ਅਮਰੀਕਾ : ਐਰੀਜ਼ੋਨਾ ਦੇ ਜੰਗਲਾਂ ‘ਚ ਲੱਗੀ ਭਿਆਨਕ ਅੱਗ

ਅਮਰੀਕਾ:

ਅਮਰੀਕਾ ਤੋਂ ਇੱਕ ਹੋਰ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ, ਕਿ ਅਮਰੀਕਾ ਦੇ ਉੱਤਰੀ ਐਰੀਜ਼ੋਨਾ ਦੇ ਜੰਗਲਾਂ ਵਿੱਚ ਭਿਆਨਕ ਅੱਗ ਲੱਗ ਗਈ ਹੈ ਅਤੇ ਭਾਰੀ ਤਬਾਹੀ ਮੱਚ ਗਈ ਹੈ।ਨਿਊਜ਼ ਏਜੰਸੀ ਏਪੀ ਦੀ ਰਿਪੋਰਟ ਮੁਤਾਬਕ, ਕੋਕੋਨੀਨੋ ਕਾਉਂਟੀ ਸ਼ੈਰਿਫ ਜਿਮ ਡਰਿਸਕੋਲ ਨੇ ਮੰਗਲਵਾਰ ਨੂੰ ਦੱਸਿਆ ਕਿ ਪੇਂਡੂ ਉੱਤਰੀ ਐਰੀਜ਼ੋਨਾ ਦੇ ਜੰਗਲਾਂ ਵਿੱਚ ਲੱਗੀ ਭਿਆਨਕ ਅੱਗ ਵਿੱਚ ਘੱਟੋ-ਘੱਟ ਦੋ ਦਰਜਨ ਢਾਂਚੇ ਤਬਾਹ ਹੋ ਗਏ।

ਕਾਉਂਟੀ ਨੇ ਮੰਗਲਵਾਰ ਨੂੰ ਐਮਰਜੈਂਸੀ ਦੀ ਸਥਿਤੀ ਘੋਸ਼ਿਤ ਕੀਤੀ ਕਿਉਂਕਿ ਤੇਜ਼ ਹਵਾਵਾਂ ਨੇ ਅੱਗ ਦੀਆਂ ਲਪਟਾਂ ਨੂੰ ਤੇਜ਼ ਕੀਤਾ, ਜਿਸ ਨਾਲ ਇੱਕ ਪ੍ਰਮੁੱਖ ਹਾਈਵੇਅ ਬੰਦ ਹੋ ਗਿਆ ਸੀ।ਇਸ ਤੋਂ ਇਲਾਵਾ ਪਾਣੀ ਅਤੇ ਫਾਇਰਪਰੂਫ ਜਹਾਜ਼ਾਂ ਦਾ ਰਸਤਾ ਵੀ ਬੰਦ ਹੋ ਗਿਆ। ਕਾਉਂਟੀ ਅਧਿਕਾਰੀਆਂ ਨੇ ਦੱਸਿਆ ਕਿ 766 ਘਰਾਂ ਨੂੰ ਖਾਲੀ ਕਰਵਾਇਆ ਗਿਆ, 1,000 ਜਾਨਵਰਾਂ ਨੂੰ ਬਚਾਇਆ ਗਿਆ। ਉਨ੍ਹਾਂ ਕਿਹਾ ਕਿ ਅਜੇ ਵੀ ਕੁਝ ਘਰਾਂ ਤੋਂ ਧੂੰਆਂ ਉੱਠ ਰਿਹਾ ਹੈ, ਜਿੱਥੇ ਖ਼ਤਰਾ ਟਲਿਆ ਨਹੀਂ ਹੈ