ਪੰਜਾਬ ਵਿੱਚ ਇਸ ਅਸਥਾਨ ’ਤੇ ਪ੍ਰਸ਼ਾਦ ਵੱਜੋਂ ਮਿਲਦੀ ਹੈ ਸ਼ਰਾਬ, ਜਾਣੋ ਕਿਉਂ

ਅੰਮ੍ਰਿਤਸਰ: ਜ਼ਿਲ੍ਹੇ ਦੇ ਪਿੰਡ ਭੋਮਾ ਵਿਖੇ ਬਾਬਾ ਰੋਡੇ ਸ਼ਾਹ ਦੇ ਅਸਥਾਨ ’ਤੇ ਵੀਰਵਾਰ ਤੋਂ ਸਾਲਾਨਾ ਮੇਲਾ ਸ਼ੁਰੂ ਹੋ ਗਿਆ ਹੈ। ਇਹ ਮੇਲਾ 2 ਰੋਜ਼ਾ ਹੈ। ਇਸ ਮੇਲਾ ਇਸ ਲਈ ਖਾਸ ਹੈ ਕਿਉਂਕਿ ਸ਼ਰਧਾਲੂਆਂ ਵੱਲੋਂ ਇਸ ਮੇਲੇ ਦੌਰਾਨ ਬਾਬਾ ਰੋਡੇ ਸ਼ਾਹ ਅਸਥਾਨ 'ਤੇ ਸ਼ਰਾਬ ਚੜ੍ਹਾਈ (Devotees offered liquor at Baba Rode Shah shrine) ਜਾਂਦੀ ਹੈ ਤੇ 'ਪ੍ਰਸ਼ਾਦ' ਵਜੋਂ ਲੋਕਾਂ ਵਿੱਚ ਵੰਡੀ ਵੀ ਜਾਂਦੀ (liquor distributed it among people as prasad) ਹੈ।