ਚੰਨੀ ਸਰਕਾਰ ਵੱਲੋਂ ਕੀਤੇ ਐਲਾਨ ਨੂੰ ਲੈ ਕੇ ਆਟੋ ਚਾਲਕਾਂ ਚ ਰੋਸ ਜਗਰਾਉਂ ਪੁਲ ਤੇ ਦਿੱਤਾ ਧਰਨਾ

ਜਗਰਾਉਂ  : ਬੀਤੇ ਦਿਨੀਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਆਟੋ ਚਾਲਕਾਂ ਨਾਲ ਟੈਕਸ ਮੁਆਫੀ ਨੂੰ ਲੈ ਕੇ ਕੀਤੇ ਐਲਾਨ ਪੂਰੇ ਨਾ ਹੋਣ ਨੂੰ ਲੈ ਕੇ ਜਗਰਾਉਂ ਪੁਲ ਤੇ ਆਟੋ ਚਾਲਕਾਂ ਨੇ ਧਰਨਾ ਪ੍ਰਦਰਸ਼ਨ ਦਿੱਤਾ  ਇਸ ਦੌਰਾਨ ਉਨ੍ਹਾਂ ਕਿਹਾ ਕਿ ਜੋ ਮੁੱਖ ਮੰਤਰੀ ਵੱਲੋਂ ਵਾਅਦਾ ਕੀਤਾ ਗਿਆ ਹੈ ਉਹ ਅਫ਼ਸਰ ਨਹੀਂ ਮੰਨ ਰਹੇ  

 

ਆਟੋ ਯੂਨੀਅਨ ਦੇ ਆਗੂ ਓਮ ਪ੍ਰਕਾਸ਼ ਜੋਧਾਂ ਨੇ ਕਿਹਾ ਕਿ ਜੋ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਬੀਤੇ ਦਿਨੀਂ ਆਟੋ ਚਾਲਕਾਂ ਦੇ ਟੈਕਸ ਅਤੇ ਚਲਾਨ ਮੁਆਫੀ ਨੂੰ ਲੈ ਕੇ ਵਾਅਦਾ ਕੀਤਾ ਗਿਆ ਸੀ ਉਸ ਨੂੰ ਅਫ਼ਸਰ ਨਹੀਂ ਮੰਨ ਰਹੇ ਉਨ੍ਹਾਂ ਕਿਹਾ ਕਿ ਕੁਝ ਆਟੋ ਚਾਲਕਾਂ ਦੇ ਟੈਕਸ ਮਾਫ਼ ਕੀਤੇ ਗਏ ਨੇ ਪਰ ਉਹ ਆਟੋ ਚਾਲਕ ਉਨ੍ਹਾਂ ਦੇ ਚਹੇਤੇ ਨੇ ਉਨ੍ਹਾਂ ਕਿਹਾ ਕਿ ਅਫ਼ਸਰ ਨੋਟੀਫਿਕੇਸ਼ਨ ਦੀ ਗੱਲ ਕਹਿ ਕੇ ਟਾਲ ਮਟੋਲ ਕਰ ਰਹੇ ਨੇ ਜਿਸ ਨਾਲ ਆਟੋ ਚਾਲਕਾਂ ਚ ਨਿਰਾਸ਼ਾ ਹੈ ਇਸ ਦੌਰਾਨ ਉਨ੍ਹਾਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਇਸ ਮਾਮਲੇ ਚ ਦਖ਼ਲ ਤੇ ਧਿਆਨ ਦੇਣ ਦੀ ਗੱਲ ਕਹੀ ਹੈ  

ਇਸ ਮੌਕੇ ਪ੍ਰਦਰਸ਼ਨ ਚ ਪਹੁੰਚੇ ਅਕਾਲੀ ਦਲ ਨੇਤਾ ਗੁਰਦੀਪ ਸਿੰਘ ਗੋਸ਼ਾ ਨੇ ਕਿਹਾ ਕਿ ਜੋ ਚੰਨੀ ਸਰਕਾਰ ਵੱਲੋਂ ਵਾਅਦੇ ਕੀਤੇ ਜਾ ਰਹੇ ਨੇ ਉਹ ਸਾਰਾ ਸਾਲ ਝੂਠੇ ਨੇ ਉਹਨਾਂ ਕਿਹਾ ਕਿ ਅੱਜ ਆਟੋ ਚਾਲਕਾਂ ਦੇ ਵੱਲੋਂ ਵੀ ਚੀਨੀ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਇਸ ਦੌਰਾਨ ਉਨ੍ਹਾਂ ਚੀਨੀ ਸਰਕਾਰ ਦੇ ਵਾਅਦਿਆਂ ਨੂੰ ਝੂਠਾ ਵਾਅਦਾ ਕਰਾਰ ਦਿੱਤਾ