ਨਾਮਵਰ ਸ਼ਾਇਰ ਦੇਵ ਦਰਦ ਦਾ ਬੀਤੀ ਰਾਤ ਅਚਾਨਕ ਦਿਹਾਂਤ

ਅੰਮ੍ਰਿਤਸਰ, 16 ਮਾਰਚ - ਸਾਹਿੱਤਕ ਹਲਕਿਆਂ ਲਈ ਦੁਖਦਾਈ ਖ਼ਬਰ ਹੈ ਕਿ ਪ੍ਰਸਿੱਧ ਪੰਜਾਬੀ ਸ਼ਾਇਰ ਦੇਵ ਦਰਦ ਹੁਣ ਇਸ ਦੁਨੀਆ ਵਿਚ ਨਹੀਂ ਰਹੇ। ਬੀਤੀ ਸ਼ਾਮ ਗਟਰ ਦੇ ਢੱਕਣ ਨਾਲ ਪੈਰ ਅੜ ਜਾਣ ਕਰ ਕੇ ਉਹ ਸੜਕ 'ਤੇ ਡਿਗ ਗਏ ਤੇ ਜਿਸ ਕਾਰਨ ਉਨ੍ਹਾਂ ਦੇ ਸਿਰ 'ਤੇ ਸੱਟ ਲੱਗ ਗਈ, ਜੋ ਜਾਨਲੇਵਾ ਸਾਬਤ ਹੋਈ। ਦੇਵ ਦਰਦ ਆਤਮ ਪਬਲਿਕ ਸਕੂਲ ਇਸਲਾਮਾਬਾਦ ਅੰਮ੍ਰਿਤਸਰ ਦੇ ਮੈਨੇਜਿੰਗ ਡਾਇਰੈਕਟਰ ਵੀ ਸਨ । ਉਨ੍ਹਾਂ ਦੇ ਅਚਾਨਕ ਅਕਾਲ ਚਲਾਣੇ 'ਤੇ ਸਾਹਿਤਕਾਰਾਂ ਤੇ ਕਲਾਕਾਰਾਂ ਵਲੋਂ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਗਿਆ ਹੈ।