ਨਵੀਂ ਦਿੱਲੀ :- ਦਿੱਲੀ ਦੇ ਆਨੰਦ ਪਰਵਤ ਇੰਡਸਟਰੀਅਲ ਏਰੀਆ 'ਚ ਇਕ ਫੈਕਟਰੀ 'ਚ ਅੱਗ ਲੱਗ ਗਈ | 10 ਦਮਕਲ ਵਿਭਾਗ ਦੀਆਂ ਗੱਡੀਆਂ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਹਨ | ਫਾਇਰ ਬ੍ਰਿਗੇਡ ਦੇ 6 ਕਰਮਚਾਰੀ ਜ਼ਖ਼ਮੀ ਹੋਏ ਹਨ, ਜਿਨ੍ਹਾਂ ਨੂੰ ਬੀ.ਐੱਲ. ਕਪੂਰ ਹਸਪਤਾਲ ਪਹੁੰਚਾਇਆ ਗਿਆ ਹੈ | ਦੂਜੇ ਪਾਸੇ ਅੱਜ ਆਜ਼ਾਦ ਮਾਰਕੀਟ ਦੀਆਂ ਕੁਝ ਦੁਕਾਨਾਂ ਨੂੰ ਵੀ ਲੱਗੀ ਅੱਗ ਲੱਗ ਗਈ | ਫਾਇਰ ਬ੍ਰਿਗੇਡ ਦੀਆਂ 20 ਗੱਡੀਆਂ ਦੀ ਮਦਦ ਨਾਲ ਅੱਗ 'ਤੇ ਕਾਬੂ ਪਾਇਆ ਗਿਆ। ਅੱਗ 3 ਇਮਾਰਤਾਂ ਵਿਚ ਫੈਲ ਗਈ ਸੀ |