4ਜੀ ਸਮਾਰਟਫੋਨ JioPhone Next ਹੁਣ ਪੰਜਾਬ ’ਚ ਵੀ ਉਪਲਬਧ

ਚੰਡੀਗਡ਼੍ਹ : ਰਿਲਾਇੰਸ ਜੀਓ (Reliance Jio) ਤੇ ਗੂਗਲ (Google) ਨੇ ਸਾਂਝੀ ਖੋਜ ਕਰ ਕੇ ਕਿਫਾਇਤੀ 4ਜੀ ਸਮਾਰਟਫੋਨ ਜੀਓਫੋਨ ਨੈਕਸਟ (JioPhone Next) ਬਣਾਇਆ ਹੈ। ਇਹ ਫੋਨ ਪੰਜਾਬ ਭਰ ਦੇ 5500 ਤੋਂ ਵੱਧ ਮੋਬਾਈਲ ਸਟੋਰਾਂ ’ਤੇ ਉਪਲਬਧ ਹੋ ਗਿਆ ਹੈ। ਇਹ ਫੋਨ ਗੂਗਲ ਦੇ ਨਵੇਂ ਪ੍ਰਗਤੀ ਆਪ੍ਰੇਟਿੰਗ ਸਿਸਟਮ ’ਤੇ ਚਲਦਾ ਹੈ ਤੇ ਇਸ ਵਿਚ ‘ਟਰਾਂਸਲੇਸ਼ਨ ਅਤੇ ਰੀਡ ਅਲਾਊਡ’ ਵਰਗੇ ਖਾਸ ਫੀਚਰ ਹਨ। ਹੁਣ ਪੰਜਾਬ ਦੇ 2ਜੀ ਮੋਬਾਈਲ ਗਾਹਕ ਵੀ ਇਸ ਸਸਤੇ 4ਜੀ ਮੋਬਾਈਲ ਰਾਹੀਂ ਜੀਓ ਦੀ ਹਾਈ ਸਪੀਡ ਤੇ ਭਰੋਸੇਯੋਗ 4ਜੀ ਸੇਵਾ ਲੈ ਸਕਦੇ ਹਨ।

ਜੀਓਫੋਨ ਨੈਕਸਟ ਸਿਰਫ 1999 ਰੁਪਏ ਦੀ ਡਾਊਨ ਪੇਮੈਂਟ ਦੇ ਕੇ ਈਐੱਮਆਈ ’ਤੇ ਖਰੀਦਿਆ ਜਾ ਸਕਦਾ ਹੈ ਤੇ ਬਚੀ ਹੋਈ ਰਕਮ 18 ਤੋਂ 24 ਮਹੀਨਿਆਂ ਦੀ 300 ਤੋਂ 600 ਰੁਪਏ ਦਾ ਭੁਗਤਾਨ ਕੀਤਾ ਜਾ ਸਕਦਾ ਹੈ। ਚੰਗੀ ਗੱਲ ਇਹ ਹੈ ਕਿ ਫੋਨ ਦੀ ਈਐੱਮਆਈ ਵਿਚ ਹੀ ਕਾਲਿੰਗ ਤੇ ਡਾਟਾ ਦੀ ਕੀਮਤ ਸ਼ਾਮਿਲ ਹੋਵੇਗੀ। ਇਸ ਫੋਨ ਨੂੰ ਸਿਰਫ 6499 ਰੁਪਏ ਵਿਚ ਬਿਨਾਂ ਫਾਇਨਾਂਸ ਦੇ ਖਰੀਦਿਆ ਜਾ ਸਕਦਾ ਹੈ।

JioPhone Next 7000 ਰੁਪਏ ਤੋਂ ਘੱਟ ਸੈਗਮੈਂਟ ਦਾ ਸਭ ਤੋਂ ਵਧੀਆ ਬਦਲ

ਇਸ ਫੋਨ ਵਿਚ ਕਈ ਅਜਿਹੇ ਫੀਚਰ ਹਨ ਜਿਹਡ਼ੇ ਇਸ ਨੂੰ ਅਵੱਲਾ ਬਣਾਉਂਦੇ ਹਨ। ਜੀਓਫੋਨ ਨੈਕਸਟ ਦੇ ਕੈਮਰੇ ਵਿਚ ਹੀ ਇਨਬਿਲਟ ਸਨੈਪਚੈਟ ਤੇ ਟਰਾਂਸਲੇਸ਼ਨ ਦਾ ਫੀਚਰ ਹੈ। ਟਰਾਂਸਲੇਸ਼ਨ ਫੀਚਰ ਰਾਹੀਂ ਕਿਸੇ ਵੀ ਭਾਸ਼ਾ ਦੇ ਟੈਕਸਟ ਦੀ ਫੋਟੋ ਖਿੱਚ ਕੇ ਉਸ ਨੂੰ ਆਪਣੀ ਭਾਸ਼ਾ ’ਚ ਟਰਾਂਸਲੇਟ ਕਰ ਸਕਦੇ ਹੋ ਅਤੇ ਉਸ ਨੂੰ ਸੁਣ ਵੀ ਸਕਦੇ ਹੋ। ਨਾਲ ਹੀ ਤੁਸੀਂ ਫੋਨ ਦੇ ਕੈਮਰੇ ਵਿਚ ਉੱਪਰ ਦੇਖ ਸਕਦੇ ਹੋ ਕਿ ਸਟੋਰੇਜ ਦੇ ਹਿਸਾਬ ਨਾਲ ਕਿੰਨੀਆਂ ਫੋਟੋਆਂ ਖਿੱਚ ਸਕਦੇ ਹੋ ਜਾਂ ਕਿੰਨੀ ਦੇਰ ਦੀ ਵੀਡੀਓ ਰਿਕਾਰਡਿੰਗ ਕਰ ਸਕਦੇ ਹੋ। ਜੀਓਫੋਨ ਨੈਕਸਟ ਵਿਚ 5000 ਤੋਂ ਵੱਧ ਤਸਵੀਰਾਂ ਸਟੋਰ ਕੀਤੀਆਂ ਜਾ ਸਕਦੀਆਂ ਹਨ।

ਟਾਈਪਿੰਗ ਦਾ ਝੰਜਟ ਨਹੀਂ

ਜੀਓਫੋਨ ਨੈਕਸਟ ਵਿਚ ਹੱਥ ਨਾਲ ਟਾਈਪਿੰਗ ਦਾ ਝੰਜਟ ਨਹੀਂ ਹੈ। ਤੁਸੀਂ ਲਾਈਵ ਟਰਾਂਸਕ੍ਰਾਈਬ ਐਪ ਦੀ ਵਰਤੋਂ ਕਰ ਕੇ ਆਸਾਨੀ ਨਾਲ ਆਪਣੀ ਭਾਸ਼ਾ ਵਿਚ ਟਾਈਪ ਕਰ ਸਕਦੇ ਹੋ। ਆਨਲਾਈਨ ਕਲਾਸ ਲਈ ਜੇਕਰ ਤੁਸੀਂ ਫੋਨ ਬੱਚਿਆਂ ਨੂੰ ਦਿੰਦੇ ਹੋ ਤਾਂ ਇਸ ਵਿਚ ਪੇਰੈਂਟਲ ਕੰਟਰੋਲ ਦਾ ਬਦਲ ਵੀ ਹੈ।

ਸਕ੍ਰੀਨ ਰਿਕਾਰਡਿੰਗ ਲਈ ਨੋਟੀਫਿਕੇਸ਼ਨ ਪੈਨਲ ਵਿਚ ਹੈ ਬਟਨ

ਜੀਓਫੋਨ ਨੈਕਸਟ ਵਿਚ ਸਕ੍ਰੀਨ ਰਿਕਾਰਡਿੰਗ ਲਈ ਨੋਟੀਫਿਕੇਸ਼ਨ ਪੈਨਲ ਵਿਚ ਬਟਨ ਹੈ। ਇਸ ਨਾਲ ਤੁਸੀਂ ਸਕ੍ਰੀਨ ’ਤੇ ਜੋ ਕੁੱਝ ਵੀ ਚੱਲ ਰਿਹਾ ਹੈ, ਉਸ ਦੀ ਰਿਕਾਰਡਿੰਗ ਕਰ ਸਕਦੇ ਹੋ। ਨਾਲ ਹੀ ਇਕ ਟੱਚ ਵਿਚ ਹੀ ਸਕ੍ਰੀਨ ਸ਼ਾਟ ਲੈ ਸਕਦੇ ਹੋ। ਫੋਨ ਵਿਚ ਸਕ੍ਰੀਨ ਰੀਡਿੰਗ ਅਤੇ ਟਰਾਂਸਲੇਸ਼ਨ ਦਾ ਵਧੀਆ ਫੀਟਰ ਹੈ ਜੋ ਸਿਰਫ ਇਕ ਟੱਚ ’ਤੇ ਸਾਹਮਣੇ ਆ ਜਾਂਦਾ ਹੈ। ਇਸ ਵਿਚ ਤੁਸੀਂ ਹਿੰਦੀ, ਪੰਜਾਬ ਸਮੇਤ 10 ਭਾਰਤੀ ਭਾਸ਼ਾਵਾਂ ਵਿਚ ਟਰਾਂਸਲੇਟ ਦੀ ਸਹੂਲਤ ਮਿਲਦੀ ਹੈ। ਇਸ ਨਾਲ ਤੁਸੀਂ ਇਨ੍ਹਾਂ 10 ਵੱਖ-ਵੱਖ ਭਾਰਤੀ ਭਾਸ਼ਾਵਾਂ ਵਿਚ ਲਿਖਿਆ ਟੈਕਸਟ ਆਸਾਨੀ ਨਾਲ ਸੁਣ ਜਾਂ ਪਡ਼੍ਹ ਸਕਦੇ ਹੋ। ਇਹ ਫੋਨ ਓਟੀਜੀ ਸਪੋਰਟ ਵੀ ਹੈ। ਇਸ ਦਾ ਮਤਲਬ ਤੁਸੀਂ ਆਸਾਨੀ ਨਾਲ ਓਟੀਜੀ ਪੈੱਨਡਰਾਈਵ ਨੂੰ ਫੋਨ ਨਾਲ ਲਾ ਕੇ ਵਰਤੋਂ ਕਰ ਸਕਦੇ ਹੋ। ਇਸ ਨਾਲ ਤੁਹਾਨੂੰ ਫੋਨ ਦੀ ਸਟੋਰੇਜ ਮੈਨੇਜ ਕਰ ਵਿਚ ਆਸਾਨੀ ਹੋਵੇਗੀ।