ਕ੍ਰਿਕਟਰ ਹਰਭਜਨ ਸਿੰਘ ਹੋਣਗੇ ਭਾਜਪਾ ‘ਚ ਸ਼ਾਮਲ?

ਚੰਡੀਗੜ੍ਹ : ਪੰਜਾਬ ‘ਚ ਅਗਲੇ ਸਾਲ ਵਿਧਾਨ ਸਭਾ ਚੋਣਾਂ ਹੋਣੀਆਂ ਹਨ ਪਰ ਉਸ ਤੋਂ ਪਹਿਲਾਂ ਅਫ਼ਵਾਹਾਂ ਦਾ ਬਾਜ਼ਾਰ ਗਰਮ ਹੈ।

ਅਜਿਹੀ ਹੀ ਇਕ ਖ਼ਬਰ ਚੱਲ ਰਹੀ ਸੀ ਕਿ ਭਾਰਤੀ ਕ੍ਰਿਕਟ ਟੀਮ ਦੇ ਕ੍ਰਿਕਟਰ ਹਰਭਜਨ ਸਿੰਘ ਭਾਜਪਾ ‘ਚ ਸ਼ਾਮਲ ਹੋ ਸਕਦੇ ਹਨ।

ਹਾਲਾਂਕਿ ਹਰਭਜਨ ਨੇ ਇਨ੍ਹਾਂ ਖਬਰਾਂ ਨੂੰ ਖਾਰਜ ਕੀਤਾ ਹੈ ਤੇ ਇਸ ਨੂੰ ‘ਫੇਕ ਨਿਊਜ਼’ ਦੱਸਿਆ ਹੈ।

ਦਰਅਸਲ ਇਕ ਮੀਡੀਆ ਆਉਟਲੈੱਟ ਨੇ ਸੂਤਰਾਂ ਦੇ ਹਵਾਲੇ ਨਾਲ ਦਾਅਵਾ ਕੀਤਾ ਸੀ ਕਿ ਪੰਜਾਬ ਚੋਣਾਂ ਤੋਂ ਬਾਅਦ ਹਰਭਜਨ ਸਿੰਘ ਤੇ ਯੁਵਰਜ ਸਿੰਘ (Yuvraj Singh) ਭਾਜਪਾ ਦਾ ਪੱਲਾ ਫੜ ਸਕਦੇ ਹਨ।

ਇਸੇ ‘ਤੇ ਪ੍ਰਤੀਕਿਰਿਆ ਦਿੰਦਿਆਂ ਹਰਭਜਨ ਨੇ ਫਰਜ਼ੀ ਖ਼ਬਰ ਦੱਸਿਆ ਹੈ। ਹਾਲਾਂਕਿ, ਯੁਵਰਾਜ ਵੱਲੋਂ ਹਾਲੇ ਤਕ ਕੋਈ ਜਵਾਬ ਨਹੀਂ ਦਿੱਤਾ ਗਿਆ ਹੈ।