ਸਰਕਾਰੀ ਫੰਡਾਂ 'ਚ ਹੋਈ ਦੁਰਵਰਤੋਂ ਦੀ ਹੋਵੇ ਸੀਬੀਆਈ ਜਾਂਚ : ਚੰਦੂਮਾਜਰਾ

ਪਟਿਆਲਾ (ਰਾਜ ਰਾਣੀ)  ਹਲਕਾ ਘਨੌਰ ਨਾਲ ਸਬੰਧਤ ਪਿੰਡਾਂ 'ਚ ਆਈਟੀਆਈ ਪਾਰਕ ਬਣਾਏ ਜਾਂਣ ਦੇ ਬਹਾਨੇ ਡੇਢ ਸੌ ਕਰੋੜ ਰੁਪਏ ਦੀ ਦੁਰਵਰਤੋਂ ਦੇ ਮਾਮਲੇ ਵਿਚ ਸਰਕਾਰੀ ਫੰਡਾਂ ਦੀ ਹੋਈ ਦੁਰਵਰਤੋਂ ਦੀ ਜਾਂਚ ਨੂੰ ਲੈ ਕੇ ਅੱਜ ਪੰਜ ਪਿੰਡਾਂ ਸੇਹਰਾ, ਸੇਹਰੀ, ਆਕੜ, ਆਕੜੀ ਅਤੇ ਤਖਤੂਮਾਜਰਾ ਦੇ ਪ੍ਰਭਾਵਤ ਪਿੰਡਾਂ ਦੇ ਲੋਕਾਂ ਨੇ ਸ਼ੋ੍ਮਣੀ ਅਕਾਲੀ ਦਲ ਦੇ ਸੀਨੀਅਰ ਅਕਾਲੀ ਆਗੂ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਪੋ੍. ਚੰਦੂਮਾਜਰਾ ਨਾਲ ਮੁਲਾਕਾਤ ਕਰਕੇ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ।

ਇਸ ਸਬੰਧੀ ਪੋ੍. ਪੇ੍ਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਪ੍ਰਭਾਵਤ ਪਿੰਡਾਂ ਦੇ ਲੋਕਾਂ ਨੇ ਸਰਕਾਰੀ ਫੰਡਾਂ ਵਿਚ ਹੋਈ ਦੁਰਵਰਤੋਂ ਨੂੰ ਲੈ ਕੇ ਪਹੁੰਚ ਕੀਤੀ ਸੀ, ਜਿਸ ਤੋਂ ਬਾਅਦ ਇਸ ਮਾਮਲੇ ਨੂੰ ਜ਼ੋਰਦਾਰ ਢੰਗ ਨਾਲ ਉਠਾਇਆ ਗਿਆ, ਜਿਸ ਮਗਰੋਂ ਭਾਵੇਂ ਸਕੱਤਰ ਪੰਚਾਇਤ ਰਾਜ ਦੇ ਨਿਰਦੇਸ਼ਾਂ 'ਤੇ ਪੰਚਾਇਤਾਂ ਅਤੇ ਵਿਭਾਗ ਦੇ ਉਚ ਅਧਿਕਾਰੀਆਂ ਨੂੰ ਮੁਅੱਤਲ ਤਾਂ ਕਰ ਦਿੱਤਾ ਗਿਆ, ਪੰ੍ਤੂ ਅੱਜ ਪਿੰਡ ਦੇ ਲੋਕ ਇਸ ਮਾਮਲੇ ਵਿਚ ਸੀਬੀਆਈ ਜਾਂਚ ਇਸ ਕਰਕੇ ਕਰ ਰਹੇ ਹਨ ਕਿ ਜਿਨਾਂ ਲੋਕਾਂ ਨੇ ਸਰਕਾਰੀ ਫੰਡਾਂ ਦੀ ਦੁਰਵਰਤੋਂ ਕਰਕੇ ਖਜ਼ਾਨੇ ਨੂੰ ਚੂਨਾ ਲਾਇਆ ਅਤੇ ਆਪਣੇ ਿਢੱਡ ਭਰਨ ਦੇ ਨਾਲ ਤਿਜੌਰੀਆਂ ਤੱਕ ਭਰੀਆਂ ਹਨ ਉਨ੍ਹਾਂ ਦੇ ਚਿਹਰੇ ਬੇਨਕਾਬ ਹੋਣੇ ਚਾਹੀਦੇ ਹਨ।

ਪੋ੍. ਚੰਦੂਮਾਜਰਾ ਨੇ ਕਿਹਾ ਕਿ ਸ਼ੋ੍ਮਣੀ ਅਕਾਲੀ ਦਲ ਵੱਲੋਂ ਇਸ ਮਾਮਲੇ ਦੀ ਜਦੋਂ ਪੈਰਵਾਈ ਕੀਤੀ ਗਈ ਤਾਂ ਸਰਕਾਰੀ ਫੰਡਾਂ ਵਿਚ ਹੋਈ ਦੁਰਵਰਤੋਂ ਜੱਗ ਜ਼ਾਹਿਰ ਹੋਣ ਤੋਂ ਬਾਅਦ ਅੱਜ ਪਿੰਡ ਵਾਸੀਆਂ ਦੀ ਮੰਗ ਹੈ ਕਿ ਜਿੱਥੇ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਹੋਵੇ, ਉਥੇ ਹੀ ਫੰਡਾਂ ਦੀ ਦੁਰਵਰਤੋਂ ਕਰਨ ਵਾਲੇ ਅਧਿਕਾਰੀਆਂ ਕੋਲੋਂ ਉਨ੍ਹਾਂ ਦੀ ਪ੍ਰਰਾਪਰਟੀ ਅਟੈਚ ਕਰਵਾਕੇ ਵਸੂਲੀ ਵੀ ਕਰਵਾਈ ਜਾਵੇ। ਪੋ੍. ਚੰਦੂਮਾਜਰਾ ਨੇ ਕਿਹਾ ਸਰਕਾਰੀ ਫੰਡਾਂ ਦੀ ਦੁਰਵਰਤੋਂ ਬਿਨਾਂ ਸਿਆਸੀ ਪੁਸ਼ਤਪਨਾਹੀ ਦੇ ਨਹੀਂ ਹੋ ਸਕਦੀ ਇਸ ਕਰਕੇ ਸੀਬੀਆਈ ਜਾਂਚ ਹੋਵੇ ਅਤੇ ਚਿਹਰੇ ਬੇਨਕਾਬ ਕਰਨ ਮਗਰੋਂ ਕਾਨੁੰਨ ਦੇ ਕਟਹਿਰੇ ਵਿਚ ਖੜ੍ਹਾ ਕੀਤਾ ਜਾਵੇ। ਉਨਾਂ੍ਹ ਕਿਹਾ ਕਿ ਸਭ ਤੋਂ ਅਹਿਮ ਗੱਲ ਹੈ ਕਿ ਇਸ ਘਪਲੇ ਵਿਚ ਹਾਈਕੋਰਟ ਦੇ ਆਦੇਸ਼ਾਂ ਦੀ ਅਣਦੇਖੀ ਕੀਤੀ ਗਈ ਅਤੇ ਇਥੋਂ ਤੱਕ ਕਿ ਰੂਰਲ ਡਿਵੈਲਪਮੈਂਟ ਪੰਚਾਇਤ ਅਧਿਕਾਰੀ ਸੀਮਾਂ ਜੈਨ ਦੇ ਹੁਕਮਾਂ ਦੀ ਵੀ ਕੋਈ ਪ੍ਰਵਾਹ ਨਹੀਂ ਕੀਤੀ। ਉਨਾਂ੍ਹ ਕਿਹਾ ਕਿ ਪਿੰਡ ਦੇ ਲੋਕ ਅੱਜ ਡੇਢ ਸੌ ਕਰੋੜ ਰੁਪਏ ਦੇ ਹੋਏ ਘਪਲੇ ਦੀ ਸੀਬੀਆਈ ਜਾਂਚ ਮੰਗ ਰਹੇ ਹਨ ਅਤੇ ਸ਼ੋ੍ਮਣੀ ਅਕਾਲੀ ਦਲ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਕਿਸੇ ਵੀ ਹੱਦ ਤੱਕ ਜਾਵੇ ਅਤੇ ਚਿਹਰਿਆਂ ਨੂੰ ਬੇਨਕਾਬ ਕਰੇਗਾ, ਜਿਨਾਂ੍ਹ ਨੇ ਸਿਆਸੀ ਪੁਸ਼ਤਪਨਾਹੀ ਨਾਲ ਸਰਕਾਰੀ ਫੰਡਾਂ ਦੀ ਦੁਰਵਰਤੋਂ ਕੀਤੀ ਹੈ।