ਫਗਵਾੜਾ ਵਿਚ ‘ਆਪ’ ਆਗੂ ਨੂੰ ਗੋਲੀ ਮਾਰ ਕੇ ਕੀਤਾ ਜ਼ਖ਼ਮੀ

ਫਗਵਾੜਾ-ਜਲੰਧਰ ਜੀ.ਟੀ.ਰੋਡ ’ਤੇ ਪਿੰਡ ਮੇਹਟਾਂ ਨੇੜੇ ਦੋ ਮੋਟਰਸਾਈਕਲ ਸਵਾਰਾਂ ਨੇ ਆਮ ਆਦਮੀ ਪਾਰਟੀ ਦੇ ਆਗੂ ਨੂੰ ਗੋਲੀ ਮਾਰ ਕੇ ਜ਼ਖ਼ਮੀ ਕਰ ਦਿੱਤਾ ਤੇ ਫਰਾਰ ਹੋ ਗਏ।

ਜ਼ਖ਼ਮੀ ਹੋਏ ਆਗੂ ਦੀ ਪਛਾਣ ਵਿਪਿਨ ਕੁਮਾਰ ਪੁੱਤਰ ਬਿੱਲਾ ਰਾਮ ਵਾਸੀ ਪਿੰਡ ਹਰਦਾਸਪੁਰ ਵਜੋਂ ਹੋਈ ਹੈ, ਜਿਸ ਨੂੰ ਇਲਾਜ ਲਈ ਫਗਵਾੜਾ ਦੇ ਸਿਵਲ ਹਸਪਤਾਲ ਲਿਜਾਇਆ, ਜਿਥੋਂ ਡਾਕਟਰਾਂ ਨੇ ਉਸ ਜਲੰਧਰ ਛਾਉਣੀ ਦੇ ਹਸਪਤਾਲ ਰੈਫਰ ਕਰ ਦਿੱਤਾ। ਵਿਪਿਨ ਨੇ ਦੱਸਿਆ ਕਿ ਉਹ ਕਾਰ ’ਤੇ ਜਾ ਰਿਹਾ ਸੀ ਤਾਂ ਮੋਟਰਸਾਈਕਲ ਸਵਾਰ ਦੋ ਜਣਿਆਂ ਨੇ ਉਸ ਉਤੇ ਗੋਲੀਆਂ ਚਲਾ ਦਿੱਤੀਆਂ ਅਤੇ ਫਰਾਰ ਹੋ ਗਏ।

ਘਟਨਾ ਸਮੇਂ ਵਿਪਿਨ ਤਹਿਸੀਲ ਕੰਪਲੈਕਸ ਤੋਂ ਆਪਣੀ ਕਿਸੇ ਕੇਸ ਦੀ ਤਰੀਕ ਭੁਗਤ ਕੇ ਵਾਪਸ ਪਿੰਡ ਨੂੰ ਜਾ ਰਿਹਾ ਸੀ। ਪੁਲਿਸ ਵੱਲੋਂ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ।