ਪੰਜਾਬ ਦੇ ਇਸ ਜ਼ਿਲ੍ਹੇ ਵਿੱਚ ਬਣਾਇਆ ਵਿਸ਼ਵ ਦਾ ਸਭ ਤੋਂ ਵੱਡਾ ਸੋਲਰ ਟ੍ਰੀ

ਲੁਧਿਆਣਾ: ਜ਼ਿਲ੍ਹੇ ਦੇ ਸੈਂਟਰਲ ਮਕੈਨੀਕਲ ਇੰਜੀਨੀਅਰਿੰਗ ਰਿਸਰਚ ਇੰਸਟੀਚਿਊਟ ਆਪਣੀਆਂ ਨਵੀਆਂ ਤਕਨੀਕਾਂ ਅਤੇ ਕਾਢਾਂ ਕਰਕੇ ਜਾਣਿਆ ਜਾਂਦਾ ਹੈ। ਇਸ ਵਾਰ ਸੰਸਥਾਨ ਵੱਲੋਂ ਵਿਸ਼ਵ ਦਾ ਸਭ ਤੋਂ ਵੱਡਾ ਸੋਲਰ ਟ੍ਰੀ (largest solar tree) ਬਣਾਇਆ ਗਿਆ ਹੈ, ਜਿਸ ਨੇ ਨਵਾਂ ਕੀਰਤੀਮਾਨ ਸਥਾਪਿਤ ਕੀਤਾ ਹੈ ਅਤੇ ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡ (Guinness Book of World Records) ਵਿਚ ਆਪਣਾ ਨਾਮ ਦਰਜ ਕਰਵਾਇਆ ਹੈ। ਇਸ ਸੰਬੰਧੀ ਸੰਸਥਾਨ ਵੱਲੋਂ ਅੱਜ ਇਕ ਪ੍ਰੈੱਸ ਕਾਨਫਰੰਸ ਇਸ ਦੀਆਂ ਵਿਸ਼ੇਸ਼ਤਾਵਾਂ ਕੰਮ ਅਤੇ ਹੋਰ ਫ਼ਾਇਦੇ ਆਦਿ ਦੱਸੇ ਗਏਸੀ ਐਸ ਆਈ ਆਰ ਦੇ ਡਾਇਰੈਕਟਰ (Director of CSIR) ਡਾ. ਹਰੀਸ਼ ਹਿਰਾਨੀ ਨੇ ਦੱਸਿਆ ਕਿ ਅਸੀਂ ਆਪਣਾ ਹੀ ਰਿਕਾਰਡ ਤੋੜਿਆ ਹੈ ਅਸੀਂ ਪਹਿਲਾਂ ਵੀ ਇੱਕ ਅਜਿਹਾ ਸੋਲਰ ਟਰੀ ਬਣਾਇਆ ਸੀ ਜੋ ਵਿਸ਼ਵ ਦਾ ਸਭ ਤੋਂ ਵੱਡਾ ਹੈ, ਪਰ ਹੁਣ ਅਸੀਂ ਆਪਣਾ ਹੀ ਰਿਕਾਰਡ ਮੁੜ ਤੋਂ ਤੋੜ ਕੇ ਇਸ ਸੋਲਰ ਟ੍ਰੀ (largest solar tree) ਦਾ ਨਾਂ ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡ (Guinness Book of World Records) ਵਿਚ ਦਰਜ ਕਰਵਾਇਆ ਹੈ।ਉਨ੍ਹਾਂ ਦੱਸਿਆ ਕਿ ਇਸ ਦਾ ਕੁੱਲ ਘੇਰਾ 309.83 ਸਕੇਅਰ ਮੀਟਰ ਹੈ ਅਤੇ 200 ਯੂਨਿਟ ਦੀ ਰੋਜ਼ਾਨਾ ਬਿਜਲੀ ਪੈਦਾਵਾਰ ਦੀ ਸਮਰੱਥਾ ਰੱਖਦਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਨੂੰ ਆਨ ਗਰਿੱਡ ਅਤੇ ਆਫ ਗਰਿੱਡ ਵੀ ਵਰਤਿਆ ਜਾ ਸਕਦਾ ਹੈ।ਡਾ. ਹਿਰਾਨੀ ਨੇ ਦੱਸਿਆ ਕਿ ਇਸ ਦਾ ਮੁੱਖ ਮੰਤਵ ਖੇਤੀਬਾੜੀ ਅਤੇ ਘਰੇਲੂ ਵਰਤੋਂ ਹੈ ਜਿਸ ਨਾਲ ਸਸਤੀ ਅਤੇ ਪ੍ਰਦੂਸ਼ਨ ਰਹਿਤ ਬਿਜਲੀ ਮੁਹੱਈਆ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਇਹ ਪੂਰਾ ਪ੍ਰਾਜੈਕਟ ਤੇ ਕੁੱਲ 40 ਲੱਖ ਰੁਪਏ ਦੇ ਕਰੀਬ ਦਾ ਖਰਚਾ ਹੈ। ਉਨ੍ਹਾਂ ਦੱਸਿਆ ਕਿ ਇਸ ਨਾਲ ਕਿਸਾਨ ਆਪਣੀ ਮੋਟਰ ਪੰਪ ਚਲਾ ਸਕਦੇ ਨੇ ਇਸ ਤੋਂ ਇਲਾਵਾ ਬਿਜਲੀ ਨਾਲ ਚੱਲਣ ਵਾਲਾ ਟਰੈਕਟਰ ਵੀ ਚਾਰਜ ਹੋ ਸਕਦਾ ਹੈ।ਉਨ੍ਹਾਂ ਦੱਸਿਆ ਕਿ ਇਸ ਦੀ ਲਾਗਤ ਹੋਰ ਘਟਾਉਣ ਲਈ ਲਗਾਤਾਰ ਉਪਰਾਲੇ ਜਾਰੀ ਨੇ ਮਾਰਕੀਟ ਵਿੱਚ ਵੀ ਇਸ ਨੂੰ ਜਲਦ ਲਾਂਚ ਕੀਤਾ ਜਾ ਰਿਹਾ ਹੈ ਤਾਂ ਜੋ ਲੋਕ ਆਸਾਨੀ ਨਾਲ ਇਸ ਦੀ ਵਰਤੋਂ ਕਰ ਸਕਣ ਉਨ੍ਹਾਂ ਕਿਹਾ ਕਿ ਇਸ ਤੇ ਖਰਚਾ ਤਾਂ ਜ਼ਰੂਰ ਹੈ, ਪਰ ਇੱਕ ਵਾਰੀ ਲੱਗਣ ਨਾਲ ਮੁਫ਼ਤ ਬਿਜਲੀ ਮੁਹੱਈਆ ਹੋ ਸਕਦੀ ਹੈ।