ਫਿਰੋਜ਼ਪੁਰ : ਸ਼ਹੀਦ ਭਗਤ ਸਿੰਘ, ਸ਼ਹੀਦ ਰਾਜਗੁਰੂ ਅਤੇ ਸ਼ਹੀਦ ਸੁਖਦੇਵ ਦੇ ਸ਼ਹੀਦੀ ਦਿਹਾੜੇ ਮੌਕੇ 23 ਮਾਰਚ ਨੂੰ ਕਰਵਾਏ ਜਾ ਰਹੇ ਪ੍ਰੋਗਰਾਮਾਂ ਵਿਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖ਼ੁਦ ਸ਼ਿਰਕਤ ਕਰਨਗੇ। ਇਸ ਮੌਕੇ ਜਿੱਥੇ ਮੁੱਖ ਮੰਤਰੀ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਗੇ, ਉਥੇ ਉਨ੍ਹਾਂ ਦੇ ਅਤਿ ਕਰੀਬੀ ਸਾਥੀ ਬਟੂਕੇਸ਼ਵਰ ਦੱਤ ਅਤੇ ਪੰਜਾਬ ਮਾਤਾ ਨੂੰ ਵੀ ਨਤਮਸਤਕ ਹੋਣਗੇ। ਇਸ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਰਵਾਈਆਂ ਜਾ ਰਹੀਆਂ ਤਿਆਰੀਆਂ ਵਿਚ ਹੀ ਆਮ ਆਦਮੀ ਪਾਰਟੀ ਦੇ ਦੇਸ਼ ਭਗਤੀ ਵਾਲੇ ਕੇਸਰੀ ਅਤੇ ਪੀਲੇ ਰੰਗ ਸਾਫ਼ ਨਜ਼ਰ ਆ ਰਹੇ ਹਨ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੋੜੀਂਦੀਆਂ ਥਾਵਾਂ 'ਤੇ ਲਗਾਏ ਜਾ ਰਹੇ ਟੈਂਟਾਂ ਵਿਚ ਜਿਥੇ ਸਫੈਦ ਰੰਗ ਦੇ ਨਾਲ ਕੇਸਰੀ ਅਤੇ ਪੀਲੇ ਰੰਗ ਦੇ ਕੱਪੜੇ ਨਜ਼ਰ ਆ ਰਹੇ ਹਨ, ਉੱਥੇ ਫੁੱਲਾਂ ਦੀ ਵਰਤੋਂ ਸਮੇਂ ਵੀ ਪੀਲੇ, ਕੇਸਰੀ ਅਤੇ ਸੁਨਹਿਰੀ ਰੰਗ ਦੇ ਫੁੱਲਾਂ ਦੀ ਵੀ ਖ਼ਾਸ ਵਰਤੋਂ ਕੀਤੀ ਗਈ ਹੈ। ਕੁੱਲ ਮਿਲਾ ਕੇ ਇਕ ਤਰ੍ਹਾਂ ਨਾਲ ਇਹ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਸੂਬੇ ਅੰਦਰ ਹੁਣ ਸ਼ਹੀਦਾਂ ਦੀ ਸੋਚ ਨੂੰ ਪ੍ਰਣਾਏ ਹੋਏ ਲੋਕਾਂ ਦੀ ਸਰਕਾਰ ਹੈ ਅਤੇ ਪੰਜਾਬ ਨੂੰ ਸ਼ਹੀਦਾਂ ਦੇ ਸੁਪਨਿਆਂ ਦਾ ਪੰਜਾਬ ਬਣਾਉਣ ਦਾ ਆਗਾਜ਼ ਹੋ ਚੁੱਕਾ ਹੈ।ਤਿਆਰੀਆਂ ਦੀ ਗੱਲ ਕੀਤੀ ਜਾਵੇ ਤਾਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਛੱਡੀ ਜਾ ਰਹੀ ਹੈ। ਇਸ ਸਬੰਧੀ ਕੀਤੀਆਂ ਜਾਣ ਵਾਲੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਡੀਸੀ ਗਿਰੀਸ਼ ਦਿਆਲਨ ਸਬੰਧਤ ਵਿਭਾਗਾਂ ਨਾਲ ਲਗਾਤਾਰ ਹੁਸੈਨੀਵਾਲਾ ਦੇ ਚੱਕਰ ਲਗਾ ਰਹੇ ਹਨ। ਇਸੇ ਤਰ੍ਹਾਂ ਸੋਮਵਾਰ ਸ਼ਾਮ ਅਤੇ ਮੰਗਲਵਾਰ ਦੁਪਹਿਰ ਬਾਅਦ ਵੀ ਹੁਸੈਨੀਵਾਲਾ ਵਿਖੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹੁਸੈਨੀਵਾਲਾ ਸ਼ਹੀਦੀ ਸਮਾਰਕਾਂ 'ਤੇ ਹੀ 23 ਮਾਰਚ ਸਬੰਧੀ ਮੀਟਿੰਗ ਕੀਤੀ ਗਈ। ਇਸ ਮੌਕੇ ਡੀਸੀ ਦਿਆਲਨ ਨੇ ਦੱਸਿਆ ਕਿ ਸ਼ਹੀਦ ਭਗਤ ਸਿੰਘ ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਸਮਾਰਕ 'ਤੇ 23 ਮਾਰਚ ਸ਼ਹੀਦੀ ਦਿਹਾੜੇ ਵਾਲੇ ਦਿਨ ਮੁੱਖ ਮੰਤਰੀ ਭਗਵੰਤ ਮਾਨ ਨਤਮਸਤਕ ਹੋਣਗੇ ਅਤੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਗੇ। ਇਸ ਸਬੰਧੀ ਤਿਆਰੀਆਂ ਕਰ ਲਈਆਂ ਗਈਆਂ ਹਨ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ। ਮੁੱਖ ਮੰਤਰੀ ਵੱਲੋਂ ਕਿਸੇ ਪਬਲਿਕ ਰੈਲੀ ਨੂੰ ਜਾਂ ਫਿਰ ਕਿਸੇ ਇਕੱਠ ਨੂੰ ਸੰਬੋਧਨ ਨਹੀਂ ਕੀਤਾ ਜਾਵੇਗਾ। ਮੁੱਖ ਮੰਤਰੀ ਸਵੇਰੇ ਕਰੀਬ 11 ਵਜੇ ਸ਼ਹੀਦੀ ਸਥੱਲ 'ਤੇ ਪਹੁੰਚਣਗੇ ਜਿਸ ਸਬੰਧੀ ਸੁਰੱਖਿਆ ਦੇ ਵੀ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹਨ।ਹੁਸੈਨੀਵਾਲਾ ਨੂੰ ਵਿਸਾਰ ਕੇ ਕੈਪਟਨ ਸਾਰਾਗੜ੍ਹੀ ਨੂੰ ਦਿੰਦੇ ਰਹੇ ਤਰਜੀਹ
ਸਾਲ 2017 ਤੋਂ 2022 ਤਕ ਬੀਤੇ ਪੰਜ ਸਾਲਾਂ ਵਿਚ ਕਾਂਗਰਸ ਦੀ ਸਰਕਾਰ ਸਮੇਂ ਹੈਰਾਨੀਜਨਕ ਗੱਲ ਜੋ ਨਜ਼ਰ ਆਈ, ਉਹ ਇਹ ਸੀ ਕਿ ਕਾਂਗਰਸ ਦੇ ਰਾਜ ਸਮੇਂ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਕਸਰ ਹੀ ਹੁਸੈਨੀਵਾਲਾ ਦੇ ਸ਼ਹੀਦਾਂ ਨੂੰ ਅਣਗੌਲਿਆ ਕਰਦਿਆਂ ਸਾਰਾਗੜ੍ਹੀ ਦੇ ਸ਼ਹੀਦਾਂ ਨੂੰ ਆਪਣੀ ਤਰਜੀਹੀ ਲਿਸਟ ਵਿਚ ਰੱਖਿਆ ਜਾਂਦਾ ਰਿਹਾ ਹੈ। ਇਹੋ ਕਾਰਨ ਸੀ ਕਿ 23 ਮਾਰਚ ਦੇ ਸ਼ਹੀਦੀ ਦਿਹਾੜੇ ਮੌਕੇ ਮੁੱਖ ਮੰਤਰੀ ਖੁਦ ਆਉਣ ਦੀ ਬਜਾਏ ਵਿੱਤ ਮੰਤਰੀ ਮਨਪ੍ਰਰੀਤ ਬਾਦਲ ਨੂੰ ਭੇਜਦੇ ਰਹੇ ਤਾਂ ਸਾਰਾਗੜ੍ਹੀ ਦੇ ਕਰਵਾਏ ਜਾਂਦੇ ਸਮਾਗਮ ਵਿੱਚ ਜੇ ਕਦੇ ਮੁੱਖ ਮੰਤਰੀ ਖੁਦ ਨਹੀਂ ਹੁੰਦੇ ਤਾਂ ਉਨ੍ਹਾਂ ਦੀ ਗੈਰ-ਮੌਜੂਦਗੀ ਵਿੱਚ ਤਿੰਨ ਤਿੰਨ ਕੈਬਨਿਟ ਮੰਤਰੀ ਤੇ ਦਰਜਨ ਤੋਂ ਵੱਧ ਵਿਧਾਇਕਾਂ ਦੀ ਹਾਜ਼ਰੀ ਵਾਲੇ ਉੱਚਕੋਟੀ ਦੇ ਸੂਬਾ ਪੱਧਰੀ ਸਮਾਗਮ ਮਨਾਏ ਜਾਂਦੇ ਰਹੇ। ਅਸੀਂ ਸਾਰਾਗੜ੍ਹੀ ਦੇ ਸ਼ਹੀਦਾਂ ਦੀ ਬਹਾਦਰੀ ਨੂੰ ਸਿਜਦਾ ਕਰਦੇ ਹਾਂ ਪਰ ਸ਼ਹੀਦੇ ਆਜ਼ਮ ਭਗਤ ਸਿੰਘ, ਰਾਜਗੁਰੂ, ਸੁਖਦੇਵ ਦੀ ਸੋਚ ਨੂੰ ਪ੍ਰਣਾਏ ਹੋਏ ਨੌਜਵਾਨਾਂ ਦਾ ਅਕਸਰ ਇਹੀ ਸਵਾਲ ਹੁੰਦਾ ਰਿਹਾ ਹੈ ਕਿ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਅੰਗਰੇਜ਼ਾਂ ਖ਼ਿਲਾਫ਼ ਲੜਨ ਵਾਲੇ ਮਹਾਨ ਦੇਸ਼ ਭਗਤਾਂ ਨੂੰ ਅਣਗੌਲਿਆ ਕਰਕੇ ਅੰਗਰੇਜ਼ਾਂ ਲਈ ਲੜਾਈ ਲੜ ਕੇ ਸ਼ਹੀਦ ਹੋਣ ਵਾਲੇ ਯੋਧਿਆਂ ਨੂੰ ਤਰਜੀਹ ਦਿੱਤੀ ਜਾਣੀ ਜਿਥੇ ਬਹੁਤ ਹੈਰਾਨ ਕਰਦੀ ਹੈ, ਉਥੇ ਇਹ ਕਿਤੇ ਨਾ ਕਿਤੇ ਪੀੜਾਦਾਇਕ ਵੀ ਹੈ।
ਚੰਡੀਗੜ੍ਹ ਦੇ ਨੇੜੇ ਹੋਣ ਕਾਰਨ ਖਟਕੜ ਕਲਾਂ ਰਿਹਾ ਹੈ ਤਰਜੀਹੀ ਲਿਸਟ 'ਚ
ਕਿਸੇ ਵੇਲੇ ਭਾਰਤ ਦੇ ਸਭ ਤੋਂ ਪੱਛੜੇ ਜ਼ਿਲਿ੍ਹਆਂ ਵਿੱਚੋਂ ਇੱਕ ਫਿਰੋਜ਼ਪੁਰ ਜਿੱਥੇ ਸ਼ੁਰੂ ਤੋਂ ਹੀ ਨੇਤਾਵਾਂ ਦੀ ਤਰਜੀਹੀ ਲਿਸਟ ਵਿਚ ਕਾਫੀ ਪਿੱਛੇ ਰਿਹਾ ਹੈ, ਉਥੇ ਚੰਡੀਗੜ੍ਹ ਤੋਂ ਕਰੀਬ ਢਾਈ ਸੌ ਕਿਲੋਮੀਟਰ ਦੂਰ ਹੋਣ ਕਾਰਨ ਵੀ ਹਾਕਮ ਧਿਰ ਦੇ ਜ਼ਿਆਦਾਤਰ ਨੇਤਾ ਲੋਕ ਖਟਕੜ ਕਲਾਂ ਵਿਖੇ ਹੀ ਸ਼ਹੀਦ ਭਗਤ ਸਿੰਘ ਨਾਲ ਸਬੰਧਤ ਜ਼ਿਆਦਾਤਰ ਦਿਹਾੜੇ ਮਨਾਉਣ ਨੂੰ ਪਹਿਲ ਦਿੰਦੇ ਰਹੇ ਹਨ। ਇੱਥੇ ਹੈਰਾਨੀਜਨਕ ਪਹਿਲੂ ਇਹ ਵੀ ਹੈ ਕਿ ਖਟਕੜ ਕਲਾਂ ਵਿਖੇ ਨਾ ਤਾਂ ਸ਼ਹੀਦੇ ਆਜ਼ਮ ਭਗਤ ਸਿੰਘ ਦਾ ਜਨਮ ਹੋਇਆ ਅਤੇ ਨਾ ਹੀ ਉਹ ਆਪਣੀ ਜ਼ਿੰਦਗੀ ਵਿੱਚ ਕਦੇ ਉੱਥੇ ਗਏ ਸਨ।
24 ਮਾਰਚ 1931 ਦੀ ਬਜਾਏ 23 ਰਾਤ ਨੂੰ ਹੀ ਦੇ ਦਿੱਤੀ ਸੀ ਫਾਂਸੀ
'ਸਾਂਡਰਸ ਕਤਲ ਕੇਸ' ਵਿਚ ਸਜ਼ਾ ਸੁਣਾਏ ਜਾਣ ਤੋਂ ਬਾਅਦ ਭਗਤ ਸਿੰਘ, ਸ਼ਿਵਰਾਮ, ਰਾਜਗੁਰੂ ਤੇ ਸੁਖਦੇਵ ਥਾਪਰ ਨੂੰ 24 ਮਾਰਚ 1931 ਨੂੰ ਫਾਂਸੀ ਦਿੱਤੀ ਜਾਣੀ ਸੀ ਪਰ ਪੰਜਾਬ ਦੇ ਲੋਕਾਂ ਵਿਚ ਵਧ ਰਹੇ ਵਿਦਰੋਹ ਅਤੇ ਲੋਕਾਂ ਦੀ ਇਕੱਠੀ ਹੋ ਰਹੀ ਭੀੜ ਤੋਂ ਡਰਦਿਆਂ ਬਿ੍ਟਿਸ਼ ਹਕੂਮਤ ਵੱਲੋਂ ਉਨ੍ਹਾਂ ਨੂੰ 23 ਮਾਰਚ ਦੀ ਸ਼ਾਮ ਨੂੰ ਹੀ ਫਾਂਸੀ ਦੇ ਕੇ ਫ਼ਿਰੋਜ਼ਪੁਰ ਦੇ ਹੁਸੈਨੀਵਾਲਾ ਦੇ ਕੋਲ ਦਰਿਆ ਸਤਲੁਜ ਦੇ ਕੰਢੇ 'ਤੇ ਉਨ੍ਹਾਂ ਦਾ ਚੁੱਪ-ਚੁਪੀਤੇ ਸਸਕਾਰ ਕਰ ਦਿੱਤਾ ਗਿਆ। ਬਾਅਦ ਵਿਚ ਲੋਕਾਂ ਨੂੰ ਪਤਾ ਲੱਗਣ 'ਤੇ ਮੌਕੇ 'ਤੇ ਪਹੁੰਚੇ ਲੋਕਾਂ ਨੇ ਹੁਸੈਨੀਵਾਲਾ ਸ਼ਹੀਦੀ ਸਮਾਰਕਾਂ ਵਾਲੀ ਜਗ੍ਹਾ 'ਤੇ ਉਨ੍ਹਾਂ ਦਾ ਸਮਾਰਕ ਬਣਾਇਆ ਗਿਆ। ਭਾਰਤ ਦੀ ਆਜ਼ਾਦੀ ਤੋਂ ਬਾਅਦ ਉਨ੍ਹਾਂ ਦੇ ਕਰੀਬੀ ਸਾਥੀ ਬਟੂਕੇਸ਼ਵਰ ਦੱਤ ਦੀ ਇੱਛਾ ਅਨੁਸਾਰ ਉਨ੍ਹਾਂ ਦਾ ਵੀ ਇਸੇ ਜਗ੍ਹਾ 'ਤੇ ਹੀ ਸਮਾਰਕ ਬਣਾਇਆ ਗਿਆ ਜਦਕਿ ਇਸ ਤੋਂ ਕੁਝ ਹਟਵਾਂ ਸ਼ਹੀਦ ਭਗਤ ਸਿੰਘ ਦੀ ਮਾਤਾ ਵਿੱਦਿਆਵੰਤੀ ਦਾ ਸਮਾਰਕ ਵੀ