ਸਾਬਕਾ ਮੰਤਰੀਆਂ ਦੀਆਂ ਸਰਕਾਰੀ ਕੋਠੀਆਂ 'ਚੋਂ ਗਾਇਬ ਹੋਏ ਸਾਮਾਨ ਦੀ ਜਾਂਚ ਕਰਾਵਾਂਗੇ: ਧਾਲੀਵਾਲ

ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਗੁਰਪ੍ਰੀਤ ਸਿੰਘ ਕਾਂਗੜ ਨੂੰ ਚੰਡੀਗੜ੍ਹ ਵਿਚ ਅਲਾਟ ਕੀਤੀਆਂ ਸਰਕਾਰੀ ਕੋਠੀਆਂ 'ਚੋਂ ਕਥਿਤ ਤੌਰ ਉਤੇ ਗਾਇਬ ਹੋਏ ਸਾਮਾਨ ਸਬੰਧੀ ਆਪਣਾ ਪ੍ਰਤੀਕਰਮ ਦਿੰਦਿਆਂ ਸੂਬੇ ਦੇ ਪੇਂਡੂ ਵਿਕਾਸ ਤੇ ਪੰਚਾਇਤੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਸਰਕਾਰੀ ਕੋਠੀਆਂ 'ਚੋਂ ਗਾਇਬ ਹੋਏ ਸਾਮਾਨ ਦੀ ਜਾਂਚ ਕਰਵਾਈ ਜਾਵੇਗੀ।

ਉਨ੍ਹਾਂ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਸਿਆਸਤਦਾਨ ਸੂਬੇ ਨੂੰ ਲੁੱਟ ਰਹੇ ਸਨ ਪਰ ਹੈਰਾਨੀ ਦੀ ਗੱਲ ਹੈ ਕਿ ਸਾਬਕਾ ਕੈਬਨਿਟ ਮੰਤਰੀਆਂ ਨੂੰ ਸਰਕਾਰ ਵਲੋਂ ਅਲਾਟ ਕੀਤੀਆਂ ਗਈਆਂ ਕੋਠੀਆਂ 'ਚੋਂ ਸਾਮਾਨ ਹੀ ਗਾਇਬ ਹੈ। ਉਨ੍ਹਾਂ ਕਿਹਾ ਕਿ ਮੈਨੂੰ ਮਿਲੀ ਸਰਕਾਰੀ ਰਿਹਾਇਸ਼ ਤੋਂ ਵੀ ਬਹੁਤ ਕੁਝ ਗਾਇਬ ਹੋਇਆ ਹੈ।ਦੱਸ ਦਈਏ ਕਿ ਪੰਜਾਬ ਦੇ ਲੋਕ ਨਿਰਮਾਣ ਵਿਭਾਗ ਅਨੁਸਾਰ ਕਾਂਗਰਸੀ ਮੰਤਰੀਆਂ ਨੇ ਬੰਗਲੇ ਖਾਲੀ ਕਰ ਦਿੱਤੇ ਹਨ ਪਰ ਉਨ੍ਹਾਂ ਵਿੱਚੋਂ ਲੱਖਾਂ ਰੁਪਏ ਦਾ ਕੀਮਤੀ ਸਾਮਾਨ ਗਾਇਬ ਹੈ। ਪੰਜਾਬ ਦੇ ਲੋਕ ਨਿਰਮਾਣ ਵਿਭਾਗ (PUDA) ਨੇ ਵਿਧਾਨ ਸਭਾ ਸਕੱਤਰ ਨੂੰ ਪੱਤਰ ਲਿਖ ਕੇ ਇਸ ਦੀ ਸ਼ਿਕਾਇਤ ਕੀਤੀ ਹੈ, ਜਿਸ ਵਿੱਚ ਸਰਕਾਰੀ ਕਮਰਿਆਂ ਵਿੱਚ ਫਰਨੀਚਰ ਤੋਂ ਇਲਾਵਾ ਬਿਜਲੀ ਦੀਆਂ ਵਸਤੂਆਂ ਨਾ ਹੋਣ ਦੀਆਂ ਸ਼ਿਕਾਇਤਾਂ ਕੀਤੀਆਂ ਗਈਆਂ ਹਨ।ਇਨ੍ਹਾਂ ਵਸਤਾਂ ਵਿੱਚ ਐਲ.ਈ.ਡੀ., ਡਾਇਨਿੰਗ ਟੇਬਲ, ਫਰਿੱਜ, ਕੁਰਸੀਆਂ, ਸੋਫੇ, ਪੱਖੇ ਸ਼ਾਮਲ ਹਨ। ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਸਾਰੇ ਸਾਬਕਾ ਮੰਤਰੀਆਂ ਨੂੰ ਕੋਠੀ ਖਾਲੀ ਕਰਨ ਦੇ ਹੁਕਮ ਮਿਲੇ ਹਨ ਅਤੇ ਇਸ ਦੌਰਾਨ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਅਤੇ ਸਾਬਕਾ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਬੰਗਲੇ ਖਾਲੀ ਕਰ ਦਿੱਤੇ ਹਨ।

ਲੋਕ ਨਿਰਮਾਣ ਵਿਭਾਗ ਵੱਲੋਂ ਕੀਤੀ ਗਈ ਸ਼ਿਕਾਇਤ ਤੋਂ ਬਾਅਦ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਬੰਗਲਾ ਖਾਲੀ ਕਰਨ ਦੇ ਨਾਲ-ਨਾਲ ਸਾਬਕਾ ਮੰਤਰੀ ਇਹ ਸਾਮਾਨ ਵੀ ਆਪਣੇ ਨਾਲ ਲੈ ਗਿਆ ਹੈ। ਹਾਲਾਂਕਿ ਇਸ ਸਾਮਾਨ ਦਾ ਕੀ ਬਣਿਆ ਇਸ ਬਾਰੇ ਕੁਝ ਸਪੱਸ਼ਟ ਨਹੀਂ ਕੀਤਾ ਜਾ ਸਕਦਾ ਪਰ ਲੋਕ ਨਿਰਮਾਣ ਵਿਭਾਗ ਵੱਲੋਂ ਜਾਰੀ ਪੱਤਰ ਵਿੱਚ ਮੰਤਰੀਆਂ ਨੂੰ ਇਹ ਸਾਮਾਨ ਵਿਭਾਗ ਨੂੰ ਸੌਂਪਣ ਦੀ ਅਪੀਲ ਕੀਤੀ ਗਈ ਹੈ।

ਵਿਭਾਗ ਦੇ ਉਪ ਮੰਡਲ ਇੰਜਨੀਅਰ ਵੱਲੋਂ 24 ਮਾਰਚ ਨੂੰ ਜਾਰੀ ਪੱਤਰ ਨੰਬਰ 135 ਵਿੱਚ ਲਿਖਿਆ ਗਿਆ ਹੈ ਕਿ ਸਾਬਕਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਸੈਕਟਰ 2 ਵਿੱਚ ਸਥਿਤ ਕੋਠੀ ਨੰਬਰ 47 ਨੂੰ ਖਾਲੀ ਕਰਵਾਇਆ ਹੈ। ਵਿਭਾਗ ਦੇ ਜੂਨੀਅਰ ਇੰਜਨੀਅਰ ਲਵਪ੍ਰੀਤ ਸਿੰਘ ਨੇ ਆਪਣੀ ਰਿਪੋਰਟ ਵਿੱਚ ਲਿਖਿਆ ਹੈ ਕਿ ਕੋਠੀ ਵਿੱਚ ਇੱਕ ਡਾਇਨਿੰਗ ਟੇਬਲ, 10 ਡਾਇਨਿੰਗ ਕੁਰਸੀਆਂ, ਇੱਕ ਸਰਵਿਸ ਟਰਾਲੀ ਅਤੇ ਇੱਕ ਰਿੰਕ ਲਾਉਂਜਰ ਸੋਫਾ ਮਿਲਿਆ ਹੈ।

ਇਸੇ ਤਰ੍ਹਾਂ 10 ਮਾਰਚ ਨੂੰ ਪੱਤਰ ਨੰਬਰ 5263 ਵਿੱਚ ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਦੀ ਸੈਕਟਰ 17 ਵਿੱਚ ਸਥਿਤ ਕੋਠੀ ਨੰਬਰ 960 ਵਿੱਚ ਘੱਟ ਕੀਮਤੀ ਸਮਾਨ ਮਿਲਣ ਦੀ ਸੂਚਨਾ ਹੈ। ਇਸ ਕੋਠੀ ਤੋਂ 420 ਲੀਟਰ ਦਾ ਨਵਾਂ ਫਰਿੱਜ (ਕੀਮਤ 65,530) ਅਤੇ 422 ਲੀਟਰ ਦਾ ਫਰਿੱਜ (ਕੀਮਤ 44000 ਰੁਪਏ), 43 ਇੰਚ ਪੰਜ ਐਲ.ਈ.ਡੀ. (ਕੀਮਤ 298100), ਓ.ਐਫ.ਆਰ.ਆਰ ਦੇ ਚਾਰ ਹੀਟਰ (ਕੀਮਤ 56680), ਛੇ ਹੀਟਰ (ਕੀਮਤ 44000 ਰੁਪਏ)। 13110)), ਇੱਕ ਸਿੰਗਲ ਰਾਡ ਰੂਮ ਹੀਟਰ (ਕੀਮਤ 835 ਰੁਪਏ), ਪੰਜ ਪੱਖੇ (ਕੀਮਤ 8000 ਰੁਪਏ) ਗਾਇਬ ਹਨ।

ਹਾਲਾਂਕਿ, ਕਾਂਗਰਸ ਦੇ ਖਜ਼ਾਨਾ ਮੰਤਰੀ ਰਹੇ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਉਨ੍ਹਾਂ ਨੇ ਜੋ ਵੀ ਸਾਮਾਨ ਸਰਕਾਰੀ ਰਿਹਾਇਸ਼ ਵਿਚੋਂ ਲਿਆ ਹੈ, ਉਸ ਦਾ ਖ਼ਰਚਾ ਭਰ ਦਿੱਤਾ ਗਿਆ ਹੈ।

ਮਨਪ੍ਰੀਤ ਬਾਦਲ ਤੇ ਬ੍ਰਹਮ ਮਹਿੰਦਰਾ ਦਾ ਚੈਕ ਵਿਭਾਗ ਕੋਲ ਗਿਆ ਹੈ, ਵਿਭਾਗ ਮਨਜ਼ੂਰੀ ਲੈ ਕੇ ਜਾਂਚ ਕਰੇਗਾ, 2007 ਤੋਂ ਡਾਈਨਿੰਗ ਟੇਬਲ ਅਤੇ ਫਰਨੀਚਰ ਦੀ ਵਰਤੋਂ ਮਨਪ੍ਰੀਤ ਬਾਦਲ ਕਰ ਰਹੇ ਹਨ, ਬਾਦਲ ਵੱਲੋਂ ਸਰਕਾਰ ਨੂੰ 2 ਲੱਖ ਦੇ ਕਰੀਬ ਦਾ ਚੈੱਕ ਦਿੱਤਾ ਗਿਆ ਹੈ। ਜਦਕਿ ਗੁਰਪ੍ਰੀਤ ਕਾਂਗੜ ਦੇ ਮਾਮਲੇ 'ਚ ਰਿਕਵਰੀ ਪਾ ਦਿੱਤੀ ਗਈ ਹੈ ਅਤੇ ਕੋਠੀ 'ਚੋਂ ਸਾਮਾਨ ਗਾਇਬ ਸੀ, ਉਸ ਬਾਬਤ ਨਾ ਤਾਂ ਕੋਈ ਚੈੱਕ ਨਹੀਂ ਆਇਆ, ਨਾ ਹੀ ਕੋਈ ਅਦਾਇਗੀ ਹੋਈ, ਜਿਸ 'ਤੇ ਸਰਕਾਰ ਤੋਂ ਰਿਕਵਰੀ ਦੇ ਹੁਕਮ ਦਿੱਤੇ ਗਏ ਹਨ, ਜਦੋਂ ਤੱਕ ਰਿਕਵਰੀ ਨਹੀਂ ਹੁੰਦੀ, ਕਾਂਗੜ ਨੂੰ ਨਾ ਤਾਂ ਐਨ.ਓ.ਸੀ. ਅਤੇ ਸਾਬਕਾ ਵਿਧਾਇਕ ਦੀ ਪੈਨਸ਼ਨ ਦਿੱਤੀ ਜਾਵੇਗੀ।