ਰਾਜਸਥਾਨ ਦੇ ਕੋਟਾ 'ਚ ਕਸ਼ਮੀਰ ਫਾਈਲ ਫਿਲਮ 'ਤੇ ਪਾਬੰਦੀ, ਇੱਕ ਮਹੀਨੇ ਲਈ ਧਾਰਾ-144 ਲਾਗੂ

ਜੈਪੁਰ :। ਨਿਰਦੇਸ਼ਕ ਵਿਵੇਕ ਰੰਜਨ ਅਗਨੀਹੋਤਰੀ ਦੀ ਫਿਲਮ ''ਦਿ ਕਸ਼ਮੀਰ ਫਾਈਲਜ਼'' ਦੇਖਣ ਲਈ ਸਿਨੇਮਾ ਘਰਾਂ ''ਚ ਭੀੜ। ਇਸ ਦੌਰਾਨ ਕੋਟਾ 'ਚ ਇਕ ਮਹੀਨੇ ਲਈ ਧਾਰਾ-144 ਲਾਗੂ ਕਰ ਦਿੱਤੀ ਗਈ ਹੈ। ਧਾਰਾ-144 ਮੰਗਲਵਾਰ ਤੋਂ ਲਾਗੂ ਹੋ ਗਈ ਹੈ ਅਤੇ 21 ਅਪ੍ਰੈਲ ਤਕ ਲਾਗੂ ਰਹੇਗੀ। ਹੁਣ ਕੋਟਾ ਜ਼ਿਲ੍ਹੇ ਵਿੱਚ ਪੰਜ ਜਾਂ ਪੰਜ ਤੋਂ ਵੱਧ ਲੋਕ ਇਕੱਠੇ ਨਹੀਂ ਹੋ ਸਕਣਗੇ। ਫਿਲਮ ਦਿ ਕਸ਼ਮੀਰ ਫਾਈਲਜ਼ ਕਾਰਨ ਅਜਿਹਾ ਕੀਤਾ ਗਿਆ ਹੈ। ਕੋਟਾ ਜ਼ਿਲ੍ਹਾ ਪ੍ਰਸ਼ਾਸਨ ਨੂੰ ਡਰ ਸੀ ਕਿ ਫਿਲਮ ਕੋਟਾ ਵਿੱਚ ਫਿਰਕੂ ਤਣਾਅ ਪੈਦਾ ਕਰੇਗੀ। ਕਾਰਜਕਾਰੀ ਜ਼ਿਲ੍ਹਾ ਕੁਲੈਕਟਰ ਰਾਜਕੁਮਾਰ ਸਿੰਘ ਨੇ ਸੋਮਵਾਰ ਨੂੰ ਇਸ ਸਬੰਧੀ ਹੁਕਮ ਜਾਰੀ ਕੀਤੇ ਹਨ। ਹੁਣ ਕੋਟਾ ਸ਼ਹਿਰ ਵਿੱਚ ਇੱਕ ਮਹੀਨੇ ਤਕ ਕੋਈ ਜਲੂਸ ਜਾਂ ਪ੍ਰਦਰਸ਼ਨ ਨਹੀਂ ਕੀਤਾ ਜਾਵੇਗਾ।