16 ਮਾਰਚ ਨੂੰ ਖਟਕੜ ਕਲਾਂ ਪਹੁੰਚਣ ਦੀ ਭਗਵੰਤ ਮਾਨ ਨੇ ਲੋਕਾਂ ਨੂੰ ਕੀਤੀ ਅਪੀਲ

ਚੰਡੀਗੜ੍ਹ, 14 ਮਾਰਚ - ਪੰਜਾਬ ਦੇ ਨਾਮਜ਼ਦ ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ 16 ਮਾਰਚ ਨੂੰ (ਸਹੁੰ ਚੁੱਕ ਸਮਾਗਮ ਲਈ) ਖਟਕੜ ਕਲਾਂ ਪਹੁੰਚਣ | ਉਨ੍ਹਾਂ ਦਾ ਕਹਿਣਾ ਹੈ ਕਿ ਮੈਂ ਆਪਣੇ ਭਰਾਵਾਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਉਸ ਦਿਨ ਪੀਲੀਆਂ ਪੱਗਾਂ ਬੰਨਣ ਅਤੇ ਭੈਣਾਂ ਨੂੰ ਪੀਲੇ ਸ਼ਾਲ ਲੈਣ ਦੀ ਬੇਨਤੀ ਕਰਦਾ ਹਾਂ | ਉਨ੍ਹਾਂ ਦਾ ਕਹਿਣਾ ਸੀ ਕਿ ਅਸੀਂ ਉਸ ਦਿਨ 'ਬਸੰਤ ਦੀ ਰੰਗਤ' ਵਿਚ ਖੱਟਰ ਕਲਾਂ ਨੂੰ ਰੰਗ ਦੇਵਾਂਗੇ |