ਸਾਹਿਤ ਸਭਾ ਅਤੇ ਪ੍ਰੈੱਸ ਕਲੱਬ ਵਲੋਂ ਔਰਤ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਇਆ

ਸੁਲਤਾਨਪੁਰ ਲੋਧੀ 8 ਮਾਰਚ (ਨਿਰਮਲ ਸਿੰਘ)
ਸਾਹਿਤ ਸਭਾ ਸੁਲਤਾਨਪੁਰ ਲੋਧੀ ਅਤੇ ਪੈ੍ੱਸ ਕਲੱਬ ਸੁਲਤਾਨਪੁਰ ਲੋਧੀ ਵਲੋਂ ਮਹਿਲਾਂ ਦਿਵਸ ਨੂੰ ਸਮਰਪਿਤ ਇੱਕ ਵਿਸ਼ੇਸ਼ ਸਨਮਾਨ ਸਮਾਰੋਹ ਗੁਰੂ ਨਾਨਕ ਦੇਵ ਜੀ ਪ੍ਰੈੱਸ ਕਲੱਬ ਸੁਲਤਾਨਪੁਰ ਲੋਧੀ ਵਿਖੇ ਕਰਵਾਇਆ ਗਿਆ ਜਿਸ ਵਿੱਚ ਪ੍ਰਵਾਸੀ ਸ਼ਾਇਰਾ ਜੀਤ ਸੁਰਜੀਤ ਬੈਲਜੀਅਮ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।


ਇਸ ਮੌਕੇ ਪਰਵਿੰਦਰ ਸਿੰਘ ਪੱਪਾ ਚੇਅਰਮੈਨ ਮਾਰਕੀਟ ਕਮੇਟੀ ਸੁਲਤਾਨਪੁਰ ਲੋਧੀ ਔਰਤ ਨੂੰ ਗੁਰੂਆਂ ਪੀਰਾਂ ਨੇ ਵੱਡਾ ਸਨਮਾਨ ਦਿੱਤਾ ਹੈ। ਸਾਡਾ ਵੀ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਔਰਤ ਸਨਮਾਨ ਨੂੰ ਹੋਰ ਅੱਗੇ ਵਧਦਿਆਂ ਜਾਵੇ। ਉਹਨਾ ਕਿਹਾ ਕਿ ਸਾਨੂੰ ਮਾਣ ਹੈ ਕਿ ਸਾਡੇ ਹਲਕੇ ਦੀ ਜੰਮਪਲ ਜੀਤ ਸੁਰਜੀਤ ਬੈਲਜੀਅਮ ਨੇ ਵਿਦੇਸ਼ ਜਾ ਕੇ ਪੰਜਾਬੀ ਮਾਂ ਬੋਲੀ ਦਾ ਸਿਰ ਉੱਚਾ ਕੀਤਾ ਹੈ।

ਇਸ ਮੌਕੇ ਸਾਹਿਤ ਸਭਾ ਸਭਾ ਦੇ ਸਕੱਤਰ ਤੇ ਉੱਘੇ ਸ਼ਾਇਰ ਮੁਖਤਿਆਰ ਸਿੰਘ ਚੰਦੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸ਼ਾਇਰਾ ਜੀਤ ਸੁਰਜੀਤ ਬੈਲਜੀਅਮ ਵਲੋਂ ਪੰਜਾਬੀ ਸਾਹਿਤ ਵਿੱਚ ਵੱਡਾ ਯੋਗਦਾਨ ਪਾਇਆ ਗਿਆ ਹੈ।ਉਹਨਾਂ ਦੱਸਿਆ ਕਿ ਜੀਤ ਸੁਰਜੀਤ ਬੈਲਜੀਅਮ ਵਲੋਂ ਆਪਣਾ ਪਹਿਲਾ ਕਾਵਿ-ਸੰਗ੍ਰਹਿ ‘ਕਾਗਜੀ ਕਿਰਦਾਰ’ ਸਾਹਿਤਕ ਪਿੜ ਵਿੱਚ ਭੇਜਿਆ ਸੀ ਜਿਸਨੂੰ ਸਾਹਿਤ ਪ੍ਰੇਮੀਆਂ ਵਲੋਂ ਭਰਵਾਂ ਹੁੰਗਾਰਾ ਮਿਲਿਆ।ਉਹਨਾਂ ਦੱਸਿਆ ਕਿ ਉਹਨਾਂ ਦੀਆਂ ਰਚਨਾਵਾਂ ਅਖਬਾਰਾਂ,ਮੈਗਜੀਨਾਂ ਤੇ ਲਗਾਤਾਰ ਛੱਪ ਰਹੀਆਂ ਹਨ ਤੇ ਲੋਕਾਂ ਨੂੰ ਚੰਗੀ ਸੇਧ ਮਿਲ ਰਹੀ ਹੈ।ਇਸ ਮੌਕੇ ਜੀਤ ਸੁਰਜੀਤ ਬੈਲਜੀਅਮ ਨੇ ਸਾਹਿਤ ਸਭਾ ਵਲੋਂ ਮਿਲੇ ਸਨਾਮਾਨ ਤੇ ਸੁਨੇਹ ਲਈ ਸਾਹਿਤ ਸਭਾ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਮੇਰੇ ਲਈ ਇਹ ਬਹੁਤ ਵੱਡੀ ਮਾਣ ਵਾਲੀ ਗੱਲ ਹੈ।ਉਹਨਾਂ ਕਿਹਾ ਕਿ ਮੇਰੇ ਵਲੋਂ ਹਮੇਸ਼ਾ ਚੰਗਾ ਲਿਖਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਜਿਸ ਨਾਲ ਲੋਕਾਂ ਨੂੰ ਸੇਧ ਮਿਲੇ।ਉਹਨਾਂ ਕਿਹਾ ਵਿਦੇਸ਼ ਵਿੱਚ ਰਹਿ ਕੇ ਵੀ ਸਾਨੂੰ ਆਪਣੇ ਵਿਰਸੇ,ਸੱਭਿਆਚਾਰ ਤੋਂ ਦੂਰ ਅਤੇ ਆਪਣਿਆਂ ਦਾ ਵਿਛੋੜੇ ਦਾ ਦਰਦ ਵੀ ਝੱਲਣਾ ਪੈਂਦਾ ਹੈ।ਇਸ ਮੌਕੇ ਸਟੇਜ ਦੀ ਸੇਵਾ ਸਾਹਿਤ ਸਭਾ ਦੇ ਸਕੱਤਰ ਮੁਖਤਿਆਰ ਸਿੰਘ ਚੰਦੀ ਨੇ ਸ਼ਾਇਰਾਨਾ ਅੰਦਾਜ ਵਿੱਚ ਬਾਖੂਬੀ ਨਿਭਾਈ।ਇਸ ਮੌਕੇ ਸਾਹਿਤ ਸਭਾ ਦੇ ਪ੍ਰਧਾਨ ਡਾ.ਸਵਰਨ ਸਿੰਘ ਨੇ ਜੀ ਆਇਆਂ ਆਖਿਆ , ਇਸ ਮੌਕੇ ਜਗਮੋਹਨ ਥਿੰਦ ਵੱਲੋਂ   ਵਿੱਦਿਅਕ ਦੌਰ ਦੀਆਂ ਪ੍ਰਾਪਤੀਆਂ ਸਾਂਝੀਆਂ ਕੀਤੀਆਂ। ਇਸ ਮੌਕੇ ਲਾਡੀ ਭੁੱਲਰ ਵੱਲੋਂ ਧੀਆਂ ਤੇ ਕਵਿਤਾ ਪੜ੍ਹੀ ਗਈ। ਇਸ ਮੌਕੇ ਕੁਲਵਿੰਦਰ ਕੰਵਲ ਵੱਲੋਂ ਮਹਿਲਾਂ ਦਿਵਸ ਤੇ ਵਿਸ਼ੇਸ਼ ਦੁਹਾਈ ਧੀ ਨੂੰ ਦਿੰਦੇ ਹੋਏ ਸ਼ੇਅਰ ਨਾਲ ਸ਼ੁਰੂ ਕਰਕੇ ਗ਼ਜ਼ਲ ਪੜ੍ਹੀ, ਇਸ ਤੋਂ ਇਲਾਵਾ ਜੱਗਾ ਸਿੰਘ ਸੇਖ ਮੰਗਾ ਨੇ ਵੀ ਕਵਿਤਾ ਪੜ੍ਹੀ।
ਇਸ ਮੌਕੇ ਜੀਤ ਸੁਰਜੀਤ ਬੈਲਜੀਅਮ ਨੇ ਬੋਲਦਿਆਂ ਕਿਹਾ ਕਿ ਵਿਦੇਸ਼ ਵਿੱਚ ਜਾ ਕੇ ਵੀ ਉਨ੍ਹਾਂ ਦਾ ਮੋਹ ਆਪਣੇ ਵਤਨ ਦੀ ਮਿੱਟੀ ਨਾਲ ਜੁੜਿਆ ਰਿਹਾ ਹੈ। ਉਨ੍ਹਾਂ ਨੇ ਹਮੇਸ਼ਾਂ ਹੀ ਆਪਣੀਆਂ ਲਿਖਤਾਂ ਵਿੱਚ ਜਿੱਥੇ ਔਰਤ ਜਾਤੀ ਦੀ ਗੱਲ ਕੀਤੀ ਹੈ ਉੱਥੇ ਹੀ ਵਿਛੋੜੇ ਦੇ ਦਰਦ ਨੂੰ ਬਿਆਨ ਕੀਤਾ।ਇਸ ਮੌਕੇ ਉਨ੍ਹਾਂ ਨੇ ਔਰਤਾਂ ਨੂੰ ਸਮਰਪਿਤ ਆਪਣੀਆਂ ਰਚਨਾਵਾਂ ਪੇਸ਼ ਕਰਕੇ ਵਾਹਵਾ ਖੱਟੀ।

ਐਡਵੋਕੇਟ  ਰਜਿੰਦਰ ਸਿੰਘ ਰਾਣਾ,ਨਰਿੰਦਰ ਸਿੰਘ ਸੋਨੀਆ ਸਰਪ੍ਰਸਤ,ਚਰਨ ਸਿੰਘ ਹੈਬਤਪੁਰ,ਮਾਸਟਰ ਅਜੀਤ ਸਿੰਘ,ਮਾਸਟਰ ਦੇਸ ਰਾਜ , ਚੇਅਰਮੈਨ ਬਲਵਿੰਦਰ ਸਿੰਘ ਲਾਡੀ, ਮੈਡਮ ਸ਼ਰਨਜੀਤ ਕੌਰ ਸੋਨੀਆ, ਮੈਡਮ ਸਿਮਰਨਜੀਤ ਕੌਰ, ਲਾਡੀ ਭੁੱਲਰ , ਸਯੁੰਕਤ ਸਮਾਜ ਮੋਰਚਾ ਤੋਂ ਹਰਪ੍ਰਿਤਪਾਲ ਸਿੰਘ ਵਿਰਕ, ਰਛਪਾਲ ਸਿੰਘ ਸੂਬਾ ਸਕੱਤਰ ਕਿਰਤੀ ਕਿਸਾਨ ਯੂਨੀਅਨ, ਸਰਦੂਲ ਸਿੰਘ,  ਮੁਖਤਿਆਰ ਸਿੰਘ ਖਿੰਡਾ,  ਰਵਿੰਦਰ ਰਵੀ ਪੀਏ ਵਿਧਾਇਕ ਨਵਤੇਜ ਸਿੰਘ ਚੀਮਾ, ਲਖਵੀਰ ਸਿੰਘ ਲੱਖੀ , ਸੁਰਿੰਦਰ ਸਿੰਘ ਸੋਢੀ, ਬਲਵਿੰਦਰ ਸਿੰਘ ਧਾਲੀਵਾਲ, ਨਰੇਸ਼ ਹੈਪੀ, ਲਵਪ੍ਰੀਤ ਸਿੰਘ, ਸਿਮਰਨ ਸੰਧੂ, ਨਿਰਮਲ ਹੈਪੀ,  ਰਕੇਸ਼ ਕੁਮਾਰ, ਰਣਜੀਤ ਸਿੰਘ, ਦੀਪਕ ਸ਼ਰਮਾ, ਬਲਜੀਤ ਸਿੰਘ ਟਿੱਬਾ, ਕਾਨੂੰਗੋ ਗੁਰਸ਼ਰਨ ਸਿੰਘ, ਚਰਨਜੀਤ ਸਿੰਘ ਮੋਮੀ, ਮਲਕੀਤ ਸਿੰਘ ਸੋਢੀ ਸੰਦੀਪ ਸੇਖ ਮੰਗਾ, ਸੰਦੀਪ ਕਲਸੀ, ਸੁਖਚੈਨ ਸਿੰਘ ਬੱਧਣ, , ਕੁਲਬੀਰ ਮਿੰਟੂ,  ਆਦਿ ਹਾਜਰ ਸਨ।