ਵਿਧਾਇਕ ਕੁਲਵੰਤ ਸਿੰਘ ਦਾ ਗੁਰਦੁਆਰਾ ਗੁਰਸ਼ਬਦ ਪ੍ਰਕਾਸ਼ ਅਕਾਲ ਆਸ਼ਰਮ ਸੋਹਾਣਾ ਵਿਖੇ ਕਮੇਟੀ ਵੱਲੋਂ   ਸਨਮਾਨ  

ਮੋਹਾਲੀ 28 ਮਾਰਚ (  ) : ਆਮ ਆਦਮੀ ਪਾਰਟੀ ਦੇ  ਵਿਧਾਇਕ ਕੁਲਵੰਤ ਸਿੰਘ ਨੇ ਗੁਰਦੁਆਰਾ ਗੁਰਸ਼ਬਦ ਪ੍ਰਕਾਸ਼ ਅਕਾਲ ਆਸ਼ਰਮ ਸੋਹਾਣਾ ਵਿਖੇ ਚੱਲ ਰਹੇ ਸਾਲਾਨਾ ਗੁਰਮਤਿ ਸਮਾਗਮ  'ਚ  ਸ਼ਾਮਿਲ ਹੋ ਕੇ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ । ਜ਼ਿਕਰਯੋਗ ਹੈ ਕਿ ਗੁਰਦੁਆਰਾ ਗੁਰਸ਼ਬਦ ਪ੍ਰਕਾਸ਼ ਅਕਾਲ ਆਸ਼ਰਮ ਸੋਹਾਣਾ ਵਿਖੇ ਚੋਣਾਂ ਦੌਰਾਨ ਕੁਲਵੰਤ ਸਿੰਘ ਨਤਮਸਤਕ ਹੋਏ ਸਨ ਅਤੇ ਗੁਰਦੁਆਰਾ ਸਾਹਿਬ ਦੇ ਭਾਈ ਦਵਿੰਦਰ ਸਿੰਘ ਜੀ ਖਾਲਸਾ ਖੰਨੇ ਵਾਲਿਆਂ ਨੇ ਕੁਲਵੰਤ ਸਿੰਘ ਨੇ ਜਿੱਤ ਲਈ ਅਰਦਾਸ ਕੀਤੀ ਸੀ ਅਤੇ ਹੁਣ ਗੁਰਦੁਆਰਾ ਗੁਰਸ਼ਬਦ ਪ੍ਰਕਾਸ਼ ਅਕਾਲ ਆਸ਼ਰਮ ਸੋਹਾਣਾ ਵਿਖੇ ਸਾਲਾਨਾ ਸਮਾਗਮ ਦੇ ਅੰਤਿਮ ਦਿਨ ਕੁਲਵੰਤ ਸਿੰਘ ਨੇ ਸ਼ਮੂਲੀਅਤ ਕੀਤੀ । ਇਸ ਮੌਕੇ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਤਰਫੋਂ ਗੁਰ ਭਾਈ ਦਵਿੰਦਰ ਸਿੰਘ ਜੀ ਖਾਲਸਾ ਖੰਨੇ ਵਾਲਿਆਂ ਅਤੇ ਟਰੱਸਟ ਦੇ ਟਰੱਸਟੀ ਭਾਈ ਗੁਰਮੀਤ ਸਿੰਘ ਹੁਰਾਂ ਵੱਲੋਂ ਕੁਲਵੰਤ ਸਿੰਘ ਨੂੰ ਸਿਰੋਪਾ ਦੀ ਬਖਸ਼ਿਸ਼ ਕੀਤੀ ਗਈ  । 
ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੁਲਵੰਤ ਸਿੰਘ ਵਿਧਾਇਕ ਮੋਹਾਲੀ ਨੇ ਕਿਹਾ ਕਿ  ਅੱਜ ਗੁਰਦੁਆਰਾ ਸਾਹਿਬ ਪੁੱਜ ਕੇ ਸੰਗਤਾਂ ਦੇ ਰੂਬਰੂ ਹੋ ਕੇ ਜੋ ਮਾਨਸਿਕ ਸੰਤੁਸ਼ਟੀ ਪ੍ਰਾਪਤ ਹੋਈ ਹੈ, ਉਸ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ  । 
ਕੁਲਵੰਤ ਸਿੰਘ ਨੇ ਕਿਹਾ ਕਿ ਉਹ ਇਸ ਤੋਂ ਪਹਿਲਾਂ ਵੀ ਗੁਰਦੁਆਰਾ ਗੁਰਸ਼ਬਦ ਪ੍ਰਕਾਸ਼ ਅਕਾਲ ਆਸ਼ਰਮ ਸੋਹਾਣਾ ਵਿਖੇ ਆਪਣੀ ਹਾਜ਼ਰੀ ਲਗਵਾਉਂਦੇ ਰਹਿੰਦੇ ਹਨ  ਪ੍ਰੰਤੂ ਇਸ ਸਮਾਗਮ ਵਿਚ ਦੇਸ਼ੋਂ ਵਿਦੇਸ਼ੋਂ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਸ਼ਮੂਲੀਅਤ ਕੀਤੀ ਹੈ ਅਤੇ ਸੰਗਤਾਂ ਦੇ ਰੂਬਰੂ ਹੋ ਕੇ  
ਅਕਾਲ ਪੁਰਖ ਦੀ ਫੌਜ ਦੇ ਦਰਸ਼ਨ ਕਰਨ ਦਾ ਸਬੱਬ ਬਣਿਆ ਹੈ  । ਇਸ ਮੌਕੇ ਤੇ  
ਫੂਲਰਾਜ ਸਿੰਘ, ਜਰਨੈਲ ਘੁਮਾਣ,ਆਰ ਪੀ ਸ਼ਰਮਾਂ, ਅਕਬਿੰਦਰ ਸਿੰਘ ਗੋਸਲ, ਤਰਲੋਚਨ ਮਟੋਰ, ਹਰਪਾਲ ਸਿੰਘ ਚੰਨਾ ਵੀ ਮੌਜੂਦ ਸਨ  ।