ਅਮਰੀਕਾ ਵਿਚ ਭਿਆਨਕ ਤੂਫ਼ਾਨ ਨੇ ਮਚਾਈ ਤਬਾਹੀ, ਕਈ ਲੋਕ ਜ਼ਖ਼ਮੀ

ਸੈਕਰਾਮੈਂਟੋ, 19 ਮਾਰਚ  - ਅਮਰੀਕਾ ਦੇ ਦੱਖਣੀ ਪੂਰਬੀ ਹਿੱਸੇ ਵਿਚ ਆਏ ਭਿਆਨਕ ਤੂਫ਼ਾਨ, ਤੇਜ ਹਵਾਵਾਂ ਤੇ ਗੜੇਮਾਰੀ ਕਾਰਨ ਭਾਰੀ ਨੁਕਸਾਨ ਪੁੱਜਾ ਹੈ ਤੇ ਕਈ ਲੋਕਾਂ ਦੇ ਜ਼ਖ਼ਮੀ ਹੋਣ ਦੀ ਰਿਪੋਰਟ ਹੈ। ਅਨੇਕਾਂ ਘਰਾਂ ਨੂੰ ਨੁਕਸਾਨ ਪੁੱਜਾ ਹੈ। ਐਸਕੈਮਬੀਆ ਕਾਊਂਟੀ, ਅਲਬਾਮਾ ਵਿਚ ਜ਼ਖ਼ਮੀ ਹੋਏ 6 ਲੋਕਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਐਸਕਾਮਬੀਆ ਕਾਊਂਟੀ ਦੇ ਪੁਲਿਸ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਕੁਝ ਲੋਕ ਮੋਬਾਈਲ ਹੋਮ ਪਾਰਕ ਵਿਚ ਜ਼ਖ਼ਮੀ ਹੋਏ ਹਨ ਤੇ ਇਨ੍ਹਾਂ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਲਿਜਾਇਆ ਗਿਆ ।