ਨਸ਼ਿਆਂ ਦੀ ਸੂਚਨਾਂ ਦਾ ਮੈਸਿਜ਼ ਭੇਜਣ ਲਈ ਵਟਸਐਪ ਨੰ:97800^05007 ਆਮ ਪਬਲਿਕ ਲਈ ਕੀਤਾ ਜਾਰੀ ^ਗੁਪਤ ਸੂਚਨਾਂ ਲਿਖਤੀ ਭੇਜਣ ਲਈ ਜਿਲਾ ਦੇ ਸਾਰੇ ਥਾਣਿਆਂ/ਚੌੌਕੀਆਂ ਦੇ ਏਰੀਆਂ ਵਿੱਚ 65 ਕੰਪਲੇਟ ਬੌੌਕਸ ਵੀ ਕੀਤੇ ਸਥਾਪਤ

ਗੁਰਜੰਟ ਸਿੰਘ ਬਾਜੇਵਾਲੀਆ/ਸ੍ਰੀ ਦੀਪਕ ਪਾਰੀਕ, ਆਈ,ਪੀ, ਐਸ,ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋੋਂ ਪ੍ਰੈਸ ਨੋਟ ਜਾਰੀ ਕਰਦੇ ਹੋਏ ਦੱਸਿਆ ਗਿਆ ਕਿ ਨਸ਼ਿਆ ਦੇ ਖਿਲਾਫ ਲੜਾਈ ਵਿੱਚ ਪਬਲਿਕ ਦੀ ਅਹਿਮ ਭੂਮਿਕਾ ਹੈ। ਇਸ ਲਈ ਆਮ ਪਬਲਿਕ ਨੂੰ ਆਪਣੇ ਆਪਣੇ ਇਲਾਕੇ ਵਿੱਚ ਜਾਂ ਕਿਤੇ ਵੀ ਹੋੋਰ ਇਲਾਕੇ ਸਬੰਧੀ ਨਸ਼ਿਆਂ ਦੀ ਵਰਤੋੋਂ, ਵਿੱਕਰੀ ਅਤੇ ਤਸੱਕਰੀ ਦੀ ਰੋੋਕਥਾਮ ਲਈ ਨਾਗਰਿਕਾਂ ਨੂੰ ਸਹੂਲਤ ਦੇਣ ਲਈ ਮਾਨਸਾ ਪੁਲਿਸ ਵੱਲੋੋਂ ਵੱਖ ਵੱਖ ਉਪਰਾਲੇ ਕੀਤੇ ਜਾ ਰਹੇ ਹਨ।
        ਨਸ਼ਿਆਂ ਦੀ ਵਰਤੋੋਂ ਅਤੇ ਵਿੱਕਰੀ ਸਬੰਧੀ ਗੁਪਤ ਸੂਚਨਾਂ ਹਾਸਲ ਕਰਨ ਲਈ ਐਸ,ਐਸ,ਪੀ, ਮਾਨਸਾ ਵੱਲੋੋਂ ਆਪਣਾ ਵਟਸਐਪ ਨੰਬਰ 97800^05007 ਜਾਰੀ ਕੀਤਾ ਗਿਆ ਹੈ, ਜਿਸ ਤੇ ਪਬਲਿਕ ਵੱਲੋੋਂ ਨਸ਼ਿਆ ਪ੍ਰਤੀ ਗੁਪਤ ਸੂਚਨਾਂ ਦਿੱਤੀ ਜਾ ਸਕਦੀ ਹੈ। ਇਸ ਵਟਸਐਪ ਨੰਬਰ ਤੇ ਜਾਣਕਾਰੀ ਦੇਣ ਵਾਲੇ ਦੀ ਪਹਿਚਾਣ ਨੂੰ ਗੁਪਤ ਰੱਖਿਆ ਜਾਵੇਗਾ।
        ਇਸਦੇ ਨਾਲ ਹੀ ਜਿਲਾ ਮਾਨਸਾ ਅੰਦਰ ਵੱਖ ਵੱਖ ਪਬਲਿਕ ਥਾਵਾਂ ਜਿਵੇਂ ਰੇਲਵੇ ਸਟੇਸ਼ਨ, ਬੱਸ ਸਟੈਂਡ, ਮੇਨ ਬਜਾ਼ਰ ਜਾਂ ਥਾਣੇ ਦੇ ਬਾਹਰ ਗੁਪਤ ਸੂਚਨਾਂ ਦੇਣ ਲਈ 65 ਕੰਪਲੇਟ ਬੌੌਕਸ ਲਗਵਾਏ ਗਏ ਹਨ, ਜਿਹਨਾਂ ਨੂੰ ਰੈਗੂਲਰ ਚੈਕ ਕੀਤਾ ਜਾ ਰਿਹਾ ਹੈ। ਇਸਤੋੋਂ ਇਲਾਵਾ ਰੋੋਜਾਨਾਂ ਸ਼ਾਮ ਦੇ ਸਮੇਂ ਸਾਰੇ ਮੁੱਖ ਅਫਸਰਾਨ ਅਤੇ ਹਲਕਾ ਨਿਗਰਾਨ ਅਫਸਰਾਨ ਵੱਲੋੋਂ ਆਪਣੇ ਆਪਣੇ ਇਲਾਕਾ ਦੇ ਨਸ਼ਾ ਪ੍ਰਭਾਵਿਤ ਥਾਵਾਂ ਦੀ ਗਸ਼ਤ ਕੀਤੀ ਜਾ ਰਹੀ ਹੈ। ਇਹ ਵੀ ਹਦਾਇਤ ਕੀਤੀ ਗਈ ਹੈ ਕਿ ਪਬਲਿਕ ਨਾਲ ਵੱਧ ਤੋੋਂ ਵੱਧ ਸਪੰਰਕ ਕਰਕੇ ਉਹਨਾਂ ਦੀਆ ਸਮੱਸਿਆਵਾਂ ਨੋੋਟ ਕੀਤੀਆ ਜਾਣ। ਇਸਤੋੋਂ ਇਲਾਵਾ ਪੀ,ਸੀ,ਆਰ, ਮੋੋਟਰਸਾਈਕਲਾਂ ਦੀ ਗਸ਼ਤ ਨੂੰ ਵੀ ਵਧਾਇਆ ਗਿਆ ਹੈ। ਇਸ ਕੰਮ ਨੂੰ ਮੋੋਨੀਟਰਿੰਗ ਕਰਨ ਲਈ ਇੱਕ ਇੰਸਪੈਕਟਰ ਅਤੇ ਇੱਕ ਡੀ,ਐਸ,ਪੀ, ਰੈਂਕ ਦਾ ਅਧਿਕਾਰੀ ਤਾਇਨਾਤ ਕੀਤਾ ਗਿਆ ਹੈ। ਪੀHਸੀHਆਰH ਟੀਮ ਨੂੰ ਹਦਾਇਤਾਂ ਕੀਤੀਆਂ ਗਈਆਂ ਹਨ ਕਿ ਆਵਾਰਾਗਰਦੀ ਕਰਨ ਵਾਲਿਆਂ, ਔੌਰਤਾਂ/ਬੱਚਿਆਂ ਨਾਲ ਛੇੜਛਾੜ ਕਰਨ ਵਾਲਿਆ ਅਤੇ ਲੁੱਟਾਂ/ਖੋੋਹਾਂ ਕਰਨ ਵਾਲਿਆ ਤੇ ਕੜੀ ਨਿਗਰਾਨੀ ਰੱਖੀ ਜਾਵੇ ਅਤੇ ਨਸ਼ਾ ਕਰਨ/ਵੇਚਣ ਵਾਲਿਆ ਤੇ ਕਾਨੂੰਨ ਅਨੁਸਰ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਪਬਲਿਕ ਨਾਲ ਸਪੰਰਕ ਕਰਕੇ ਉਹਨਾਂ ਦੀਆ ਸਮੱਸਿਆਵਾਂ ਅਤੇ ਸੁਝਾਅ ਨੋੋਟ ਕੀਤੇ ਜਾਣ।
        ਨਸ਼ਿਆ ਦੀ ਰੋੋਕਥਾਮ ਲਈ ਨਾਰਕੋਟਿਕਸ ਸੈਲ ਅਤੇ ਆਬਕਾਰੀ ਸਟਾਫ ਵੱਖਰੇ ਵੱਖਰੇ ਬਣਾ ਕੇ ਇਹਨਾਂ ਦੀ ਨਫਰੀ ਵਧਾਈ ਗਈ ਹੈ ਅਤੇ ਗੈਰ^ਕਾਨੂੰਨੀ ਸ਼ਰਾਬ ਅਤੇ ਡਰੱਗਜ ਦੀ ਰੋੋਕਥਾਮ ਲਈ 2 ਡੀ,ਐਸ,ਪੀ,ਰੈਂਕ ਦੇ ਪੁਲਿਸ ਅਫਸਰਾਂ ਨੂੰ ਨਾਰਕੋਟਿਕਸ ਸੈਲ ਅਤੇ ਆਬਕਾਰੀ ਸਟਾਫ ਵਿਖੇ ਤਾਇਨਾਤ ਕੀਤਾ ਗਿਆ ਹੈ।