Election Results: ਪੰਜਾਬ ਸਮੇਤ ਗੋਆ, ਮਨੀਪੁਰ, ਯੂਪੀ, ਉੱਤਰਾਖੰਡ ਲਈ ਅੱਜ ਫੈਸਲੇ ਦਾ ਦਿਨ

ਪੰਜਾਬ ਸਮੇਤ ਗੋਆ, ਮਨੀਪੁਰ, ਯੂਪੀ, ਉੱਤਰਾਖੰਡ ਲਈ ਅੱਜ ਫੈਸਲੇ ਦਾ ਦਿਨ ਹੈ। ਕੁਝ ਘੰਟਿਆਂ ਬਾਅਦ ਤੈਅ ਹੋ ਜਾਵੇਗਾ ਕਿ ਕਿਸ ਸੂਬੇ ‘ਚ ਕਿਸਦੀ ਸਿਆਸਤ ਚੱਲੇਗੀ।  EVMs ਮਸ਼ੀਨਾਂ ਖੁੱਲ੍ਹਣ ਨਾਲ ਠੀਕ ਸਵੇਰੇ 8 ਵਜੇ ਤੋਂ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ। ਨਤੀਜੇ ਆਉਣ ‘ਚ ਕੁਝ ਹੀ ਪਲ ਬਾਕੀ ਹਨ। ਨਤੀਜਿਆਂ ਤੋਂ ਪਹਿਲਾਂ ਸਿਆਸੀ ਲੀਡਰਾਂ ਦੀਆਂ ਧੜਕਣਾਂ ਤੇਜ ਹੋਈਆਂ ਹਨ। ਪੰਜਾਬ ‘ਚ 117 ਹਲਕਿਆਂ ਦੇ ਲਈ 66 ਥਾਵਾਂ ਤੇ ਕਾਊਂਟਿੰਗ ਸੈਂਟਰ ਬਣਾਏ ਗਏ ਹਨ।

ਪੰਜਾਬ ਵਿੱਚ 20 ਫਰਵਰੀ ਨੂੰ ਪਈਆਂ ਵੋਟਾਂ ਵਿੱਚ 71.95 ਪ੍ਰਤੀਸ਼ਤ ਮਤਦਾਨ ਦਰਜ ਕੀਤਾ ਗਿਆ। ਇਹ ਪੰਜਾਬ ਦੀਆਂ ਪਿਛਲੀਆਂ ਤਿੰਨ ਵਿਧਾਨ ਸਭਾ ਚੋਣਾਂ ਦੇ ਮੁਕਾਬਲੇ ਸਭ ਤੋਂ ਘੱਟ ਹੈ।ਪੰਜਾਬ ‘ਚ 20 ਫਰਵਰੀ ਨੂੰ ਜੋ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਹੋਈ ਸੀ। ਉਨ੍ਹਾਂ ਦੀ ਅੱਜ ਗਿਣਤੀ ਸ਼ੁਰੂ ਹੋ ਗਈ ਹੈ। ਕਾਂਗਰਸ ਨੇ ਅੱਜ ਹੀ ਵਿਧਾਇਕ ਦਲ ਦੀ ਬੈਠਕ ਬੁਲਾਈ ਹੈ। ਨਤੀਜਿਆਂ ਤੋਂ ਬਾਅਦ ਸ਼ਾਮ 5 ਵਜੇ ਚੰਡੀਗੜ੍ਹ ਕਾਂਗਰਸ ਭਵਨ ‘ਚ ਮੀਟਿੰਗ ਹੋਵੇਗੀ। ਨਵਜੋਤ ਸਿੱਧੂ ਨੇ ਨਵੇਂ ਚੁਣੇ ਜਾਣ ਵਾਲੇ ਵਿਧਾਇਕਾਂ ਨੂੰ ਮੀਟਿੰਗ ਵਿੱਚ ਬੁਲਾਇਆ ਹੈ। ਅੱਜ ਪੰਜ ਰਾਜਾਂ ਦੇ ਨਤੀਜੇ ਐਲਾਨੇ ਜਾਣਗੇ।