ਗੁਰਦਾਸਪੁਰ ਵਿੱਚ ਮਿਲੇ ਹੈਂਡ ਗਰਨੇਡ ਅਤੇ ਟੀਫ਼ਨ ਬੰਬ ਨੂੰ ਕੀਤਾ ਗਿਆ ਨਸ਼ਟ

ਰਿਪੋਰਟਰ  ਲਵਪ੍ਰੀਤ ਸਿੰਘ ਖ਼ੁਸ਼ੀ ਪੁਰ

ਬੀਤੇ ਦਿਨੀਂ ਗੁਰਦਾਸਪੁਰ ਦੇ ਪਿੰਡ ਸਲਿਮਪੁਰ ਅਰਾਈਆਂ ਤੋਂ ਸਦਰ ਪੁਲਿਸ ਨੂੰ ਮਿਲੇ ਹੈਂਡ ਗਰਨੇਡ ਅਤੇ ਟੀਫ਼ਨ ਬੰਬ ਨੂੰ ਅਮੀਪੁਰ ਪਿੰਡ ਵਿਚ ਕੀਤਾ ਗਿਆ ਨਸ਼ਟ ਪੰਜਾਬ ਪੁਲਿਸ ਬਾਰਡਰ ਰੇਂਜ ਦੇ ਬੰਬ ਨਿਰੋਧੱਕ ਦਸਤੇ ਅਤੇ NSG ਦੀ ਦਿੱਲੀ ਤੋਂ ਆਈ ਟਿਮ ਨੇ ਹੈਂਡ ਗਰਨੇਡ ਅਤੇ ਟੀਫ਼ਨ ਬੰਬ ਨੂੰ ਕੀਤਾ ਨਸ਼ਟ ਇਸ ਸਬੰਧੀ ਜਾਣਕਾਰੀ ਦਿੰਦਿਆਂ ਜਿਲ੍ਹਾ ਵਿਕਾਸ ਅਫਸਰ ਕੁਲਦੀਪ ਸਿੰਘ ਨੇ ਦੱਸਿਆ ਕਿ ਬੰਬ ਨਸ਼ਟ ਕਰਨ ਲਈ ਉਹਨਾਂ ਨੂੰ ਬਤੋਰ ਡਿਊਟੀ ਮੈਜਿਸਟਰੇਟ ਲਗਾਇਆ ਗਿਆ ਹੈ ਅਤੇ ਉਹਨਾਂ ਦੀ ਹਾਜਰੀ ਵਿਚ ਇਹ ਹੈਂਡ ਗਰਨੇਡ ਅਤੇ ਟੀਫ਼ਨ ਬੰਬ ਨੂੰ ਨਸ਼ਟ ਕੀਤਾ ਗਿਆ ਹੈ