ਬਠਿੰਡਾ ਅਰਬਨ ਤੋਂ ਕੈਬਨਿਟ ਮੰਤਰੀ ਮਨਪ੍ਰੀਤ ਸਿੰਘ ਬਾਦਲ ਪਿੱਛੇ

ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ। ਸ਼ੁਰੂਆਤੀ ਰੁਝਾਨਾਂ ’ਚ ਆਮ ਆਦਮੀ ਪਾਰਟੀ ਪੰਜਾਬ ’ਚ ਅੱਗੇ ਚੱਲ ਰਹੀ ਹੈ। ਉਥੇ ਬਠਿੰਡਾ ਅਰਬਨ ਤੋਂ ਕੈਬਨਿੰਟ ਮੰਤਰੀ ਮਨਪ੍ਰੀਤ ਸਿੰਘ ਬਾਦਲ ਪਿੱਛੇ ਚੱਲ ਰਹੇ ਹਨ।

ਮਨਪ੍ਰੀਤ ਸਿੰਘ ਬਾਦਲ ਨੂੰ ਹੁਣ ਤਕ 2616 ਵੋਟਾਂ ਮਿਲੀਆਂ ਹਨ। ਉਥੇ ਆਮ ਆਦਮੀ ਪਾਰਟੀ ਦੇ ਜਗਰੂਪ ਸਿੰਘ ਗਿੱਲ ਮੂਹਰੇ ਚੱਲ ਰਹੇ ਹਨ। ਉਨ੍ਹਾਂ ਨੂੰ ਹੁਣ ਤਕ 12547 ਵੋਟਾਂ ਮਿਲੀਆਂ ਹਨ।

ਤੀਜੇ ਨੰਬਰ ’ਤੇ ਸ਼੍ਰੋਮਣੀ ਅਕਾਲੀ ਦਲ ਦੇ ਸਰੂਪ ਚੰਦ ਸਿੰਗਲਾ ਹਨ, ਜਿਨ੍ਹਾਂ ਨੂੰ 2119 ਵੋਟਾਂ ਪਈਆਂ ਹਨ। ਉਥੇ ਭਾਰਤੀ ਜਨਤ ਪਾਰਟੀ ਦੇ ਰਾਜ ਕੁਮਾਰ ਨੂੰ ਸਿਰਫ 929 ਵੋਟਾਂ ਮਿਲੀਆਂ ਹਨ।