LPU 'ਚ ਹੋਈ ਮਸ਼ਹੂਰ ਕਲਾਕਾਰ ਦਿਲਜੀਤ ਦੁਸਾਂਝ ਨਾਈਟ ਵਿਵਾਦ 'ਚ

ਫਗਵਾੜਾ : ਜਲੰਧਰ ਫਗਵਾੜਾ ਹਾਈਵੇਅ 'ਤੇ ਸਥਿਤ LPU 'ਚ 17 ਅਪ੍ਰੈਲ ਨੂੰ ਹੋਈ ਪੰਜਾਬ ਦੇ ਮਸ਼ਹੂਰ ਕਲਾਕਾਰ ਦਿਲਜੀਤ ਦੁਸਾਂਝ ਨਾਈਟ ਵਿਵਾਦਾਂ 'ਚ ਘਿਰਦੀ ਨਜ਼ਰ ਆ ਰਹੀ ਹੈ, ਜਿਸ ਦੇ ਚੱਲਦਿਆਂ ਫਗਵਾੜਾ ਪੁਲਿਸ ਨੇ ਨਾਈਟ ਦਾ ਪ੍ਰਬੰਧ ਕਰਨ ਵਾਲੀ ਕੰਪਨੀ ਅਤੇ ਦਿਲਜੀਤ ਦੁਸਾਂਝ ਨੂੰ LPU 'ਚ ਲਿਆਉਣ ਵਾਲੇ ਚੌਪਰ ਚਾਲਕ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਮਾਮਲਾ ਦਰਜ ਕਰਦੇ ਹੋਏ ਫਗਵਾੜਾ ਪੁਲਿਸ ਨੇ ਦੱਸਿਆ ਹੈ ਕਿ ਸਾਰੇਗਾਮਾ ਕੰਪਨੀ ਵੱਲੋਂ ਸਮਾਗਮ ਲਈ ਜਿੰਨੇ ਸਮੇਂ ਦੀ ਇਜਾਜ਼ਤ ਲਈ ਸੀਸ ਉਸ ਤੋਂ ਇਕ ਘੰਟਾ ਵੱਧ ਸਮਾਂ ਸਮਾਗਮ ਚੱਲਿਆ। ਇਸ ਦੇ ਨਾਲ ਹੀ ਦਿਲਜੀਤ ਦੁਸਾਂਝ ਨੂੰ ਐੱਲ.ਪੀ.ਯੂ. 'ਚ ਲੈ ਕੇ ਆਉਣ ਵਾਲੇ ਚਾਲਕ ਦੇ ਡਰਾਈਵਰ ਨੇ ਜਿੱਥੇ ਮਨਜ਼ੂਰੀ ਦਿੱਤੀ ਗਈ ਸੀ, ਉਸ ਜਗ੍ਹਾ 'ਤੇ ਚੌਪਰ ਨਹੀਂ ਉਤਾਰਿਆ, ਸਗੋਂ ਆਪਣੀ ਮਰਜ਼ੀ ਨਾਲ ਕਿਸੇ ਹੋਰ ਜਗ੍ਹਾ 'ਤੇ ਸਵਾਰ ਨੂੰ ਉਤਾਰ ਦਿੱਤਾ। ਅਜਿਹੇ 'ਚ ਦੋਵਾਂ ਹਾਲਾਤਾਂ 'ਚ ਐੱਸ.ਡੀ.ਐੱਮ ਫਗਵਾੜਾ ਵੱਲੋਂ ਜਾਰੀ ਹੁਕਮਾਂ ਦੀ ਪਾਲਣਾ ਨਹੀਂ ਕੀਤੀ ਗਈ, ਜਿਸ ਕਾਰਨ ਫਗਵਾੜਾ ਪੁਲਸ ਨੇ ਸਾਰਾਗਾਮਾ ਕੰਪਨੀ ਅਤੇ ਚਾਲਕ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ।