ਸਾਬਕਾ ਮੰਤਰੀ ਹਰਦੀਪਇੰਦਰ ਸਿੰਘ ਬਾਦਲ ਦਾ ਦੇਹਾਂਤ

ਲੰਬੀ :  ਪੰਜਾਬ ਦੇ ਸਾਬਕਾ ਟਰਾਂਸਪੋਰਟ ਮੰਤਰੀ ਤੇ ਬਾਦਲ ਖਾਨਦਾਨ ਦੇ ਸੀਨੀਅਰ ਮੈਂਬਰ 79 ਸਾਲਾ ਹਰਦੀਪਇੰਦਰ ਸਿੰਘ ਬਾਦਲ ‘ਦੀਪ ਜੀ’ ਦਾ ਅੱਜ ਦੇਹਾਂਤ ਹੋ ਗਿਆ। ਉਹ 1980 ਤੇ 1985 ਵਿੱਚ ਹਲਕਾ ਲੰਬੀ ਤੋਂ ਦੋ ਵਾਰ ਵਿਧਾਇਕ ਚੁਣੇ ਗਏ ਸਨ। ਸ੍ਰੀ ਬਾਦਲ, ਸੁਰਜੀਤ ਸਿੰਘ ਬਰਨਾਲਾ ਸਰਕਾਰ ਵਿੱਚ ਟਰਾਂਸਪੋਰਟ ਮੰਤਰੀ ਰਹੇ ਸਨ। ਦਰਦ ਕਾਰਨ ਕਰੀਬ ਹਫ਼ਤਾ ਪਹਿਲਾਂਂ ਉਨ੍ਹਾਂ ਨੂੰ ਮੁਹਾਲੀ ਦੇ ਪ੍ਰਾਈਵੇਟ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ। ਅੱਜ ਬਾਅਦ ਦੁਪਹਿਰ ਉਨ੍ਹਾਂ ਦਮ ਤੋੜ ਦਿੱਤਾ। ਉਨ੍ਹਾਂ ਦੇ ਚਚੇਰੇ ਭਰਾ ਮਹੇਸ਼ਇੰਦਰ ਸਿੰਘ ਬਾਦਲ ਨੇ ਦੱਸਿਆ ਕਿ ਉਨ੍ਹਾਂ ਦੀ ਮ੍ਰਿਤਕ ਦੇਹ ਸਵੇਰੇ ਪਿੰਡ ਲਿਆਂਦੀ ਜਾਵੇਗੀ ਅਤੇ ਸਸਕਾਰ ਪੰਜ ਅਪਰੈਲ ਨੂੰ ਪਿੰਡ ਬਾਦਲ ਵਿਚ ਕੀਤਾ ਜਾਵੇਗਾ।