ਵੈਸ਼ਨੋ ਦੇਵੀ ਜਾਣ ਵਾਲੇ ਸ਼ਰਧਾਲੂ ਸਾਵਧਾਨ ਰਹਿਣ

ਕਟੜਾ : ਮਾਤਾ ਵੈਸ਼ਨੋ ਦੇਵੀ ਦੀ ਯਾਤਰਾ ਦੌਰਾਨ ਹੈਲੀਕਾਪਟਰ ਸੇਵਾ ਦੀ ਆਨਲਾਈਨ ਟਿਕਟ ਬੁਕਿੰਗ ਦੇ ਨਾਂ 'ਤੇ ਸ਼ਰਧਾਲੂ ਅਕਸਰ ਫ਼ਰਜ਼ੀ ਵੈੱਬਸਾਈਟਾਂ ਦੇ ਠੱਗੀ ਦਾ ਸ਼ਿਕਾਰ ਹੋ ਰਹੇ ਹਨ। ਹਰੇਕ ਮਹੀਨੇ ਕਰੀਬ 10 ਮਾਮਲੇ ਧੋਖਾਧੜੀ ਦੇ ਸਾਹਮਣੇ ਆ ਰਹੇ ਹਨ। ਮੌਜੂਦਾ ਸਾਲ ਦੇ ਜਨਵਰੀ ਮਹੀਨੇ 'ਚ ਅੱਠ ਤੋਂ ਦਸ ਠੱਗੀ ਦੇ ਮਾਮਲੇ ਸਾਹਮਣੇ ਆਏ। ਫਰਵਰੀ 'ਚ ਵੀ ਇੰਨੇ ਹੀ ਸ਼ਰਧਾਲੂਆਂ ਨਾਲ ਧੋਖਾਧੜੀ ਹੋਈ ਤੇ ਮਾਰਚ ਮਹੀਨੇ 'ਚ ਹੁਣ ਤਕ ਚਾਰ ਤੋਂ ਪੰਜ ਮਾਮਲੇ ਸਾਹਮਣੇ ਆ ਚੁੱਕੇ ਹਨ। ਬੋਰਡ ਨੇ ਗੂਗਲ ਨੂੰ ਚਿੱਠੀ ਲਿਖ ਕੇ ਮੰਗ ਕੀਤੀ ਹੈ ਕਿ ਉਹ ਸ੍ਰੀ ਮਾਤਾ ਵੈਸ਼ਨੋ ਦੇਵੀ ਨਾਲ ਜੁੜੀਆਂ ਸਾਰੀਆਂ ਫ਼ਰਜ਼ੀ ਵੈਬਸਾਈਟਾਂ ਬਲਾਕ ਕਰ ਦੇਵੇ। ਇਸ ਦੇ ਨਾਲ ਹੀ ਸ਼ਰਧਾਲੂਆਂ ਨੂੰ ਆਨਲਾਈਨ ਟਿਕਟ ਬੁਕਿੰਗ 'ਚ ਸ਼ਰਾਈਨ ਬੋਰਡ ਦੀ ਅਧਿਕਾਰਤ ਵੈੱਬਸਾਈਟ ਜਾਂ ਐਪ ਦੀ ਹੀ ਵਰਤੋਂ ਕਰਨ ਦੀ ਅਪੀਲ ਕੀਤੀ ਗਈ ਹੈ।

ਸ਼ਰਾਈਨ ਬੋਰਡ ਦੇ ਸੀਈਓ ਰਮੇਸ਼ ਕੁਮਾਰ ਨੇ ਦੱਸਿਆ ਕਿ ਬੋਰਡ ਨੂੰ ਪਿਛਲੇ ਕਈ ਮਹੀਨਿਆਂ ਤੋਂ ਇਹ ਸ਼ਿਕਾਇਤਾਂ ਮਿਲ ਰਹੀਆਂ ਹਨ ਕਿ ਇੰਟਰਨੈੱਟ ਮੀਡੀਆ 'ਤੇ ਸਰਗਰਮ ਕੁਝ ਆਨਲਾਈਨ ਠੱਗਾਂ ਨੇ ਸ੍ਰੀ ਮਾਤਾ ਵੈਸ਼ਨੋ ਦੇਵੀ ਸ਼ਰਾਈਨ ਬੋਰਡ ਦੇ ਨਾਂ ਨਾਲ ਕੁਝ ਫ਼ਰਜ਼ੀ ਵੈੱਬਸਾਈਟਾਂ ਤਿਆਰ ਕੀਤੀਆਂ ਹਨ। ਸ਼ਰਧਾਲੂਆਂ ਨੂੰ ਕਈ ਵਾਰ ਜਾਗਰੂਕ ਕਰਨ ਤੋਂ ਬਾਅਦ ਵੀ ਠੱਗੀ ਦਾ ਇਹ ਸਿਲਸਿਲਾ ਜਾਰੀ ਹੈ। ਇਸ ਹਾਲਤ 'ਚ ਇਹ ਠੱਗ ਇਨ੍ਹਾਂ ਵੈੱਬਸਾਈਟਾਂ 'ਤੇ ਸ਼ਰਧਾਲੂਆਂ ਨਾਲ ਹੈਲੀਕਾਪਟਰ ਬੁਕਿੰਗ ਦੇ ਨਾਂ 'ਤੇ ਹਰੇਕ ਦਿਨ ਲੱਖਾਂ ਰੁਪਇਆਂ ਦੀ ਠੱਗੀ ਮਾਰ ਰਹੇ ਹਨ। ਉਨ੍ਹਾਂ ਕਿਹਾ ਕਿ ਜਿਸ ਵੈੱਬਸਾਈਟ 'ਤੇ ਟਿਕਟ ਬੁੱਕ ਕੀਤੀ ਜਾ ਰਹੀ ਹੈ, ਉਹ ਬੋਰਡ ਨਾਲ ਸਬੰਧਿਤ ਨਹੀਂ ਹੈ। ਬੋਰਡ ਨੇ ਇਸ ਸਬੰਧੀ ਜੰਮੂ-ਕਸ਼ਮੀਰ ਪੁਲਿਸ ਦੀ ਸਾਈਬਰ ਕ੍ਰਾਈਮ ਬ੍ਾਂਚ ਕੋਲ ਕੇਸ ਵੀ ਦਰਜ ਕਰਾਇਆ ਹੈ। ਉਨ੍ਹਾਂ ਅਪੀਲ ਕੀਤੀ ਕਿ ਸ਼ਰਧਾਲੂ ਸਿਰਫ਼ ਸ਼ਰਾਈਨ ਬੋਰਡ ਦੀ ਅਧਿਕਾਰਤ ਵੈੱਬਸਾਈਟ \Rwww.maavaishnodevi.org ਦੀ ਹੀ ਵਰਤੋਂ ਕਰਨ। ਉਹ \R vaishnodevi app ਦੀ ਵਰਤੋਂ ਕਰ ਕੇ ਵੀ ਬੁਕਿੰਗ ਕਰਾ ਸਕਦੇ ਹਨ।ਪਹਿਲਾਂ ਵੀ ਬੰਦ ਕੀਤੀ ਜਾ ਚੁੱਕੀਆਂ ਹਨ ਫ਼ਰਜ਼ੀ ਵੈੱਬਸਾਈਟਾਂ
ਸ਼ਰਾਈਨ ਬੋਰਡ ਪਹਿਲਾਂ ਵੀ ਗੂਗਲ ਨੂੰ ਅਜਿਹੀਆਂ ਫ਼ਰਜ਼ੀ ਵੈੱਬਸਾਈਟਾਂ ਬੰਦ ਕਰਨ ਸਬੰਧੀ ਚਿੱਠੀ ਲਿਖ ਚੁੱਕਾ ਹੈ ਪਰ ਰੋਜ਼ਾਨਾ ਜਾਅਲਸਾਜ਼ਾਂ ਦੀ ਗਿਣਤੀ ਵਧਦੀ ਜਾ ਰਹੀ ਹੈ ਤੇ ਸ਼ਰਧਾਲੂ ਇਸ ਦਾ ਸ਼ਿਕਾਰ ਹੋ ਰਹੇ ਹਨ।

1730 ਰੁਪਏ ਹੈ ਇਕ ਪਾਸੇ ਦਾ ਕਿਰਾਇਆ
ਮੌਜੂਦਾ ਸਮੇਂ 'ਚ ਕੱਟੜਾ ਤੋਂ ਸਾਂਝੀ ਛੱਤ ਦਰਮਿਆਨ ਦੋ ਹੈਲੀਕਾਪਟਰ ਕੰਪਨੀਆਂ ਗਲੋਬਲ ਵਿਕਟਰਾ ਤੇ ਹਿਮਾਲੀਅਨ ਹੈਲੀ ਸੇਵਾ ਮੁਹੱਈਆ ਕਰਵਾ ਰਹੀ ਹੈ। ਇਕ ਪਾਸੇ ਦਾ ਹੈਲੀਕਾਪਟਰ ਦਾ ਕਿਰਾਇਆ ਪ੍ਰਤੀ ਯਾਤਰੀ 1730 ਰੁਪਏ ਤੇ ਦੋਵਾਂ ਪਾਸਿਆਂ ਦਾ 3460 ਰੁਪਏ ਹੈ।