ਲੌਕਡਾਊਨ ਦੌਰਾਨ Shree Brar ਕਰਨਾ ਚਾਹੁੰਦੇ ਸੀ ਖੁਦਕੁਸ਼ੀ, ਜਾਣੋ ਕਾਰਨ

ਚੰਡੀਗੜ੍ਹ: ਹਰ ਕੋਈ ਇਸ ਤੱਥ ਤੋਂ ਚੰਗੀ ਤਰ੍ਹਾਂ ਜਾਣੂ ਹੈ ਕਿ ਗਾਇਕਾਂ ਅਤੇ ਹੋਰ ਮੁੱਖ ਧਾਰਾ ਦੇ ਕਲਾਕਾਰਾਂ ਨੂੰ ਜੋ ਪ੍ਰਸਿੱਧੀ ਅਤੇ ਫੇਮ ਮਿਲਦਾ ਹੈ, ਉਹ ਕੈਮਰੇ ਦੇ ਪਿੱਛੇ ਕੰਮ ਕਰਨ ਵਾਲੇ ਲੋਕਾਂ ਜਾਂ ਲੇਖਕਾਂ ਨੂੰ ਮਿਲਣ ਵਾਲੀ ਪਛਾਣ ਤੋਂ ਕਿਤੇ ਜ਼ਿਆਦਾ ਹੁੰਦੀ ਹੈ। ਇਸ ਤੋਂ ਇਲਾਵਾ ਗਾਇਕਾਂ, ਸੰਗੀਤ ਨਿਰਦੇਸ਼ਕਾਂ ਅਤੇ ਲੇਖਕਾਂ ਦੀ ਆਮਦਨ ਸੰਗੀਤ ਅਤੇ ਉਤਪਾਦਨ ਕੰਪਨੀਆਂ ਨਾਲੋਂ ਬਹੁਤ ਘੱਟ ਹੁੰਦੀ ਹੈ।

 

ਸ਼੍ਰੀ ਬਰਾੜ ਇੱਕ ਗਾਇਕ, ਸੰਗੀਤਕਾਰ ਅਤੇ ਲੇਖਕ ਹੈ ਜਿਸ ਨੇ ਪੰਜਾਬੀ ਸਿੰਗਰ ਮਨਕੀਰਤ ਔਲਖ ਨੂੰ 'ਭਾਬੀ', ਬਾਰਬੀ ਮਾਨ ਨੂੰ 'ਜਾਨ' ਅਤੇ ਹੋਰ ਬਹੁਤ ਸਾਰੇ ਗੀਤਾਂ ਲਈ ਸਿੰਗਰਸ ਨੂੰ ਫੇਮਸ ਕੀਤਾ। ਉਹ ਪਹਿਲਾਂ ਲੇਖਕ ਅਤੇ ਫਿਰ ਗਾਇਕ ਵਜੋਂ ਉਭਰਿਆ। ਇਸ ਤੋਂ ਇਲਾਵਾ ਉਸਨੇ ਇਤਿਹਾਸਕ ਕਿਸਾਨ ਅੰਦੋਲਨ ਲਈ Kisaan Anthem ਅਤੇ Kisaan Anthem 2 ਸ਼ਾਨਦਾਰ ਟਰੈਕ ਦਿੱਤੇ। ਜਿਸ ਦੇ ਬੋਲ ਹੁਣ ਵੀ ਲੋਕਾਂ ਦੇ ਦਿਲਾਂ 'ਚ ਰਾਜ਼ ਕਰਦੇ ਹਨ। ਇਸ ਦੇ ਨਾਲ ਹੀ ਹਾਲ ਹੀ ਵਿੱਚ, ਸ਼੍ਰੀ ਬਰਾੜ ਨੇ ਆਪਣੇ ਨਾਲ ਜੁੜੀ ਇੱਕ ਘਟਨਾ ਦਾ ਖੁਲਾਸਾ ਕੀਤਾ ਜੋ ਕਿ ਬਹੁਤ ਦਿਲ ਦਹਿਲਾ ਦੇਣ ਵਾਲੀ ਹੈ।

 

ਹਾਲ ਹੀ ਦੇ ਇੱਕ ਇੱਕ ਲਾਈਵ ਸੈਸ਼ਨ ਵਿੱਚ ਸ਼੍ਰੀ ਬਰਾੜ ਨੇ ਖੁਲਾਸਾ ਕੀਤਾ ਕਿ ਉਹ ਕੋਵਿਡ ਦੌਰਾਨ ਲੱਗੇ ਲੌਕਡਾਊਨ ਦੌਰਾਨ ਉਹ ਖੁਦਕੁਸ਼ੀ ਕਰਨ ਦੀ ਕਗਾਰ 'ਤੇ ਸੀ। ਅਤੇ ਇਸਦਾ ਕਾਰਨ ਇਹ ਹੈ ਕਿ ਉਹ ਲੇਖਕ ਹੋਣ ਦੇ ਬਾਵਜੂਦ ਵੀ ਇੰਡਸਟਰੀ ਵਿੱਚ ਮੁਸ਼ਕਲ ਦੌਰ ਚੋਂ ਗੁਜ਼ਰ ਰਿਹਾ ਸੀ। ਉਸਨੇ ਪੋਲੀਵੁੱਡ ਇੰਡਸਟਰੀ ਵਿੱਚ ਇੱਕ ਲੇਖਕ ਅਤੇ ਇੱਕ ਸੰਗੀਤਕਾਰ ਦੀ ਸਥਿਤੀ ਬਾਰੇ ਆਪਣਾ ਦਿਲ ਖੋਲ੍ਹਿਆ।