ਟਾਂਡਾ ਰੇਲਵੇ ਲਾਈਨਾਂ ਨੇੜੇ 20 ਗਾਂਵਾਂ ਵੱਢ ਕੇ ਸੁੱਟੀਆਂ, ਪੁਲਿਸ ਜਾਂਚ 'ਚ ਜੁਟੀ,ਹਿੰਦੂ ਸੰਗਠਨਾਂ ਨੇ ਲਾਇਆ ਜਾਮ

ਟਾਂਡਾ ਉੜਮੁੜ : ਬੀਤੀ ਰਾਤ ਕੁਝ ਅਣਪਛਾਤੇ ਲੋਕਾਂ ਵਲੋਂ ਟਾਂਡਾ ਸ਼ਹਿਰ ਦੇ ਦਸ਼ਮੇਸ਼ ਨਗਰ ਨੇੜੇ ਰੇਲਵੇ ਲਾਈਨਾਂ ਕੋਲ ਕਰੀਬ 18 ਤੋਂ 20 ਗਾਂਵਾਂ ਨੂੰ ਵੱਢ ਕੇ ਉਨ੍ਹਾਂ ਦਾ ਮੀਟ ਤੇ ਖੱਲਾਂ ਉਤਾਰ ਕੇ ਲੈ ਗਏ । ਸ਼ਨੀਵਾਰ ਸਵੇਰੇ ਇੱਕ ਰਾਹਗੀਰ ਵਲੋਂ ਲੰਘਦੇ ਸਮੇਂ ਵੱਢੀਆਂ ਗਾਂਵਾਂ ਨੂੰ ਵੇਖਿਆ ਗਿਆ ਤੇ ਟਾਂਡਾ ਪੁਲਿਸ ਨੂੰ ਸੂਚਿਤ ਕੀਤਾ ਗਿਆ । ਘਟਨਾ ਦੀ ਸੂਚਨਾ ਮਿਲਣ ਤੇ ਡੀਐਸਪੀ ਟਾਂਡਾ ਰਾਜ ਕੁਮਾਰ , ਐਸਐਚੳ ਟਾਂਡਾ ਹਰਿੰਦਰ ਸਿੰਘ ਪੁਲਿਸ ਪਾਰਟੀ ਨਾਲ ਪਹੁੰਚੇ ਤੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ । ਇਸ ਘਟਨਾ ਦੀ ਸੂਚਨਾ ਮਿਲਣ ਤੇ ਹਿੰਦੂ ਭਾਈਚਾਰੇ ਦੇ ਲੋਕਾਂ ਚ ਵੱਡਾ ਰੋਸ ਪਾਇਆ ਜਾ ਰਿਹਾ ਹੈ ।। ਹਿੰਦੂ ਸੰਗਠਨ ਵੀ ਮੌਕੇ 'ਤੇ ਪਹੁੰਚ ਗਏ ਹਨ।

ਗਾਵਾਂ ਵੱਢਣ ਦੇ ਰੋਸ ਵਜੋਂ ਹਿੰਦੂ ਸੰਗਠਨਾਂ ਸ਼ਿਵ ਸੈਨਾ ਆਦਿ ਵਲੋਂ ਨੈਸ਼ਨਲ ਹਾਈਵੇ ਜਾਮ ਕਰ ਦਿੱਤਾ ਹੈ। ਉਨ੍ਹਾਂ ਵੱਲੋਂ ਦੋਸ਼ੀਆਂ ਨੂੰ ਫੜਨ ਦੀ ਮੰਗ ਕੀਤੀ ਜਾ ਰਹੀ ਹੈ।