ਪੰਜਾਬ 'ਚ ਹੁੰਝਾ ਫੇਰ ਜਿੱਤ ਤੋਂ ਬਾਅਦ ਸੱਤਾ 'ਚ ਆਈ ਆਮ ਆਦਮੀ ਪਾਰਟੀ ਦਾ ਪਹਿਲਾ ਫੈਸਲਾ ਸਾਹਮਣੇ ਆਇਆ ਹੈ। ਭਗਵੰਤ ਮਾਨ ਨੇ ਵੇਨੂ ਪ੍ਰਸਾਦ ਨੂੰ ਪੰਜਾਬ ਦਾ ਨਵਾ ਪ੍ਰਿੰਸੀਪਲ ਸਕੱਤਰ ਨਿਯੁਕਤ ਕਰ ਦਿੱਤਾ ਹੈ । ਵੇਨੂ ਪ੍ਰਸਾਦ 1991 ਬੈਚ ਦੇ ਆਈਏਐੱਸ ਅਧਿਕਾਰੀ ਹਨ। ਦਸ ਦਈਏ ਕਿ ਭਗਵੰਤ ਮਾਨ (Bhagwant Mann) ਦੇ ਮੁੱਖ ਮੰਤਰੀ ਵਜੋਂ ਹਲਫ਼ ਲੈਣ ਤੋਂ ਪਹਿਲਾਂ ਹੀ ਪੰਜਾਬ ਸਰਕਾਰ 'ਚ ਇਕ ਨਿਯੁਕਤੀ ਹੋ ਗਈ ਹੈ।
ਵੇਨੂ ਪ੍ਰਸਾਦ ਲੰਬੇ ਸਮੇਂ ਤੱਕ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸੀ.ਐਮ.ਡੀ ਰਹੇ ਹਨ, ਅਤੇ ਵਰਤਮਾਨ ਵਿੱਚ ਏ.ਸੀ.ਐਸ., ਆਬਕਾਰੀ ਅਤੇ ਕਰ ਵਜੋਂ ਤਾਇਨਾਤ ਸਨ।