ਆਮ ਆਦਮੀ ਪਾਰਟੀ ਦਾ ਜਿਲ੍ਹਾ ਆਗੂ ਲੁੱਟ ਖੋਹ ਅਧੀਨ ਗਿਰਫ਼ਤਾਰ ਕਰਦੇ ਹੋਏ ਕੀਤਾ ਕੇਸ ਦਰਜ

ਰਿਪੋਰਟਰ  ਲਵਪ੍ਰੀਤ ਸਿੰਘ ਖ਼ੁਸ਼ੀ ਪੁਰ

                    ਗੁਰਦਾਸਪੁਰ ਨਾਲ ਸੰਬੰਧਤ ਆਮ ਆਦਮੀ ਪਾਰਟੀ ਦਾ ਜ਼ਿਲਾ ਪੱਧਰੀ ਆਗੂ ਖੋਹ ਕਰਨ ਦੇ ਦੋਸ਼ ਦੇ ਮਾਮਲੇ ਵਿਚ ਗਿਰਫ਼ਤਾਰ | ਗਿਰਫ਼ਤਾਰ ਆਪ ਆਗੂ ਦਾ ਨਾਮ ਚੰਨਣ ਸਿੰਘ ਆਪ ਪਾਰਟੀ ਦਾ ਐਕਸ-ਸਰਵਿਸਮੈਨ ਵਿੰਗ ਦਾ ਜ਼ਿਲ੍ਹਾ ਗੁਰਦਾਸਪੁਰ ਦਾ ਪ੍ਰਧਾਨ ਹੈ ਗਿਰਫ਼ਤਾਰ ਆਪ ਆਗੂ | ਜ਼ਿਕਰੇਖਾਸ ਹੈ ਕਿ ਮੋਬਾਈਲ ਖੋਹਣ ਦੇ ਦੋਸ਼ਾ ਹੇਠ ਦਰਜ ਮਾਮਲੇ ਵਿਚ ਹੋਈ ਗਿਰਫਤਾਰੀ IPC ਦੀ ਧਾਰਾ 379 ਬੀ, 323, 506 ,34 ਅਧੀਨ ਗਿਰਫਤਾਰੀ ਹੋਈ |

                   ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐਸ.ਪੀ. ਹੈੱਡਕੁਆਰਟਰ ਗੁਰਦਾਸਪੁਰ ਗੁਰਮੀਤ ਸਿੰਘ ਨੇ ਦੱਸਿਆ ਕਿ ਥਾਣਾ ਘੁੰਮਣ ਕਲਾਂ ਅਧੀਨ ਮਿਤੀ 18 ਅਗਸਤ 2021 ਨੂੰ ਮੁਕੱਦਮਾ ਨੰਬਰ 64 ਆਈ ਪੀ ਸੀ ਦੀ ਧਾਰਾ 379 b, 323, 506, 34 ਅਧੀਨ ਦਰਜ ਕੀਤਾ ਗਿਆ ਸੀ. ਜੋ ਕਿ ਅਮਰਜੀਤ ਸਿੰਘ ਨਾਮੀ ਵਿਅਕਤੀ ਵਲੋਂ ਦਰਜ ਕਰਵਾਇਆ ਗਿਆ ਸੀ. ਜਿਸ ਮੁਤਾਬਿਕ ਉਹ ਆਮ ਆਦਮੀ ਪਾਰਟੀ ਦਾ ਵਰਕਰ ਹੈ ਅਤੇ ਉਹ ਆਪ ਪਾਰਟੀ ਦੇ ਬਿਜਲੀ ਮਾਫੀ ਦੇ ਫ਼ਾਰਮ ਭਰਨ ਲਈ ਸਹਾਰੀ ਪਿੰਡ ਜਾ ਰਿਹਾ ਸੀ ਅਤੇ ਰਸਤੇ ਵਿਚ ਉਸਨੂੰ ਦੋਸ਼ੀ ਚੰਨਣ ਸਿੰਘ ਅਤੇ ਉਸਦੇ ਸਾਥੀਆਂ ਨੇ ਕੁੱਟ ਮਾਰ ਕੀਤੀ ਅਤੇ ਸੱਟਾਂ ਮਾਰੀਆਂ ਅਤੇ ਮੋਬਾਈਲ ਖੋਹ ਲਿਆ ਗਿਆ| ਜਿਸ ਸੰਬੰਧ ਵਿਚ ਦੋਸ਼ੀ ਚੰਨਣ ਸਿੰਘ ਨੇ ਜਮਾਨਤ ਲਗਾਈ ਸੀ, ਜੋ ਮਾਣਯੋਗ ਅਦਾਲਤ ਵਲੋਂ ਖਾਰਜ ਕਰ ਦਿੱਤੀ ਗਈ| ਜਿਸ ਸੰਬੰਧ ਵਿਚ ਦੋਸ਼ੀ ਚੰਨਣ ਸਿੰਘ ਨੂੰ ਗਿਰਫ਼ਤਾਰ ਕਰ ਲਿਆ ਗਿਆ ਹੈ| ਐਸ ਪੀ ਨੇ ਦਸਿਆ ਕਿ ਗਿਰਫ਼ਤਾਰ ਚੰਨਣ ਸਿੰਘ ਆਮ ਆਦਮੀ ਪਾਰਟੀ ਦੇ ਸਾਬਕਾ ਸੈਨਿਕ ਵਿੰਗ ਦਾ ਜ਼ਿਲਾ ਗੁਰਦਾਸਪੁਰ ਦਾ ਪ੍ਰਧਾਨ ਹੈ|