ਅਸਤੀਫ਼ਾ ਦੇਣ ਸੰਸਦ ਭਵਨ ਪਹੁੰਚੇ ਭਗਵੰਤ ਮਾਨ, ਕਿਹਾ - ਮੈਂ ਇਸ ਸਦਨ ਨੂੰ ਹਮੇਸ਼ਾ ਯਾਦ ਕਰਾਂਗਾ

ਨਵੀਂ ਦਿੱਲੀ, 14 ਮਾਰਚ - ਅਸਤੀਫ਼ਾ ਦੇਣ ਸੰਸਦ ਭਵਨ ਪਹੁੰਚੇ ਭਗਵੰਤ ਮਾਨ ਦਾ ਕਹਿਣਾ ਸੀ ਕਿ ਮੈਂ, ਇਸ ਸਦਨ ਨੂੰ ਹਮੇਸ਼ਾ ਯਾਦ ਕਰਾਂਗਾ। ਪੰਜਾਬ ਦੇ ਲੋਕਾਂ ਨੇ ਮੈਨੂੰ ਵੱਡੀ ਜ਼ਿੰਮੇਵਾਰੀ ਦਿੱਤੀ ਹੈ, ਪਰ ਮੈਂ ਸੰਗਰੂਰ ਦੇ ਲੋਕਾਂ ਨਾਲ ਵਾਅਦਾ ਕਰਦਾ ਹਾਂ ਕਿ ਜਲਦੀ ਹੀ ਇਸ ਸਦਨ ਵਿਚ ਇਕ ਦਲੇਰ ਆਵਾਜ਼ ਗੂੰਜੇਗੀ। ਜ਼ਿਕਰਯੋਗ ਹੈ ਕਿ ਉਹ ਅੱਜ ਆਪਣੇ ਲੋਕ ਸਭਾ ਮੈਂਬਰ ਸੰਗਰੂਰ ਦੇ ਪਦ ਤੋਂ ਅਸਤੀਫ਼ਾ ਦੇਣ ਲਈ ਸੰਸਦ ਭਵਨ ਪਹੁੰਚੇ ਹੋਏ ਹਨ। ਉਨ੍ਹਾਂ ਕਿਹਾ ਕਿ ਮੈਂ ਪੰਜਾਬ ਦੇ ਉਨ੍ਹਾਂ ਲੋਕਾਂ ਦਾ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਆਪਣੇ ਪੁੱਤਰ 'ਤੇ ਭਰੋਸਾ ਕੀਤਾ ਅਤੇ ਵੱਡੀ ਗਿਣਤੀ 'ਚ ਵੋਟਾਂ ਪਾਈਆਂ।