ਪੰਜਾਬ ਪੁਲਿਸ ਦੀ ਭਰਤੀ ਵਿਚ ਹੋਈ ਘਪਲੇਬਾਜ਼ੀ ਦੇ ਖਿਲਾਫ ਨੌਜਵਾਨਾਂ ਨੇ ਕੀਤਾ ਜ਼ੋਰਦਾਰ ਪ੍ਰਦਰਸ਼ਨ।

ਰਿਪੋਰਟਰ:- ਲਵਪ੍ਰੀਤ ਸਿੰਘ ਖ਼ੁਸ਼ੀ ਪੁਰ

                 ਜੇ ਪੰਜਾਬ ਸਰਕਾਰ ਨੇ ਨਹੀਂ ਕਰਾਏ ਪੰਜਾਬ ਪੁਲਿਸ ਦੀ ਭਰਤੀ ਦੇ ਓਪਨ ਟਰਾਇਲ ਤਾਂ ਕਰਾਂਗੇ ਹਰ ਪਾਸੇ ਜਾਮ ਅਤੇ ਘਿਰਾਓ,ਪੰਜਾਬ ਪੁਲਿਸ ਦੀ ਭਰਤੀ ਵਿਚ ਹੋਈ ਘਪਲੇਬਾਜ਼ੀ ਦੇ ਖਿਲਾਫ ਨੌਜਵਾਨਾਂ ਨੇ ਗੁਰਦਾਸਪੁਰ ਵਿਚ ਵੀ ਕੀਤਾ ਜ਼ੋਰਦਾਰ ਪ੍ਰਦਰਸ਼ਨ।

                  ਪੰਜਾਬ ਪੁਲਿਸ ਦੀ ਹੋਏ ਭਰਤੀ ਵਿੱਚ ਵੱਡੇ ਪੱਧਰ ਤੇ ਘਪਲੇਬਾਜੀ ਦਾ ਦੋਸ਼ ਲਾਉਂਦੇ ਹੋਏ ਭਰਤੀ ਵਿਚ ਹਿੱਸਾ ਲੈਣ ਵਾਲੇ ਨੌਜਵਾਨਾਂ ਨੇ ਡੀਸੀ ਦਫ਼ਤਰ ਅੱਗੇ ਜੰਮ ਕੇ ਰੋਸ ਮੁਜ਼ਾਹਰਾ ਕੀਤਾ।

                 ਨੌਜਵਾਨਾਂ ਨੇ ਦੋਸ਼ ਲਾਇਆ ਕਿ ਜੋ ਲਿਸਟ ਜਾਰੀ ਕੀਤੀ ਗਈ ਹੈ, ਉਸ ਵਿਚ ਕਈ ਅਜਿਹੇ ਨਾਂ ਹਨ ਜੋ ਪੰਜਾਬੀਆਂ ਦੇ ਨਾਂ ਵੀ ਨਹੀਂ ਲਗਦੇ ਅਤੇ ਸਾਡੇ ਕੋਲ ਟਰੇਨਿੰਗ ਲੈ ਰਹੇ ਨੌਜਵਾਨਾਂ, ਜਿਨ੍ਹਾਂ ਦੇ ਘੱਟ ਅੰਕ ਆਏ ਹਨ, ਨੂੰ ਟਰਾਇਲ ਲਈ ਬੁਲਾਇਆ ਜਾ ਰਿਹਾ ਹੈ, ਜਦਕਿ ਸਾਡੇ ਨੰਬਰ ਉਨ੍ਹਾਂ ਤੋਂ ਵੱਧ ਹਨ।

                 ਨੌਜਵਾਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਇਕ ਪਾਸੇ ਕਿਹਾ ਸੀ ਕਿ ਕੋਈ ਦੱਸ ਨਹੀਂ ਲਿਆ ਜਾਵੇਗਾ ਪਰ ਫਿਰ ਵੀ ਟੈਸਟ ਲਿਆ ਗਿਆ ਉਸ ਤੋਂ ਬਾਅਦ ਕਿਹਾ ਗਿਆ ਕਿ ਮੈਰਿਟ ਦੇ ਆਧਾਰ ਤੇ ਭਰਤੀ ਕੀਤੀ ਜਾਵੇਗੀ ਪਰ ਇਸ ਵਿੱਚ ਵੀ ਵੱਡੇ ਪੱਧਰ ਤੇ ਘਪਲੇਬਾਜੀ ਕੀਤੀ ਜਾ ਰਹੀ ਹੈ। ਜਿਨ੍ਹਾਂ ਬੱਚਿਆਂ ਨੇ ਪ੍ਰੀਖਿਆ ਵਿੱਚ 70% ਅੰਕ ਪ੍ਰਾਪਤ ਕੀਤੇ ਹਨ, ਉਨ੍ਹਾਂ ਨੂੰ ਟਰਾਇਲ ਲਈ ਨਹੀਂ ਬੁਲਾਇਆ ਗਿਆ ਜਦ ਕਿ 30 ਤੋਂ 35 ਪ੍ਰਤੀਸ਼ਤ ਵਾਲਿਆਂ ਦੇ ਟਰਾਇਲ ਲੈ ਕੇ ਭਰਤੀ ਲਈ ਯੋਗ ਵਿਦਿਆਰਥੀਆਂ ਨਾਲ ਨਾਇਨਸਾਫੀ ਕੀਤੀ ਜਾ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਓਪਨ ਟਰਾਇਲ ਕਰਵਾਏ ਜਾਣ ਜਿਸ ਵਿੱਚ ਕਾਬਲੀਅਤ ਹੋਵੇਗੀ ਆਪਣੇ-ਆਪ ਨਜ਼ਰ ਆਵੇਗੀ, ਜੇਕਰ ਸਾਡੀ ਮੰਗ ਪੂਰੀ ਨਾ ਹੋਈ ਤਾਂ ਅਸੀਂ ਜਲੰਧਰ ਪੀ.ਏ.ਪੀ.ਚੌਕ ਜਾਮ ਕਰ ਦੇਵਾਂਗੇ ਅਤੇ ਜੇਕਰ ਫਿਰ ਵੀ ਸਾਡੀ ਗੱਲ ਨਾ ਮੰਨੀ ਗਈ ਤਾਂ ਅਸੀਂ ਪੰਜਾਬ ਸਰਕਾਰ ਦਾ ਹਰ ਪਾਸੇ  ਘਿਰਾਓ ਕਰਾਂਗੇ। .