ਪੁਲਿਸ ਚੌਕੀ ਸੁਰਸਿੰਘ ਨੇ 220/ ਨਸੀਲੀਆ ਗੋਲੀਆ ਨਾਲ ਇਕ ਦੋਸੀ ਕੀਤਾ ਕਾਬੂ

ਭਿੱਖੀਵਿੰਡ 8/ ਮਾਰਚ( ਪੱਤਰਕਾਰ  ਗੁਰਦਿਆਲ਼ ਸਿੰਘ ਤਰਨਤਾਰਨ) ਥਾਣਾ ਭਿੱਖੀਵਿੰਡ ਅਧੀਨ ਆਉਦੀ ਪੁਲਿਸ ਚੌਕੀ ਸੁਰਸਿੰਘ ਦੇ ਇੰਚਾਰਜ ਏ ਐਸ ਆਈ ਪ੍ਰਮਜੀਤ ਸਿੰਘ ਦੀ ਅਗਵਾਈ ਹੇਠ ਪੁਲਿਸ ਨੇ ਇਕ ਵਿਅਕਤੀ ਨੂੰ 220 ਗੋਲੀਆ  ਸਮੇਤ ਇਕ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ ਫੜੇ ਗਏ ਵਿਅਕਤੀ ਦੀ ਪਹਿਚਾਣ 
 ਗੁਰਸਾਹਿਬ ਸਿੰਘ ਪੁਤਰ ਮੇਜਰ ਸਿੰਘ ਵਾਸੀ ਸੁਰਸਿੰਘ ਵਜੋਂ ਹੋਈ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਏ ਐਸ ਆਈ ਪ੍ਰਮਜੀਤ ਸਿੰਘ ਨੇ ਦੱਸਿਆ ਕਿ  ਏ ਐਸ ਆਈ ਸੁਖਦੇਵ ਸਿੰਘ ਸਿਪਾਹੀ ਕਰਨਜੀਤ ਸਿੰਘ ਮੇਨ ਬਜਾਰ ਸੁਰਸਿੰਘ ਵਿਖੇ ਗਸਤ ਕਰ ਰਹੇ ਸਨ  ਇਕ ਵਿਅਕਤੀ ਤੇ ਸੱਕ ਪੈਣ ਤੇ ਤਲਾਸੀ ਲਈ ਤਾ ਉਸਤੋ 220 ਨਸੀਲੀਆ  ਗੋਲੀਆਂ ਬ੍ਰਾਮਦ ਹੋਈਆ। ਏ ਐਸ ਆਈ ਪ੍ਰਮਜੀਤ ਸਿੰਘ ਨੇ ਦੱਸਿਆ ਕਿ ਦੋਸੀ ਵਿਅਕਤੀ ਦਾ ਦੋ ਦਿਨ ਰਿਮਾਂਡ ਲੈਕੇ ਚੰਗੀ ਤਰਾਂ ਪੁਛਗਿੱਛ ਕੀਤੀ ਜਾਵੇਗੀ  ਜਿਸ ਵਿਚ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ ।

ਕੈਪਸਨ ÷ ਪੁਲਿਸ ਚੌਕੀ ਸੁਰਸਿੰਘ ਵਲੋਂ ਨਸੀਲੀਆ ਗੋਲੀਆਂ ਨਾਲ ਕਾਬੂ ਕੀਤਾ ਵਿਅਕਤੀ