ਜੇ.ਈ ਵਿਰੁੱਧ ਕਾਰਵਾਈ ਦੀ ਮੰਗ

ਖੰਨਾ (ਪਰਮਜੀਤ ਸਿੰਘ ਧੀਮਾਨ)- ਅੱਜ ਇਥੇ ਆਈ.ਟੀ.ਆਈ ਐਸੋਸ਼ੀਏਸ਼ਨ ਅਤੇ ਭਰਾਤਰੀ ਜੱਥੇਬੰਦੀ ਗਰਿੱਡ ਇੰਪਲਾਈਜ਼ ਯੂਨੀਅਨ ਦੇ ਸਹਿਯੋਗ ਨਾਲ ਸਰਹਿੰਦ ਵਿਖੇ ਤਾਇਨਾਤ ਮਹਿਕਮੇ ਦੇ ਜੇ.ਈ ਯਸ਼ਪਾਲ ਰਾਏ ਵੱਲੋਂ ਡਿਊਟੀ ’ਤੇ ਤਾਇਨਾਤ ਕਰਮਚਾਰੀ ਮਨਦੀਪ ਸਿੰਘ ਲਾਇਨਮੈਨ ਨੂੰ ਗਾਲੀ ਗਲੋਚ ਕਰਨ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦਾ ਸਖ਼ਤ ਨੋਟਿਸ ਲਿਆ ਗਿਆ। ਜੇ. ਈ. ਦੀ ਇਸ ਮੌਕੇ ਕਾਫ਼ੀ ਸ਼ਰਾਬ ਪੀਤੀ ਹੋਈ ਸੀ, ਜਿਸਦੀ ਸ਼ਿਕਾਇਤ ਸਬੰਧਤ ਐਸਡੀਓ ਅਤੇ ਐਕਸੀਅਨ ਨੂੰ ਕੀਤੀ ਗਈ ਹੈ ਪ੍ਰਤੂੰ ਉਨ੍ਹਾਂ ਵੱਲੋਂ ਯਸ਼ਪਾਲ ਰਾਏ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਗਈ। ਜਿਸ ਦੇ ਵਜੋਂ ਅੱਜ ਖੰਨਾ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ। ਜਿਸ ਨੂੰ ਸੰਬੋਧਨ ਕਰਦਿਆਂ ਸਰਕਲ ਪ੍ਰਧਾਨ ਮੈਬਰਾਂ ਨੇ ਮੰਗ ਕੀਤੀ ਕਿ ਸਬੰਧਤ ਕਥਿਤ ਦੋਸ਼ੀ ਜੇ. ਈ. ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇ ਅਤੇ ਉਸਦੀ ਤੁਰੰਤ ਬਦਲੀ ਕੀਤੀ ਜਾਵੇ। ਇਸ ਮੌਕੇ ਹਰਕੀਰਤ ਸਿੰਘ, ਦਵਿੰਦਰ ਸਿੰਘ, ਜਸਵੀਰ ਸਿਘ, ਅਵਤਾਰ ਸਿੰਘ, ਹਰਦੇਵ ਸਿੰਘ ਆਦਿ ਹਾਜ਼ਰ ਸਨ।