ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ ਜਿਵੇਂ-ਜਿਵੇਂ ਵੋਟਾਂ ਦੀ ਗਿਣਤੀ ਵਧ ਰਹੀ ਹੈ, ਤਿਉਂ-ਤਿਉਂ ਰੁਝਾਨ ਰੌਚਿਕ ਹੁੰਦਾ ਜਾ ਰਿਹਾ ਹੈ। ਭਾਜਪਾ ਨੇ ਸ਼ੁਰੂਆਤੀ ਰੁਝਾਨਾਂ ‘ਚ ਸਪੱਸ਼ਟ ਬਹੁਮਤ ਦਾ ਅੰਕੜਾ ਪਾਰ ਕੀਤਾ, ਭਾਜਪਾ ਨੂੰ 230 ਅਤੇ ਸਪਾ ਨੂੰ 103 ਸੀਟਾਂ ਮਿਲੀਆਂ। ਗੋਰਖਪੁਰ ਸ਼ਹਿਰ ਤੋਂ ਭਾਜਪਾ ਦੇ ਉਮੀਦਵਾਰ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਬਾਜ਼ੀ ਮਾਰ ਲਈ ਹੈ, ਜਦਕਿ ਮੈਨਪੁਰੀ ਦੀ ਕਰਹਾਲ ਵਿਧਾਨ ਸਭਾ ਤੋਂ ਸਮਾਜਵਾਦੀ ਪਾਰਟੀ ਦੇ ਉਮੀਦਵਾਰ ਤੇ ਰਾਸ਼ਟਰੀ ਪ੍ਰਧਾਨ ਅਖਿਲੇਸ਼ ਯਾਦਵ ਵੀ ਅੱਗੇ ਹਨ।