ਮਾਪਿਆ ਨੇ ਨਿੱਜੀ ਸਕੂਲ ਦੇ ਖਿਲਾਫ ਕੀਤਾ ਰੋਸ਼ ਪ੍ਰਦਰਸ਼ਨ | ਧੱਕੇ ਨਾਲ ਮੰਗਿਆ ਜਾ ਰਿਹਾ ਐਨਵਾਲ ਚਾਰਜ

ਰਿਪੋਰਟਰ  ਲਵਪ੍ਰੀਤ ਸਿੰਘ ਖ਼ੁਸ਼ੀ ਪੁਰ

ਗੁਰਦਾਸਪੁਰ ਕਲਾਨੌਰ ਰੋਡ ਤੇ ਸਥਿਤ ਇਕ ਨਿਜੀ ਸਕੂਲ ਦੇ ਖਿਲਾਫ਼ ਬੱਚਿਆਂ ਦੇ ਮਾਪਿਆਂ ਨੇ ਰੋਸ ਪ੍ਰਦਰਸ਼ਨ ਕੀਤਾ ਅਤੇ ਰੋਡ ਕੀਤਾ ਜਾਮ ਕਰ ਸਕੂਲ ਪ੍ਰਬੰਧਕਾਂ ਦੇ ਖਿਲਾਫ ਨਾਹਰੇ ਬਾਜੀ ਕੀਤੀ ਅਤੇ ਸਕੂਲ ਪ੍ਰਬੰਧਕਾਂ ਤੇ ਆਰੋਪ ਲਗਾਏ ਗਏ ਕਿ ਉਹਨਾਂ ਕੋਲੋ ਪਿੱਛਲਾ ਐਨਵਾਲ ਚਾਰਜ ਮੰਗਿਆ ਜਾ ਰਿਹਾ ਜੋ ਕਿ ਕੋਰਟ ਨੇ ਦੇਣ ਤੋਂ ਮਨ੍ਹਾ ਕੀਤਾ ਹੋਇਆ ਹੈ ਅਤੇ ਇਹ ਮਾਮਲਾ ਅਜੇ ਅਦਾਲਤ ਵਿੱਚ ਵਿਚਾਰ ਅਧੀਨ ਹੈ ਉਹਨਾਂ ਕਿਹਾ ਕਿ ਉਹਨਾਂ ਦੇ ਬੱਚਿਆਂ ਨੂੰ ਪੇਪਰਾਂ ਵਿਚੋਂ ਬਾਹਰ ਕੱਢ ਦਿੱਤਾ ਗਿਆ ਹੈ ਅਤੇ ਐਡਮੀਟ ਕਾਰਡ ਨਹੀਂ ਦਿੱਤੇ ਜਾ ਰਹੇ ਜਿਸ ਕਰਕੇ ਉਹਨਾਂ ਨੂੰ ਰੋਸ਼ ਪ੍ਰਦਰਸ਼ਨ ਕਰਨਾ ਪਿਆ ਦੂਸਰੇ ਪਾਸੇ ਸਕੂਲ ਪ੍ਰਬੰਧਕਾਂ ਨੇ ਮੀਡੀਆ ਸਾਹਮਣੇ ਆਉਣ ਤੋਂ ਮਨ੍ਹਾ ਕਰ ਦਿਤਾ ਅਤੇ ਕਿਹਾ ਕਿ ਬੱਚਿਆਂ ਨੂੰ ਸੋਮਵਾਰ ਐਡਮੀਟ ਕਾਰਡ ਦੇ ਦਿੱਤੇ ਜਾਣਗੇ