ਸਿੱਧੂ ਮੂਸੇਵਾਲਾ ਨੇ ਨਵੇਂ ਗਾਣੇ ਰਾਹੀਂ ਆਪਣੀ ਹਾਰ ’ਤੇ ਦਿੱਤਾ ਜਵਾਬ, ਲੋਕਾਂ ਨੂੰ ਪੁੱਛਿਆ ਸਵਾਲ...

ਚੰਡੀਗੜ੍ਹ: ਕਾਂਗਰਸੀ ਆਗੂ ਤੇ ਪੰਜਾਬ ਗਾਇਕ ਸਿੱਧੂ ਮੂਸੇਵਾਲਾ ਨੇ ਨਵੇਂ ਗਾਣੇ (sidhu moose wala new song) ਰਾਹੀਂ ਕਾਂਗਰਸ ਪਾਰਟੀ ਦੀ ਚੋਣ ਕਾਰਨ ਤੇ ਸਫ਼ਾਈ ਦਿੱਤੀ ਹੈ ਤੇ ਇਸ ਦੇ ਨਾਲ ਹੀ ਲੋਕਾਂ ਨੂੰ ਸਵਾਲ ਵੀ ਪੁੱਛੇ ਹਨ। ਗੱਦਾਰ ਦੱਸੋ ਕੌਣ ? ਸਿੱਧੂ ਨੇ ਕਿਹਾ ਕਿ ਮੈਂ ਕੱਲ੍ਹਾ ਨਹੀਂ ਹਰਾਇਆ ਇਸ ਤੋਂ ਪਹਿਲਾ ਵੀ ਕਈ ਹਾਰ ਗਏ ਹਨ।ਸਿੱਧੂ ਮੂਸੇਵਾਲਾ ਦਾ ਨਵਾਂ ਗਾਣਾ Scapegoat Singer ਟ੍ਰੈਡਿੰਗ ਤੇ ਚੱਲ ਰਿਹਾ ਹੈ, ਜੋ ਕੀ ਕੱਲ੍ਹ ਸ਼ਾਮ ਨੂੰ ਰਿਲੀਜ਼ ਹੋਇਆ ਹੈ। ਇਸ ਗਾਣੇ ਵਿੱਚ ਸਿੱਧੂ ਮੂਸੇਵਾਲਾ ਨੇ ਜਿੱਥੇ ਆਪਣੀ ਹਾਰ ਬਾਰੇ ਬੋਲਿਆ ਹੈ ਉੱਥੇ ਹੀ ਸਿੱਧੂ ਮੂਸੇਵਾਲਾ ਦੇ ਸਵਾਲ ਚੁੱਕਣ ਵਾਲੇ ਲੋਕਾਂ ਨੂੰ ਸਵਾਲ ਵੀ ਪੁੱਛੇ ਗਏ ਹਨ। ਆਪਣੇ ਹਾਰ ਤੇ ਮੂਸੇਵਾਲਾ ਦੀ ਸਫਾਈ: ਮੂਸੇਵਾਲਾ ਨੇ ਆਪਣੇ ਨਵੇਂ ਗਾਣੇ Scapegoat Singer ਵਿੱਚ ਆਪਣੀ ਹਾਰ ਤੇ ਸਫਾਈ ਦਿੱਤੀ ਹੈ। ਇਸ ਦੇ ਨਾਲ ਹੀ ਮੂਸੇਵਾਲਾ ਨੇ ਲੋਕਾਂ ਤੋਂ ਸਵਾਲ ਪੁੱਛਿਆ ਹੈ ਕਿ ਬੀਬੀ ਖਾਲੜਾ, ਕਿਸਾਨ, ਦੀਪ ਸਿੱਧੂ, ਸਿਮਰਜੀਤ ਸਿੰਘ ਮਾਨ ਤੇ ਨਵਰੀਤ ਨੂੰ ਵੀ ਤਾਂ ਲੋਕਾਂ ਨੇ ਹੀ ਹਰਾਇਆ ਹੈ। ਤਾਂ ਇਸ ਤੋਂ ਬਾਅਦ ਸਿੱਧੂ ਨੇ ਪੁੱਛਿਆ ਹੈ ਕਿ ਗੱਦਾਰ ਦੱਸੋ ਕੌਣ ? ਪਾਰਟੀ ਚੋਣ ’ਤੇ ਵੀ ਦਿੱਤੀ ਸਫਾਈ: ਸਿੱਧੂ ਮੂਸੇਵਾਲਾ ਨੇ ਕਿਹਾ ਜਦੋਂ ਮੈਂ ਕਾਂਗਰਸ ਪਾਰਟੀ ਦੀ ਚੋਣ ਕੀਤੀ ਤਾਂ ਮੇਰੇ ’ਤੇ ਸਵਾਲ ਖੜੇ ਹੋ ਰਹੇ ਹਨ, ਜਦੋਂ ਪਹਿਲਾ 3 ਵਾਰ ਕਾਂਗਰਸ ਦੀ ਪੰਜਾਬ ਵਿੱਚ ਸਰਕਾਰ ਬਣੀ ਤਾਂ ਉਸ ਨੂੰ ਕਿਸਨੇ ਜਤਾਇਆ ਸੀ।ਸਿੱਧੂ ਨੇ ਮਾਨਸਾ ਤੋਂ ਲੜੀ ਸੀ ਚੋਣ: ਦੱਸ ਦਈਏ ਕਿ ਸਿੱਧੂ ਮੂਸੇਵਾਲਾ ਨੇ ਕਾਂਗਰਸ ਦੀ ਟਿਕਟ ਤੋਂ ਮਾਨਸਾ ਤੋਂ ਚੋਣ ਲੜੀ ਸੀ ਜੋ ਕਿ ਹਾਰ ਗਏ ਸਨ। ਸਿੱਧੂ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਹਾਜਰੀ ਵਿੱਚ ਕਾਂਗਰਸ ਦਾ ਪੱਲਾ ਫੜ੍ਹਿਆ ਸੀ, ਜਿਸ ਤੋਂ ਮਗਰੋਂ ਸਿੱਧੂ ਮੂਸੇਵਾਲਾ ’ਤੇ ਕਾਫੀ ਸਵਾਲ ਖੜ੍ਹੇ ਹੋ ਰਹੇ ਸਨ ਤਾਂ ਉਸ ਵੇਲੇ ਵੀ ਸਿੱਧੂ ਮੂਸੇਵਾਲਾ ਨੇ ਲੋਕਾਂ ਨੂੰ ਸਫਾਈ ਦਿੱਤੀ ਸੀ ਤੇ ਹੁਣ ਗਾਣੇ ਰਾਹੀਂ ਵਿਰੋਧੀਆਂ ਤੇ ਵਾਰ ਕੀਤਾ ਹਨ।