ਅਮਰੀਕਾ ਤੋਂ ਵੱਡੀ ਖ਼ਬਰ; ਭਾਰੀ ਤੂਫਾਨ ਨੇ ਮਚਾਈ ਤਬਾਹੀ, 100 ਤੋਂ ਵਧ ਮੌਤਾਂ!

ਵਾਸ਼ਿੰਗਟਨ –

ਅਮਰੀਕਾ ਵਿੱਚ ਆਏ ਕੱਲ੍ਹ ਦੇੇ ਤੂਫਾਨ ਨਾਲ ਅਮਰੀਕਾ ਵਿੱਚ ਸੈਕੜੇ ਮੌਤਾਂ ਹੋ ਗਈਆਂ। ਚਾਰ ਤੂਫਾਨੀ ਪੈਮਾਨੇ ਦੇ ਵਾ-ਵਰੋਲੇ, ਸੈਕੜੇ ਮੀਲਾਂ ਅਤੇ ਕਈ ਅਮਰੀਕੀ ਸੂਬਿਆਂ ਵਿੱਚ ਤਬਾਹੀ ਮਚਾ ਗਏ।

ਇਹ ਹਨੇਰੀ ਆਰਕੈਂਸਾ ਸੂਬੇ ਤੋਂ ਸ਼ੁਰੂ ਹੋਈ ਅਤੇ ਮਸੂਰੀ ਤੇ ਟੈਨੇਸੀ ਸੂਬਿਆਂ ਵਿੱਚ ਧਰਤੀ ਨੂੰ ਸ਼ੂਹਦੀ, ਕੈਂਟੱਕੀ ਸੂਬੇ ਵਿੱਚ ਜਾ ਵੜੀ ਜਿਥੇ ਇਹਨੇ ਸੌ ਤੋਂ ਵੱਧ ਜਾਨਾਂ ਲੈ ਲਈਆਂ।

ਮੇਅਫੀਲਡ ਨਾਂ ਦਾ ਇੱਕ ਨਗਰ ਪੂਰੀ ਤਰਾਂ ਤਬਾਹ ਹੋ ਗਿਆ। ਇੱਲੀਨੋਆਇ ਸੂਬੇ ਵਿੱਚ ਐਮਾਜ਼ਾਨ ਦਾ ਇੱਕ ਵੇਅਰਹਾਊਸ ਤਬਾਹ ਕਰ ਦਿੱਤਾ ਜਿਸ ਨਾਲ ਘੱਟੋ ਘੱਟ ਛੇ ਬੰਦਿਆਂ ਦੀਆਂ ਜਾਨਾਂ ਚਲੀਆਂ ਗਈਆਂ।

ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡਨ ਨੇ ਮੁਲਕ ਨੂੰ ਸੰਬੋਧਤ ਕਰਦਿਆਂ ਆਖਿਆ ਕਿ ਇਹਨਾਂ ਵਧ ਰਹੀਆਂ ਹਨੇਰੀਆਂ ਦੀ ਗਿਣਤੀ ਅਤੇ ਜ਼ੋਰ ਤੋਂ ਅੰਦਾਜ਼ਾ ਲਾਉਣਾ ਮੁਸ਼ਕਲ ਨਹੀਂ ਕਿ ਇਹ ਦੁਨੀਆਂ ਦੇ ਗਰਮ ਹੋ ਰਹੇ ਵਾਤਾਵਰਣ ਦਾ ਹੀ ਨਤੀਜਾ ਹਨ।