ਵਿਧਾਇਕ ਨੀਨਾ ਮਿੱਤਲ ਨੇ ਕਣਕ ਦੀ ਖਰੀਦ ਸ਼ੁਰੂ ਕਰਵਾਈ\

ਰਾਜਪੁਰਾ  (Raj Rani)ਪੰਜਾਬ ਦੇ ਮੁੱਖ ਮੰਤਰੀ  ਭਗਵੰਤ ਸਿੰਘ ਮਾਨ ਨੇ  ਹੁਕਮ ਕੀਤੇ ਸਨ ਕਿ  ਪਹਿਲੀ ਅਪਰੈਲ ਤੋਂ  ਕਣਕ ਦੀ ਖਰੀਦ ਸ਼ੁਰੂ ਕੀਤੀ ਜਾਵੇਗੀ । ਰਾਜਪੁਰਾ ਦਿ ਵਿਧਾਇਕ  ਨੀਨਾ ਮਿੱਤਲ ਵੱਲੋਂ  ਰਾਜਪੁਰਾ ਦੀ ਅਨਾਜ ਮੰਡੀ ਵਿੱਚ ਪਹੁੰਚ ਕੇ  ਕਣਕ ਦੀ ਸਰਕਾਰੀ ਬੋਲੀ  ਸ਼ੁਰੂ ਕਰਵਾਈ ਗਈ  ਇਸ ਮੌਕੇ ਰਾਜਪੁਰਾ ਦੇ  ਇਸ ਵਿੱਚ ਸੰਜੀਵ ਕੁਮਾਰ  ਮਾਰਕੀਟ ਕਮੇਟੀ ਦੇ ਸੈਕਟਰੀ  ਅਜੇ ਕੁਮਾਰ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ  ਰੁਪਿੰਦਰ ਸਿੰਘ ਰੂਬੀ  ਅਤੇ ਵੱਡੀ ਗਿਣਤੀ ਵਿੱਚ  ਆੜਤੀ ਹਾਜ਼ਰ ਸਨ। ਪਿੰਡ ਮੁਹੰਮਦਪੁਰ ਦੇ  ਕਸ਼ਮੀਰਾ ਸਿੰਘ ਕਿਸਾਨ ਦੀ  ਕਣਕ ਦੀ  ਸਰਕਾਰੀ ਬੋਲੀ ਕੀਤੀ ਅਤੇ ਲੱਡੂ ਵੀ ਵੰਡੇ ਗਏ । ਕਣਕ ਦੀ ਬੋਲੀ ਸ਼ੁਰੂ ਹੋਣ ਤੇ  ਆੜ੍ਹਤੀਆਂ ਨੂੰ ਖ਼ੁਸ਼ੀ ਦਾ ਇਜ਼ਹਾਰ ਕੀਤਾ।  ਉੱਥੇ ਮੰਡੀ ਵਿੱਚ ਕੰਮ ਕਰਦੀ ਲੇਬਰ  ਕਾਫੀ ਖੁਸ਼ ਸੀ ਅਤੇ ਕੁਝ ਲੇਬਰ ਨੇ  ਲੇਬਰ ਦੇ ਰੇਟ ਵਧਾਉਣ ਦੀ ਗੱਲ ਵੀ ਆਖੀ।ਰਾਜਪੁਰਾ ਦੇ ਵਿਧਾਇਕ  ਨੀਨਾ ਮਿੱਤਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ  ਕਿਸਾਨ ਭਰਾਵਾਂ ਨੂੰ  ਮੰਡੀ ਵਿੱਚ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ। ਕਣਕ ਦੀ ਖਰੀਦ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ । ਪੱਤਰਕਾਰਾਂ ਨੇ ਪੁੱਛਿਆ ਸੀ  ਰਾਜਪੁਰਾ ਚ ਨਾਜਾਇਜ਼ ਕਬਜ਼ੇ ਕਾਫ਼ੀ ਚੱਲ ਰਹੇ ਹਨ  ਨੀਨਾ ਮਿੱਤਲ ਨੇ ਦੱਸਿਆ ਕਿ  ਜਲਦੀ ਸ਼ਹਿਰ ਚ ਨਾਜਾਇਜ਼ ਕਬਜ਼ੇ ਹਟਾਏ ਜਾਣਗੇ  ਅਤੇ ਭ੍ਰਿਸ਼ਟਾਚਾਰ ਖ਼ਤਮ ਕੀਤਾ ਜਾਵੇਗਾ।  ਪਿਛਲੇ ਦਿਨੀਂ ਜੋ ਗੁੰਡਾਗਰਦੀ ਰਾਜਪੁਰਾ ਸ਼ਹਿਰ ਵਿੱਚ ਹੋਈ ਸੀ ਉਨ੍ਹਾਂ ਦੇ ਛੇ ਮੁਜਰਮ  ਪੁਲਿਸ ਨੇ ਕਾਬੂ ਕਰ ਲਏ ਹਨ  ਜਲਦੀ ਹੀ ਬਾਕੀ ਮੁਲਕ ਬਾਕੀ ਮੁਲਜ਼ਮ ਕਾਬੂ ਕਰ ਲਏ ਜਾਣਗੇ । ਨੀਨਾ ਮਿੱਤਲ ਦੁਬਾਰਾ ਫਿਰ ਦੁਹਰਾਇਆ  ਰਾਜਪੁਰਾ ਸ਼ਹਿਰ ਵਿੱਚ  ਕਿਸੇ ਨੂੰ ਗੁੰਡਾਗਰਦੀ  ਭ੍ਰਿਸ਼ਟਾਚਾਰ  ਨਾਜਾਇਜ਼ ਕਬਜ਼ੇ  ਨਹੀਂ ਕਰਨ ਦਿੱਤੇ ਜਾਣਗੇ।

ਲਾਜਵੰਤੀ  ਲੇਬਰ ਬਜ਼ੁਰਗ ਨੇ ਦੱਸਿਆ ਕਿ  ਅਸੀਂ ਕਾਫੀ ਅਰਸੇ ਤੋਂ  ਮੰਡੀ ਵਿੱਚ ਪੱਲੇਦਾਰੀ ਦਾ ਕੰਮ ਕਰਦੇ ਹਾਂ  ਪਰ ਸਾਨੂੰ ਪੂਰੇ ਪੈਸੇ ਨਹੀਂ ਮਿਲਦੇ ਹਨ ਸਾਡੀ ਸਰਕਾਰ ਨੂੰ ਅਪੀਲ ਹੈ ਕਿ  ਸਾਡੇ ਵੱਲ ਵੀ ਧਿਆਨ ਦਿੱਤਾ ਜਾਵੇ। ਰਾਧੇ  ਸਾਬਕਾ  ਪਰਵਾਸੀਆਂ ਨੇ ਦੱਸਿਆ ਕਿ  ਅਸੀਂ ਕਾਫੀ ਅਰਸੇ ਤੋਂ  ਰਾਜਪੁਰਾ ਦੀ ਅਨਾਜ ਮੰਡੀ ਵਿੱਚ  ਕੰਮ ਕਰ ਰਹੇ ਹਾਂ ਸਾਨੂੰ ਕਾਫੀ ਖੁਸ਼ੀ ਹੈ ਕਿ  ਅੱਜ ਕਣਕ ਦੀ ਖਰੀਦ  ਸ਼ੁਰੂ ਕੀਤੀ ਗਈ ਹੈ। ਰਾਕੇਸ਼ ਕੁਮਾਰ ਆੜ੍ਹਤੀ ਨੇ ਦੱਸਿਆ ਕਿ  ਬੜੀ ਖੁਸ਼ੀ ਦੀ ਗੱਲ ਹੈ ਕਿ  ਰਾਜਪੁਰਾ ਦੇ ਵਿਧਾਇਕ  ਨੀਨਾ ਮਿੱਤਲ ਵੱਲੋਂ  ਕਣਕ ਦੀ ਖਰੀਦ  ਸਰਕਾਰੀ ਸ਼ੁਰੂ ਕਰਵਾਈ ਗਈ ਹੈ।