ਫਿਲਾਡੈਲਫੀਆ ਵਿਚ ਪੁਲਿਸ ਦੀ ਗੋਲੀ ਨਾਲ 12 ਸਾਲ ਦੇ ਲੜਕੇ ਦੀ ਮੌਤ

ਸੈਕਰਾਮੈਂਟੋ 7 ਮਾਰਚ (ਹੁਸਨ ਲੜੋਆ ਬੰਗਾ)- ਫਿਲਾਡੈਲਫੀਆ ਵਿਚ ਪੁਲਿਸ ਦੀ ਕਾਰ ਉਪਰ ਗੋਲੀ ਚਲਾ ਕੇ ਭੱਜੇ ਇਕ ਲੜਕੇ ਦੀ ਪੁਲਿਸ ਵੱਲੋਂ ਚਲਾਈ ਗੋਲੀ ਨਾਲ ਮੌਤ ਹੋ ਗਈ। ਲੜਕੇ ਦੀ ਉਮਰ 12 ਸਾਲ ਸੀ ਤੇ ਉਸ ਦਾ ਨਾਂ ਥਾਮਸ ਸੀਡਰੀਓ ਦੱਸਿਆ ਗਿਆ ਹੈ। ਪ੍ਰਾਪਤ ਵੇਰਵੇ ਅਨੁਸਾਰ ਘਟਨਾ ਵੇਲੇ ਪੁਲਿਸ ਦੀ ਕਾਰ ਵਿਚ 4 ਪੁਲਿਸ ਅਧਿਕਾਰੀ ਮੌਜੂਦ ਸਨ। ਜਿਨਾਂ ਵਿਚੋਂ ਇਕ ਪੁਲਿਸ ਅਫਸਰ ਨੇ ਪੈਦਲ ਹੀ ਲੜਕੇ ਦਾ ਪਿੱਛਾ ਕਰਕੇ ਗੋਲੀ ਚਲਾਈ ਜੋ ਲੜਕੇ ਦੀ ਪਿੱਠ ਵਿਚ ਲੱਗੀ। ਲੜਕੇ ਕੋਲੋਂ ਇਕ ਗੰਨ ਵੀ ਬਰਾਮਦ ਹੋਈ ਹੈ। ਪੁਲਿਸ ਅਨੁਸਾਰ ਜਖਮੀ ਹਾਲਤ ਵਿਚ ਲੜਕੇ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਪਰ ਉਹ ਥੋੜੀ ਦੇਰ ਬਾਅਦ ਦਮ ਤੋੜ ਗਿਆ।