ਭਾਰਤ ਨੇ ਪਾਕਿਸਤਾਨ ਦੀ ਮਾਸੂਮ ਬੱਚੀ ਨੂੰ ਭੇਜਿਆ ਵਾਪਸ ਮੁਲਕ

ਫ਼ਾਜ਼ਿਲਕਾ, 24 ਮਾਰਚ  ਭਾਰਤ ਪਾਕਿਸਤਾਨ ਕੌਮਾਂਤਰੀ ਸਰਹੱਦ ਦੇ ਅਬੋਹਰ ਸੈਕਟਰ 'ਚ ਬੀ.ਐੱਸ.ਐਫ.ਦੀ 181 ਬਟਾਲੀਅਨ ਦੇ ਜਵਾਨਾਂ ਨੂੰ ਇਕ ਮਾਸੂਮ ਪਾਕਿਸਤਾਨ ਬੱਚੀ ਬਰਾਮਦ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਬੱਚੀ ਦੀ ਉਮਰ 3-4 ਸਾਲ ਦੇ ਕਰੀਬ ਹੈ ਅਤੇ ਉਹ ਗ਼ਲਤੀ ਨਾਲ ਭਾਰਤ ਵਿਚ ਦਾਖ਼ਲ ਹੋ ਗਈ ਸੀ। ਜਿਸ ਨੂੰ ਭਾਰਤ ਨੇ ਸੁਰੱਖਿਆ ਜਾਂਚ ਤੋਂ ਬਾਅਦ ਪਾਕਿਸਤਾਨ ਨੂੰ ਵਾਪਸ ਕਰ ਦਿਤਾ। 181 ਬਟਾਲੀਅਨ ਦੇ ਅਧਿਕਾਰੀਆਂ ਨੇ ਦੱਸਿਆ ਕਿ ਬੱਚੀ ਮਿਲਣ ਤੋਂ ਬਾਅਦ ਬੀ.ਐੱਸ.ਐਫ. ਨੇ ਪਾਕਿਸਤਾਨੀ ਰੇਂਜਰਾਂ ਨਾਲ ਸੰਪਰਕ ਕੀਤਾ ਅਤੇ ਬੱਚੀ ਨੂੰ ਪਾਕਿਸਤਾਨ ਨੂੰ ਵਾਪਸ ਸੌਂਪ ਦਿੱਤਾ। ਉਨ੍ਹਾਂ ਨੇ ਦੱਸਿਆ ਕਿ ਬੱਚੀ ਬੋਲ ਅਤੇ ਸੁਨ ਨਹੀਂ ਸਕਦੀ ਸੀ । ਜਿਸ ਦੇ ਚੱਲਦਿਆਂ ਬੱਚੀ ਗ਼ਲਤੀ ਨਾਲ ਭਾਰਤ ਦੀ ਸਰਹੱਦ ਵਿਚ ਆ ਗਈ ਸੀ।