CISCE ਨੇ ICSE ਜਮਾਤ 10ਵੀਂ ਤੇ ISC ਜਮਾਤ 12ਵੀਆਂ ਸਮੈਸਟਰ 2 ਦਾ ਟਾਈਮਟੇਬਲ ਮੁੜ ਅਪਲੋਡ

ICSE ਜਮਾਤ 10ਵੀਂ ਤੇ ISC 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਵੱਡੀ ਖ਼ਬਰ ਹੈ। 3 ਮਾਰਚ 2022 ਦੀ ਦੇਰ ਸ਼ਾਮ ਨੂੰ CISCE ਨੇ ICSE ਕਲਾਸ 10 ਅਤੇ ISC ਕਲਾਸ 12 ਦੂਜੇ ਸਮੈਸਟਰ ਬੋਰਡ ਪ੍ਰੀਖਿਆਵਾਂ ਲਈ ਇਕ ਸਮਾਂ-ਸਾਰਨੀ ਨੋਟਿਸ ਜਾਰੀ ਸੀ। ਪਰ ਫਿਰ 4 ਮਾਰਚ ਦੀ ਸਵੇਰ ਨੂੰ ICSE ਕਲਾਸ 10 ਦੀਆਂ ਨਵੀਆਂ ਤਰੀਕਾਂ ਦੇ ਨਾਲ ਸਮਾਂ ਸਾਰਨੀ ਨੋਟਿਸ ਅਪਲੋਡ ਕੀਤਾ ਗਿਆ। ਅਜਿਹਾ ਇਸ ਲਈ ਹੋਇਆ ਕਿਉਂਕਿ ਈਦ ਵਾਲੇ ਦਿਨ ICSE ਜਮਾਤ 10ਵੀਂ ਦੀ ਗਣਿਤ ਦੀ ਪ੍ਰੀਖਿਆ ਹੋ ਰਹੀ ਸੀ। ਹਰ ਵਾਰ ਦੀ ਤਰ੍ਹਾਂ ਵਿਦਿਆਰਥੀਆਂ ਨੇ ਟਵਿੱਟਰ 'ਤੇ ਸਮਾਂ ਸਾਰਨੀ ਬਾਰੇ ਚਰਚਾ ਕਰਨੀ ਸ਼ੁਰੂ ਕਰ ਦਿੱਤੀ ਅਤੇ ICSE ਕਲਾਸ 12 ਦੇ ਕੁਝ ਵਿਦਿਆਰਥੀਆਂ ਨੇ ਕੰਪਿਊਟਰ ਸਾਇੰਸ ਅਤੇ ਬਿਜ਼ਨਸ ਸਟੱਡੀਜ਼ ਦੀਆਂ ਪ੍ਰੀਖਿਆਵਾਂ ਦੀਆਂ ਤਰੀਕਾਂ ਲਈ ਆਪਣੀ ਚਿੰਤਾ ਵੀ ਜ਼ਾਹਰ ਕੀਤੀ।

ਜਦੋਂ ਨੋਟਿਸ ਹਟਾ ਦਿੱਤਾ ਗਿਆ ਤਾਂ ਇਹ ਉਮੀਦ ਕੀਤੀ ਜਾ ਰਹੀ ਸੀ ਕਿ 10ਵੀਂ ਤੇ 12ਵੀਂ ਜਮਾਤ ਦੀਆਂ ਤਰੀਕਾਂ ਬਦਲ ਦਿੱਤੀਆਂ ਜਾਣਗੀਆਂ, ਪਰ 10ਵੀਂ ਜਮਾਤ ਦੀਆਂ ਕੁਝ ਤਰੀਕਾਂ ਹੀ ਬਦਲੀਆਂ ਗਈਆਂ। ISC ਕਲਾਸ 12 ਦੀ ਡੇਟਸ਼ੀਟ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ ਸੀ। ਰੀ-ਅਪਲੋਡ ਕੀਤੇ ਨੋਟਿਸ ਅਨੁਸਾਰ ICSE ਕਲਾਸ 10 ਸਮੈਸਟਰ 2 ਬੋਰਡ ਪ੍ਰੀਖਿਆ ਲਈ ਨਵੀਆਂ ਤਰੀਕਾਂ ਹੇਠਾਂ ਦਿੱਤੀਆਂ ਗਈਆਂ ਹਨ।

ICSE Class 10 Semester 2 Timetable

ਕਲਾਸ 10 (ਵਿਸ਼ਾ) - ਬੋਰਡ ਪ੍ਰੀਖਿਆ ਦੀ ਮਿਤੀ

 

ਅੰਗਰੇਜ਼ੀ ਭਾਸ਼ਾ - ਅੰਗਰੇਜ਼ੀ ਪੇਪਰ 1 ਸੋਮਵਾਰ, 25 ਅਪ੍ਰੈਲ

ਲਿਟਰੇਟਰ ਇਨ ਇੰਗਲਿਸ਼ - ਅੰਗਰੇਜ਼ੀ ਪੇਪਰ 2, ਮੰਗਲਵਾਰ, 26 ਅਪ੍ਰੈਲ

ਹਿਸਟਰੀ ਅਤੇ ਸਿਵਿਕਸ - ਐੱਚਸੀਜੀ ਪੇਪਰ 1, ਵੀਰਵਾਰ, 28 ਅਪ੍ਰੈਲ

ਮੈਥੇਮੈਟਿਕਸ - ਮੰਗਲਵਾਰ, 2 ਮਈ

ਜਿਓਗਰਾਫੀ - ਐੱਚਸੀਜੀ ਪੇਪਰ 2, ਵੀਰਵਾਰ, 4 ਮਈ

ਹਿੰਦੀ - ਸ਼ੁੱਕਰਵਾਰ, 6 ਮਈ

ਮਿਸਟਰੀ - ਸ਼ੁੱਕਰਵਾਰ, 13 ਮਈ

ਬਾਇਓਲੌਜੀ - ਸੋਮਵਾਰ, 17 ਮਈ

ICSE ਕਲਾਸ 10 ਲਈ ਨਵੀਂ ਸਮਾਂ ਸਾਰਣੀ ਦੁਬਾਰਾ ਅਪਲੋਡ ਕੀਤੀ ਗਈ ਹੈ।

ਹੇਠਾਂ ICSE ਕਲਾਸ 10 ਬੋਰਡ ਪ੍ਰੀਖਿਆ ਲਈ ਕੁਝ ਮਹੱਤਵਪੂਰਨ ਗੱਲਾਂ ਹਨ ਜੋ ਸਾਰੇ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਵੀ ਪਤਾ ਹੋਣੀਆਂ ਚਾਹੀਦੀਆਂ ਹਨ।

  • ਹਰੇਕ ਵਿਸ਼ੇ ਦੀ ਪ੍ਰੀਖਿਆ ਸਵੇਰੇ 11:00 ਵਜੇ ਹੋਵੇਗੀ ਅਤੇ ਸਮਾਂ ਸੀਮਾ 1.5 ਘੰਟੇ ਹੋਵੇਗੀ।
  • ਸਾਰੀਆਂ ਪ੍ਰੀਖਿਆਵਾਂ ਲਈ 10 ਮਿੰਟ ਦਾ ਪੜ੍ਹਨ ਦਾ ਸਮਾਂ ਦਿੱਤਾ ਜਾਵੇਗਾ, ਭਾਵ ਪ੍ਰਸ਼ਨ ਪੱਤਰ ਸਵੇਰੇ 10:50 ਵਜੇ ਵੰਡੇ ਜਾਣਗੇ।
  • 25% ਆਬਜੈਕਟਿਵ ਤੇ 75% ਸਬਜੈਕਟਿਵ ਪੈਟਰਨ ਦੇ ਅੰਤਮ ਅਭਿਆਸ ਦੀ ਤਲਾਸ਼ ਕਰ ਰਹੇ ਵਿਦਿਆਰਥੀਆਂ ਲਈ ਇੱਕ ਵਿਸ਼ਾ-ਵਾਰ ICSE ਅੰਤਮ ਅਭਿਆਸ ਸਰੋਤ ਸਮੱਗਰੀ (ਸਮੈਸਟਰ 2 ਦੇ ਨਮੂਨੇ ਦੇ ਪੇਪਰਾਂ ਦੇ ਅਧਾਰ 'ਤੇ ਸਿਧਾਂਤ ਅਤੇ ਨਮੂਨੇ ਦੇ ਪੇਪਰਾਂ ਦੇ ਨਾਲ) ਉਪਲਬਧ ਕਰਵਾਈ ਗਈ ਹੈ।
  • ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ICSE ਸਮੈਸਟਰ 2 ਦੀਆਂ ਪ੍ਰੀਖਿਆਵਾਂ 'ਚ ਅਨੁਮਾਨ ਅਤੇ ਯੋਗਤਾ ਅਧਾਰਤ ਪ੍ਰਸ਼ਨ ਵੀ ਸ਼ਾਮਲ ਕੀਤੇ ਜਾਣਗੇ। ਉਪਰੋਕਤ ਸਮੱਗਰੀ (ਐਜੂਕਾਰਟ ਦੇ ਸਹਿਯੋਗ ਨਾਲ) ਇਮਤਿਹਾਨ ਦੇ ਪੱਧਰ ਨੂੰ ਧਿਆਨ ਵਿੱਚ ਰੱਖਦਿਆਂ ਤਿਆਰ ਕੀਤੀ ਗਈ ਹੈ, ਜਿਸ ਨਾਲ ਇਹ ਸਾਰੇ ਵਿਦਿਆਰਥੀਆਂ ਲਈ ਲਾਜ਼ਮੀ ਹੈ।