ਜੰਮੂ : ਅਮਰਨਾਥ ਯਾਤਰਾ ਲਈ ਸ਼ਰਧਾਲੂ ਸੋਮਵਾਰ ਤੋਂ ਅਗਾਊਂ ਰਜਿਸਟ੍ਰੇਸ਼ਨ ਕਰਵਾ ਸਕਣਗੇ। ਯਾਤਰਾ 30 ਜੂਨ ਤੋਂ ਸ਼ੁਰੂ ਹੋ ਰਹੀ ਹੈ ਅਤੇ 11 ਅਗਸਤ ਨੂੰ ਰੱਖਡ਼ੀ ਦੇ ਦਿਨ ਸਮਾਪਤ ਹੋਵੇਗੀ। ਰਜਿਸਟ੍ਰੇਸ਼ਨ ਦੀ ਸਹੂਲਤ ਦੇਸ਼ ਭਰ ਵਿਚ ਪੰਜਾਬ ਨੈਸ਼ਨਲ ਬੈਂਕ, ਜੰਮੂ-ਕਸ਼ਮੀਰ ਬੈਂਕ, ਯੈੱਸ ਬੈਂਕ ਦੀਆਂ 566 ਸ਼ਾਖਾਵਾਂ ਵਿਚ ਉਪਲਬਧ ਹੈ। ਸੂਬਿਆਂ ਦੇ ਵੱਖ-ਵੱਖ ਹਸਪਤਾਲਾਂ ਵਿਚ ਸਿਹਤ ਸਰਟੀਫਿਕੇਟ ਬਣਾਉਣ ਦੇ ਪ੍ਰਬੰਧ ਕੀਤੇ ਗਏ ਹਨ। ਇਸ ਲਈ ਬੋਰਡ ਨੇ ਆਪਣੀ ਵੈੱਬਸਾਈਟ ’ਤੇ ਅਧਿਕਾਰਤ ਡਾਕਟਰਾਂ ਤੇ ਹਸਪਤਾਲਾਂ ਦੀ ਸੂਚੀ ਜਾਰੀ ਕੀਤੀ ਹੈ।
ਅਮਰਨਾਥ ਯਾਤਰਾ ਲਈ 13 ਸਾਲ ਤੋਂ ਘੱਟ ਅਤੇ 75 ਸਾਲ ਤੋਂ ਜ਼ਿਆਦਾ ਉਮਰ ਦੇ ਲੋਕਾਂ ਨੂੰ ਯਾਤਰਾ ’ਤੇ ਜਾਣ ਤੋਂ ਮਨਾਹੀ ਹੈ। ਇਸ ਤੋਂ ਇਲਾਵਾ ਜਿਨ੍ਹਾਂ ਸ਼ਰਧਾਲੂਆਂ ਨੇ 2021 ਦੀ ਯਾਤਰਾ ਲਈ ਰਜਿਸਟ੍ਰੇਸ਼ਨ ਕਰਵਾਈ ਸੀ ਅਤੇ ਉਨ੍ਹਾਂ ਆਪਣੀ ਫੀਸ ਵਾਪਸ ਨਹੀਂ ਲਈ ਸੀ, ਉਹ ਸਾਰੇ ਉਸੇ ਸਬੰਧਤ ਬੈਂਕ ਦੀ ਸ਼ਾਖਾ ਵਿਚ ਜਾ ਕੇ ਨਵੀਂ ਅਰਜ਼ੀ ਭਰ ਸਕਣਗੇ। ਉਨ੍ਹਾਂ ਨੂੰ ਆਪਣੀ ਪੁਰਾਣੀ ਮੂਲ ਯਾਤਰਾ ਪਰਚੀ ਜਮ੍ਹਾਂ ਕਰਨੀ ਹੋਵੇਗੀ। ਇਸਦੇ ਬਦਲੇ ਉਹ ਅਰਜ਼ੀ ਫਾਰਮ ਭਰ ਸਕਣਗੇ। ਨਾਲ ਉਨ੍ਹਾਂ ਨੂੰ ਜ਼ਰੂਰੀ ਸਰਟੀਫਿਕੇਟ ਲਾਉਣਾ ਹੋਵੇਗਾ। ਪਿਛਲੇ ਸਾਲ ਨੂੰ ਫੀਸ ਨੂੰ ਇਸ ਵਾਰ ਦੀ ਯਾਤਰਾ ਵਿਚ ਐਡਜਸਟ ਕਰ ਦਿੱਤਾ ਜਾਵੇਗਾ। ਰਜਿਸਟ੍ਰੇਸ਼ਨ ਲਈ ਚਾਰ ਫੋਟੋਆਂ ਲੱਗਣਗੀਆਂ। ਹਰੇਕ ਦਿਨ ਵੱਖਰੇ ਰੰਗ ਦੀ ਪਰਚੀ
ਅਮਰਨਾਥ ਯਾਤਰਾ ਦੇ ਬਾਲਟਾਲ ਅਤੇ ਪਹਿਲਗਾਮ ਦੋ ਮਾਰਗ ਹਨ। ਦੋਵੇਂ ਮਾਰਗਾਂ ਲਈ ਅਲੱਗ-ਅਲੱਗ ਦਿਨ ਯਾਤਰਾ ਕਰਨ ਲਈ ਵੱਖਰੇ ਰੰਗ ਦੀ ਯਾਤਰਾ ਪਰਚੀ ਮਿਲੇਗੀ। ਪ੍ਰਤੀ ਯਾਤਰੀ 120 ਰੁਪਏ ਲਏ ਜਾਣਗੇ। ਜਿਹੜੇ ਯਾਤਰੀ ਪਿਛਲੇ ਸਾਲ ਯਾਤਰਾ ਕਰਨ ਦੇ ਇੱਛੁਕ ਸਨ ਅਤੇ ਇਸ ਸਾਲ 75 ਸਾਲ ਦੀ ਉਮਰ ਦੇ ਹੋ ਗਏ ਹਨ, ਉਨ੍ਹਾਂ ਨੂੰ ਵੀ ਯਾਤਰਾ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
ਵਿਦੇਸ਼ਾਂ ਤੋਂ ਆਉਣ ਵਾਲੇ ਸ਼ਰਧਾਲੂ ਇਸ ਤਰ੍ਹਾਂ ਰਜਿਸਟਰ ਕਰਨ: ਅਮਰਨਾਥ ਯਾਤਰਾ ਦੇ ਚਾਹਵਾਨ ਵਿਦੇਸ਼ਾਂ ਤੋਂ ਆਉਣ ਵਾਲੇ ਸ਼ਰਧਾਲੂਆਂ ਦੀ ਰਜਿਸਟ੍ਰੇਸ਼ਨ ਲਈ ਪੰਜਾਬ ਨੈਸ਼ਨਲ ਬੈਂਕ ਸਰਕਲ ਦਫਤਰ, ਜੰਮੂ ਵਿੱਚ ਆਈਟੀ ਵਿਭਾਗ ਦੇ ਮੁੱਖ ਪ੍ਰਬੰਧਕ ਰੋਹਿਤ ਰੈਨਾ ਨਾਲ ਉਨ੍ਹਾਂ ਦੇ ਮੋਬਾਈਲ ਨੰਬਰ 91 9906062025 'ਤੇ ਸੰਪਰਕ ਕਰਨਾ ਹੋਵੇਗਾ। ਸ਼ਰਧਾਲੂਆਂ ਨੂੰ ਅਰਜ਼ੀ ਫਾਰਮ ਭਰ ਕੇ ਭੇਜਣਾ ਪੈਂਦਾ ਹੈ। ਇਸ ਦੇ ਨਾਲ ਹੀ ਸਿਹਤ ਸਰਟੀਫਿਕੇਟ ਅਤੇ ਫੋਟੋ ਨੂੰ ਵੀ ਸਕੈਨ ਕਰਕੇ ਭੇਜਣਾ ਹੋਵੇਗਾ। ਰਜਿਸਟ੍ਰੇਸ਼ਨ ਲਈ ਪ੍ਰਤੀ ਯਾਤਰੀ 1520 ਰੁਪਏ ਲਏ ਜਾਣਗੇ। ਇਹ ਰਕਮ ਪੰਜਾਬ ਨੈਸ਼ਨਲ ਬੈਂਕ ਦੇ ਖਾਤਾ ਨੰਬਰ 0794000101212056 ਵਿੱਚ ਜਮ੍ਹਾ ਕਰਵਾਉਣੀ ਹੋਵੇਗੀ। ਜੰਮੂ-ਕਸ਼ਮੀਰ ਵਿੱਚ ਇਨ੍ਹਾਂ ਸ਼ਾਖਾਵਾਂ ਵਿੱਚ ਰਜਿਸਟ੍ਰੇਸ਼ਨ: ਜੰਮੂ-ਕਸ਼ਮੀਰ ਵਿੱਚ ਬੈਂਕਾਂ ਦੀਆਂ 16 ਸ਼ਾਖਾਵਾਂ ਵਿੱਚ ਰਜਿਸਟ੍ਰੇਸ਼ਨ ਕੀਤੀ ਜਾਵੇਗੀ। ਇਸ ਵਿੱਚ ਡੋਡਾ ਜ਼ਿਲ੍ਹੇ ਵਿੱਚ ਜੰਮੂ ਕਸ਼ਮੀਰ ਬੈਂਕ ਦੀ ਪੁਲ ਡੋਡਾ ਸ਼ਾਖਾ, ਜੰਮੂ ਜ਼ਿਲ੍ਹੇ ਵਿੱਚ ਅਖਨੂਰ ਵਿੱਚ ਪੰਜਾਬ ਨੈਸ਼ਨਲ ਬੈਂਕ, ਰਿਹੜੀ ਜੰਮੂ ਵਿੱਚ ਪੰਜਾਬ ਨੈਸ਼ਨਲ ਬੈਂਕ, ਬਖਸ਼ੀ ਨਗਰ ਵਿੱਚ ਜੰਮੂ ਕਸ਼ਮੀਰ ਬੈਂਕ, ਗਾਂਧੀਨਗਰ ਵਿੱਚ ਜੰਮੂ ਕਸ਼ਮੀਰ ਬੈਂਕ, ਟੀਆਰਸੀ ਜੰਮੂ, ਕਠੂਆ ਵਿੱਚ ਜੰਮੂ ਕਸ਼ਮੀਰ ਬੈਂਕ ਸ਼ਾਮਲ ਹਨ। ਕਾਲਜ ਰੋਡ ਸਥਿਤ ਪੰਜਾਬ ਨੈਸ਼ਨਲ ਬੈਂਕ, ਬਿਲਾਵਰ ਵਿੱਚ ਜੰਮੂ-ਕਸ਼ਮੀਰ ਬੈਂਕ, ਪੁੰਛ ਵਿੱਚ ਜੰਮੂ-ਕਸ਼ਮੀਰ ਬੈਂਕ, ਰਾਮਬਨ ਜ਼ਿਲ੍ਹੇ ਵਿੱਚ ਜੰਮੂ-ਕਸ਼ਮੀਰ ਬੈਂਕ ਦੀ ਰਾਮਬਨ ਸ਼ਾਖਾ,ਰਾਜੌਰੀ ਵਿੱਚ ਜੰਮੂ-ਕਸ਼ਮੀਰ ਬੈਂਕ ਦੀ ਜਵਾਹਰ ਨਗਰ ਸ਼ਾਖਾ, ਰਿਆਸੀ ਜ਼ਿਲ੍ਹੇ ਵਿੱਚ ਕਟੜਾ ਵਿੱਚ ਪੰਜਾਬ ਨੈਸ਼ਨਲ ਬੈਂਕ, ਰਿਆਸੀ ਮੇਨ ਬਾਜ਼ਾਰ ਵਿੱਚ ਪੰਜਾਬ ਨੈਸ਼ਨਲ ਬੈਂਕ, ਸਾਂਬਾ ਵਿੱਚ ਨੈਸ਼ਨਲ ਹਾਈਵੇਅ ਉੱਤੇ ਪੰਜਾਬ ਨੈਸ਼ਨਲ ਬੈਂਕ, ਸ਼੍ਰੀਨਗਰ ਵਿੱਚ ਜੰਮੂ-ਕਸ਼ਮੀਰ ਕਰਨਾਨਗਰ, ਊਧਮਪੁਰ ਵਿੱਚ ਜੰਮੂ ਕਸ਼ਮੀਰ ਬੈਂਕ ਦੀ ਸ਼ਕਤੀ ਨਗਰ ਸ਼ਾਖਾ ਸ਼ਾਮਲ ਹੈ।