ਸ਼ਨਿੱਚਰਵਾਰ ਤਕ ਮੌਸਮ ਰਹੇਗਾ ਖ਼ਰਾਬ

ਜਲੰਧਰ : ਮੰਗਲਵਾਰ ਦਿਨ ਭਰ ਚੱਲੀਆਂ ਠੰਢੀਆਂ ਹਵਾਵਾਂ ਤੇ ਰਾਤ ਦੇ ਸਮੇਂ ਕੁਝ ਸਥਾਨਾਂ 'ਤੇ ਪਏ ਮੀਂਹ ਨਾਲ ਬੁੱਧਵਾਰ ਦਾ ਦਿਨ ਠੰਢਕ ਮਹਿਸੂਸ ਕਰਵਾਉਂਦਾ ਰਿਹਾ। ਤੇਜ਼ ਹਵਾਵਾਂ ਦਾ ਸਿਲਸਿਲਾ ਸਵੇਰ ਤੋਂ ਦੁਪਹਿਰ ਤਕ ਤਾਂ ਬਰਕਰਾਰ ਰਿਹਾ, ਪਰ ਉਨ੍ਹਾਂ ਦੀ ਰਫ਼ਤਾਰ ਬਾਅਦ ਦੁਪਹਿਰ ਥੰਮ੍ਹ ਗਈ ਸੀ। ਹੁਣ ਆਉਣ ਵਾਲੇ ਤਿੰਨ ਦਿਨਾਂ ਤਕ ਮੌਸਮ ਖ਼ਰਾਬ ਰਹਿਣ ਦੀ ਸੰਭਾਵਨਾ ਬਣ ਗਈ ਹੈ। ਇਸ ਦੌਰਾਨ ਮੀਂਹ ਦੀ ਸੰਭਾਵਨਾ ਜ਼ਿਆਦਾ ਦਿਖਾਈ ਦੇ ਰਹੀ ਹੈ। ਮੌਸਮ ਵਿਭਾਗ ਦੀ ਮੰਨੀਏ ਤਾਂ ਤਿੰਨੋਂ ਦਿਨ ਮੀਂਹ ਪੈ ਸਕਦਾ ਹੈ। ਵੀਰਵਾਰ ਨੂੰ 41 ਫ਼ੀਸਦੀ, ਸ਼ੁੱਕਰਵਾਰ ਨੂੰ 60 ਫ਼ੀਸਦੀ ਤੇ ਸ਼ਨਿੱਚਰਵਾਰ ਨੂੰ 66 ਫ਼ੀਸਦੀ ਮੀਂਹ ਦੀ ਸੰਭਾਵਨਾ ਬਣੀ ਹੋਈ ਹੈ। ਤਿੰਨੇ ਦਿਨ ਸਵੇਰੇ-ਸ਼ਾਮ ਰੁਕ-ਰੁਕ ਕੇ ਮੀਂਹ ਪੈ ਸਕਦਾ ਹੈ। ਅਜਿਹੇ 'ਚ ਐਤਵਾਰ ਦੀ ਛੁੱਟੀ ਦੇ ਮੌਕੇ ਅਸਮਾਨ ਪੂਰੀ ਤਰ੍ਹਾਂ ਨਾਲ ਸਾਫ਼ ਰਹੇਗਾ। ਮੌਸਮ ਵਿਭਾਗ ਅਨੁਸਾਰ ਐਤਵਾਰ ਨੂੰ ਸੁੂਰਜ ਦੇਵਤਾ ਆਪਣੇ ਤਿੱਖੇ ਤੇਵਰ ਵਿਖਾ ਸਕਦੇ ਹਨ।