ਮੋਦੀ ਸਰਕਾਰ ਨੇ ਕਿਸਾਨਾਂ ਦੀਆਂ ਕਿਹੜੀਆਂ ਮੰਗਾਂ ‘ਤੇ ਲਗਾਈ ਮੋਹਰ; ਪੜ੍ਹੋ ਪੱਤਰ

ਚੰਡੀਗੜ੍ਹ/ਨਵੀਂ ਦਿੱਲੀ

ਦਿੱਲੀ ਦੀਆਂ ਸਰਹੱਦਾਂ ਤੇ ਪਿਛਲੇ ਕਰੀਬ ਇਕ ਸਾਲ ਤੋਂ ਖੇਤੀ ਕਾਨੂੰਨਾਂ ਖਿਲਾਫ ਸੰਘਰਸ਼ ਕਰ ਰਹੇ ਕਿਸਾਨਾਂ ਦੇ ਅੱਗੇ ਜਿਥੇ ਮੋਦੀ ਸਰਕਾਰ ਝੁਕ ਗਈ ਹੈ।

ਉਥੇ ਹੀ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਵੀ ਮੰਨ ਲਈਆਂ ਹਨ। ਖੇਤੀ ਕਾਨੂੰਨ ਜਿਹੜੀ ਸੰਸਦ ਵਲੋਂ ਪਾਸ ਕੀਤੇ ਗਏ ਸਨ, ਉਹੀ ਸੰਸਦ ਨੇ ਖੇਤੀ ਕਾਨੂੰਨ ਰੱਦ ਕਰ ਦਿੱਤੇ ਹਨ।

ਇਸ ਤੋਂ ਇਲਾਵਾ, ਜੋ ਕਿਸਾਨਾਂ ਵਲੋਂ ਮੰਗਾਂ ਸਰਕਾਰ ਅੱਗੇ ਰੱਖੀਆਂ ਗਈਆਂ, ਪਹਿਲਾਂ ਤਾਂ ਸਰਕਾਰ ਉਹਨਾਂ ਤੇ ਨਾਂਹ ਨੁਕਰ ਕਰਦੀ ਹੋਈ ਵਿਖਾਈ ਦਿੱਤੀ।

ਪਰ ਜਦੋਂ ਕਿਸਾਨਾਂ ਨੇ ਮੋਰਚੇ ਨੂੰ ਹੋਰ ਤੇਜ਼ ਕਰਨ ਦਾ ਐਲਾਨ ਕੀਤਾ, ਤਾਂ ਸਰਕਾਰ ਨੇ ਕਿਸਾਨਾਂ ਅੱਗੇ ਝੁਕਦਿਆਂ ਰਹਿੰਦੀਆਂ ਮੰਗਾਂ ਨੂੰ ਵੀ ਲਿਖਤੀ ਰੂਪ ਵਿੱਚ ਮੰਨ ਲਿਆ ਗਿਆ।