ਸੋਨੀਆ ਗਾਂਧੀ ਨੇ ਬੁਲਾਈ ਬੈਠਕ , ਪੰਜਾਬ ਪ੍ਰਧਾਨ ਦੀ ਹੋ ਸਕਦੀ ਨਿਯੁਕਤੀ

ਜਲੰਧਰ- ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਵਲੋਂ ਸ਼ਨੀਵਾਰ ਨੂੰ ਇਕ ਵਿਸ਼ੇਸ਼ ਬੈਠਕ ਸੱਦੀ ਗਈ ਹੈ । ਜਿਸ ਵਿੱਚ ਸਾਰੇ ਸੂਬਿਆਂ ਦੇ ਜਨਰਲ ਸਕੱਤਰਾਂ ਅਤੇ ਇੰਚਾਰਜਾਂ ਨੂੰ ਸੱਦਾ ਭੇਜਿਆ ਗਿਆ ਹੈ ।ਮਿਲੀ ਜਾਣਕਾਰੀ ਮੁਤਾਬਿਕ ਇਸ ਬੈਠਕ ਚ ਪੰਜਾਬ ਸਣੇ ਚਾਰ ਹੋਰ ਰਾਜਾਂ ਦੇ ਕਾਂਗਰਸ ਪ੍ਰਧਾਨ ਦੀ ਨਿਯੁਕਤੀ ਕੀਤੀ ਜਾ ਸਕਦੀ ਹੈ ।ਬੈਠਕ ਚ ਕਾਂਗਰਸ ਦੀ ਤਮਾਮ ਕੇਂਦਰੀ ਲੀਡਰਸ਼ਿਪ ਦੇ ਮੌਜੂਦ ਰਹਿਣ ਦੀ ਵੀ ਚਰਚਾ ਹੈ ।ਪ੍ਰਿਅੰਕਾ ਗਾਂਧੀ ਵੀ ਬੈਠਕ ਦਾ ਹਿੱਸਾ ਹੋਣਗੇ ।

ਦੱਸਿਆ ਜਾ ਰਿਹਾ ਹੈ ਕਿ ਜੀ-23 ਨੇਤਾਵਾਂ ਨਾਲ ਮੁਲਾਕਾਤ ਤੋਂ ਮਿਲੇ ਜ਼ਰੂਰੀ ਸੁਝਾਵਾਂ ਨੂੰ ਲੈ ਕੇ ਇਸ ਬੈਠਕ ਚ ਅਮਲ ਕੀਤਾ ਜਾ ਸਕਦੀ ਹੈ । ਨਾਰਾਜ਼ ਨੇਤਾਵਾਂ ਦਾ ਕਹਿਣਾ ਹੈ ਕਿ ਪਿਛਲੇ ਅੱਠ ਸਾਲਾਂ ਚ ਕਾਂਗਰਸ ਪਾਰਟੀ ਲਗਾਤਾਰ ਵੱਡੀ ਹਾਰਾਂ ਦਾ ਸਾਹਮਨਾ ਕਰ ਰਹੀ ਹੈ ।ਮੋਦੀ ਲਹਿਰ ਦੌਰਾਨ ਪੰਜਾਬ ਨੇ ਕਾਂਗਰਸ ਦੀ ਸਾਖ ਬਚਾਈ ਸੀ ,ਪਰ ਹੁਣ ਉਹ ਸੂਬਾ ਵੀ ਹੱਥੋਂ ਨਿਕਲਦਾ ਵੇਖ ਗਾਂਧੀ ਪਰਿਵਾਰ ਹਰਕਤ ਚ ਆਇਆ ਹੈ ।

ਸੂਬਾ ਪ੍ਰਧਾਨਾ ਕੋਲੋਂ ਅਸਤੀਫੇ ਲੈਣ ਉਪਰੰਤ ਇਸ ਵਾਰ ਸੂਬਾ ਇੰਚਾਰਜਾਂ ‘ਤੇ ਵੀ ਗਾਜ ਡਿੱਗਣੀ ਸੰਭਵ ਮੰਨੀ ਜਾ ਰਹੀ ਹੈ ।ਚਰਚਾ ਇਹ ਵੀ ਹੈ ਕਿ ਨਵੇਂ ਪ੍ਰਧਾਨਾਂ ਦੀ ਨਿਯੁਕਤੀ ਚ ਨਾਰਾਜ਼ ਨੇਤਾ ਯਾਨੀ ਕਿ ਜੀ-23 ਬਾਜ਼ੀ ਮਾਰ ਸਕਦਾ ਹੈ ।ਪੰਜਾਬ ਦੀ ਗੱਲ ਕਰੀਏ ਤਾਂ ਇਸ ਵਾਰ ਸੂਬਾ ਪ੍ਰਧਾਨ ਦੀ ਕਮਾਨ ਕਿਸੇ ਲੋਕ ਸਭਾ ਸਾਂਸਦ ਦੇ ਹੱਥ ਆ ਸਕਦੀ ਹੈ । ਰਵਨੀਤ ਬਿੱਟੂ ਅਤੇ ਮਨੀਸ਼ ਤਿਵਾੜੀ ਸੋਨੀਆ ਗਾਂਧੀ ਦੀ ਪਹਿਲੀ ਪਸੰਦ ਹੋ ਸਕਦੇ ਹਨ ।