ਦਰਬਾਰਾ ਸਿੰਘ ਪਿੰਡ ਪੰਡਵਾਲਾ ਲਾਸ ਏਂਜਲਸ ਵਿੱਚ ਹੋਈ ਸਲਾਨਾ ਮੈਰਾਥਨ ਦੌੜ ਵਿੱਚ ਬਣਾਇਆ ਰਿਕਾਰਡ

ਸੈਕਰਾਮੈਂਟੋ: ( ਹੁਸਨ ਲੜੋਆ ਬੰਗਾ) ਲਾਸ ਏਂਜਲਸ ਵਿੱਚ ਹੋਈ ਸਲਾਨਾ ਮੈਰਾਥਨ ਦੌੜ ਵਿੱਚ ਦਰਬਾਰਾ ਸਿੰਘ ਪਿੰਡ ਪੰਡਵਾਲਾ (ਡੇਰਾ ਬਸੀ) ਜੋ ਅੱਜ ਕੱਲ੍ਹ ਅਮਰੀਕਾ ਦੇ ਸ਼ਹਿਰ ਲਾਸ ਏਂਜਲਸ ਵਿੱਚ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ( ਬਿਉਨਾ ਪਾਰਕ) ਵਿਖੇ  ਢਾਡੀ ਸੰਦੀਪ ਸਿੰਘ ਲੁਹਾਰਾ ਦੇ ਢਾਡੀ ਜੱਥੇ ਵਿੱਚ ਬਤੌਰ ਸਾਰੰਗੀ ਮਾਸਟਰ ਹੋਣ ਦੇ ਨਾਲ- ਨਾਲ ਖੇਡਾਂ ਵਿੱਚ ਵੀ ਰੁਚੀ ਰਖਦੇ ਹੋਣ ਕਰਕੇ ਮੈਰਾਥਨ ਦੌੜ ਹਿੱਸਾ ਲਿਆ । ਢਾਡੀ ਸੰਦੀਪ ਸਿੰਘ ਲੁਹਾਰਾ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਲਾਸ ਏਂਜਲਸ ਵਿੱਚ ਹੋਈ ਸਲਾਨਾ ਮੈਰਾਥਨ ਦੌੜ ਵਿੱਚ ਦਰਬਾਰਾ ਸਿੰਘ ਨੇ ਭਾਗ ਲਿਆ ਤੇ ਤਕਰੀਬਨ 26.2 ਮੀਲ (40 ਕਿਲੋਮੀਟਰ) ਦੀ ਦੌੜ 4 ਘੰਟੇ 10 ਮਿੰਟ ਵਿੱਚ ਸਮਾਪਤ ਕਰਕੇ ਰਿਕਾਰਡ ਕਾਇਮ ਕੀਤਾ ਹੈ। ਸਿੱਖੀ ਬਾਣੇ ਚ ਹੋਣ ਕਰਕੇ ਇਸ ਦਾ ਦੂਸਰੇ ਭਾਈਚਾਰੇ ਚ ਕਾਫੀ ਪ੍ਰਭਾਵ ਗਿਆ ਤੇ ਸਾਨੂੰ ਇਹੋ ਜਿਹੇ ਸਿਰੜੀ ਤੇ ਹਿੰਮਤੀ ਬੰਦਿਆਂ ਤੇ ਹਮੇਸ਼ਾ ਮਾਣ ਹੈ। ਦਰਬਾਰਾ ਸਿੰਘ ਤਕਰੀਬਰ 51 ਸਾਲ ਦੀ ਉਮਰ ਦੇ ਹਨ ਜੋ ਹਰ ਰੋਜ ਪੰਦਰਾਂ ਤੋਂ ਵੀਹ  ਮੀਲ ਦੀ ਦੌੜ ਲਾਕੇ ਸਿਹਤ ਨੂੰ ਤੰਦਰੁਸਤ ਰੱਖਣ ਦਾ ਸੰਦੇਸ਼ ਦਿੰਦੇ ਹਨ।