ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਅਤੇ ਡਿਪਟੀ ਕਮਿਸ਼ਨਰ ਵੱਲੋਂ

ਸਰਦੂਲਗੜ੍/ਮਾਨਸਾ, 15 ਮਾਰਚ: ਗੁਰਜੰਟ ਸਿੰਘ ਬਾਜੇਵਾਲੀਆ/ ਸਿਵਲ ਹਸਪਤਾਲ ਸਰਦੂਲਗੜ੍ਹ ਵਿਖੇ ਵਿਧਾਇਕ ਸਰਦੂਲਗੜ੍ਹ ਸ੍ਰੀ ਗੁਰਪ੍ਰੀਤ ਸਿੰਘ ਬਣਾਂਵਾਲੀ ਅਤੇ ਡਿਪਟੀ ਕਮਿਸ਼ਨਰ ਮਹਿੰਦਰਪਾਲ ਵੱਲੋਂ  ਕੋਵਿਡ ਕੇਅਰ ਸੈਂਟਰ ਅਤੇ ਆਈਸੋਲੇਸ਼ਨ ਵਾਰਡ ਦਾ ਉਦਘਾਟਨ ਕੀਤਾ ਗਿਆ।

                ਇਸ ਮੌਕੇ ਬੋਲਦਿਆਂ ਵਿਧਾਇਕ ਸ੍ਰੀ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਕਿਹਾ  ਕਿ ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਿਟਡ ਦੀ ਮੈਨੇਜਮੈਂਟ ਵੱਲੋਂ 38 ਲੱਖ ਰੁਪਏ ਦਾ ਸਾਮਾਨ ਜੋ ਕਿ ਕੋਵਿਡ ਕੇਅਰ ਸੈਂਟਰ ਅਤੇ ਆਈਸੋਲੇਸ਼ਨ ਵਾਰਡ ਲਈ  ਦਿੱਤਾ ਗਿਆ ਹੈ, ਇਹ ਐਚ.ਪੀ.ਸੀ.ਐਲ. ਵੱਲੋਂ ਕੀਤਾ ਇਕ ਸ਼ਲਾਘਾਯੋਗ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਸਥਾਨਕ ਹਸਪਤਾਲ ਵਿੱਚ ਡਾਕਟਰਾਂ ਦੀਆਂ ਅਸਾਮੀਆਂ ਅਤੇ ਹੋਰ ਦਵਾਈਆਂ ਦਾ ਇੰਤਜ਼ਾਮ ਰਾਜ ਸਰਕਾਰ ਵੱਲੋਂ ਕੀਤਾ ਜਾਵੇਗਾ ਅਤੇ ਹਰ ਸਮੱਸਿਆ ਦਾ ਹੱਲ ਕਰ ਦਿੱਤਾ ਜਾਵੇਗਾ l

            ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਮਹਿੰਦਰ ਪਾਲ ਨੇ  ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਿਟਡ ਦੀ ਮੈਨੇਜਮੈਂਟ ਦਾ ਧੰਨਵਾਦ ਕਰਦਿਆਂ ਕਿਹਾ ਕਿ  ਮੈਨੇਜਮੈਂਟ ਵੱਲੋਂ 38 ਲੱਖ ਰੁਪਏ ਦਾ ਸਾਮਾਨ ਕੋਵਿਡ ਕੇਅਰ ਸੈਂਟਰ ਅਤੇ ਆਈਸੋਲੇਸ਼ਨ ਵਾਰਡ ਲਈ ਦਿੱਤਾ ਗਿਆ ਹੈ ਜਿਸ ਨਾਲ ਕੋਰੋਨਾ ਦੇ ਮਰੀਜ਼ਾਂ ਦਾ ਇਲਾਜ ਹਸਪਤਾਲ ਸਰਦੂਲਗੜ੍ਹ ਵਿਖੇ ਹੀ ਕੀਤਾ ਜਾ ਸਕੇਗਾ ਅਤੇ ਇਲਾਕੇ ਦੇ ਵਸਨੀਕਾਂ ਨੂੰ ਮਾਨਸਾ ਜਾਂ ਕਿਸੇ ਹੋਰ ਹਸਪਤਾਲ ਜਾਣ ਦੀ ਜ਼ਰੂਰਤ ਨਹੀਂ ਪਵੇਗੀ।                        ਐਚ.ਪੀ.ਸੀ.ਐਲ ਦੇ ਅਧਿਕਾਰੀ  ਅਜੈਪਾਲ ਸਰੋਆ ਚੀਫ ਸਟੇਸ਼ਨ ਮੈਨੇਜਰ ਦੁਰਗਾ ਨਾਰਾਇਣ ਮੀਣਾ ਡੀ.ਜੀ.ਐਮ.  ਪ੍ਰੋਜੈਕਟ ਕੋਆਰਡੀਨੇਟਰ ਅਤੇ ਡੀ.ਜੀ.ਐਮ ਪਾਈਪਲਾਈਨ ਜਯਾ ਕੁਮਾਰ ਆਇਦ ਨੇ  ਕਿਹਾ ਕਿ  ਐਚ.ਪੀ.ਸੀ.ਐਲ. ਮਾਨਵਤਾ ਦੀ ਸੇਵਾ ਲਈ ਹਮੇਸ਼ਾ ਕਾਰਜ ਕਰਦੀ ਰਹੀ ਹੈ ਅਤੇ ਅੱਗੇ ਵੀ ਤੱਤਪਰ ਰਹੇਗੀ  ਉਨ੍ਹਾਂ ਵੱਲੋਂ ਵੱਖ ਵੱਖ ਬਾਰਾਂ ਅਫ਼ਸਰਾਂ ਨੇ ਵੀ ਇਸ ਪ੍ਰੋਗਰਾਮ ਵਿੱਚ ਸ਼ਮੂਲੀਅਤ ਕੀਤੀ, ਜਿਨ੍ਹਾਂ ਦਾ ਸਨਮਾਨ ਵੀ ਕੀਤਾ ਗਿਆ  l

                ਡਾ. ਵੇਦ ਪ੍ਰਕਾਸ਼ ਸੰਧੂ ਸੀਨੀਅਰ ਮੈਡੀਕਲ ਅਫ਼ਸਰ ਸਰਦੂਲਗੜ੍ਹ ਵੱਲੋਂ  ਵਿਧਾਇਕ ਸ੍ਰੀ ਗੁਰਪ੍ਰੀਤ ਸਿੰਘ ਬਣਾਂਵਾਲੀ, ਡਿਪਟੀ ਕਮਿਸ਼ਨਰ ਅਤੇ ਸਮੁੱਚੇ ਅਧਿਕਾਰੀਆਂ ਦਾ ਧੰਨਵਾਦ ਕੀਤਾ ਗਿਆ l ਇਸ ਮੌਕੇ ਸਿਹਤ ਵਿਭਾਗ ਵਿੱਚ ਵਧੀਆ ਕੰਮ ਕਰਨ ਵਾਲੇ  ਅਧਿਕਾਰੀਆਂ ਅਤੇ ਕਰਮਚਾਰੀਆਂ ਦਾ ਸਨਮਾਨ ਕੀਤਾ ਗਿਆ l ਇਸ ਤੋਂ ਇਲਾਵਾ ਸਥਾਨਕ ਸਮਾਜ ਸੇਵੀ ਕਲੱਬ ਪਰਿਆਸ ਚੈਰੀਟੇਬਲ ਵੈੱਲਫੇਅਰ ਕਲੱਬ, ਅਰਦਾਸ ਕਲੱਬ ਅਤੇ  ਮਦਰ ਕੇਅਰ ਟਰੱਸਟ ਸਰਦੂਲਗੜ੍ਹ ਤੋਂ ਇਲਾਵਾ ਮੀਡੀਆ ਕਲੱਬ ਸਰਦੂਲਗੜ੍ਹ ਯੂਨਾਈਟਿਡ ਮੀਡੀਆ ਕਲੱਬ ਸਰਦੂਲਗੜ੍ਹ ਦਾ ਸਨਮਾਨ ਵੀ ਕੀਤਾ ਗਿਆ  l

ਇਸ ਮੌਕੇਐਸ.ਡੀ.ਐਮ. ਸਰਦੂਲਗੜ੍ਹ ਮਨੀਸ਼ਾ ਰਾਣਾ, ਸਿਵਲ ਸਰਜਨ ਮਾਨਸਾ ਡਾ. ਹਰਜਿੰਦਰ ਸਿੰਘ, ਡਾ ਸੋਹਣ ਲਾਲ ਅਰੋੜਾ ਐਮ ਡੀ ਮੈਡੀਸਨ, ਡਾ. ਹਰਮੀਤ ਸਿੰਘ, ਡਾ. ਰਵਨੀਤ ਕੌਰ, ਬਲਾਕ ਐਜੂਕੇਟਰ ਤਰਲੋਕ ਸਿੰਘ,  ਸਿਹਤ  ਇੰਸਪੈਕਟਰ ਹੰਸ ਰਾਜ, ਜਰਨੈਲ ਸਿੰਘ, ਭੁਪਿੰਦਰ ਕੁਮਾਰ   ਅਤੇ ਸਮੁੱਚਾ ਹਸਪਤਾਲ ਦਾ ਸਟਾਫ  ਹਾਜ਼ਰ ਸੀ l