ਰਾਸ਼ਟਰਪਤੀ ਭਵਨ ਪਹੁੰਚਣ 'ਤੇ PM ਮੋਦੀ ਨੇ ਕੀਤਾ ਜੌਨਸਨ ਦਾ ਸਵਾਗਤ

ਨਈਂ ਦੁਨੀਆਂ: ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਦੋ ਦਿਨਾਂ ਭਾਰਤ ਦੌਰੇ 'ਤੇ ਹਨ। ਬ੍ਰਿਟਿਸ਼ ਪ੍ਰਧਾਨ ਮੰਤਰੀ ਵੀਰਵਾਰ ਨੂੰ ਅਹਿਮਦਾਬਾਦ ਪਹੁੰਚੇ। ਉਹ ਸ਼ੁੱਕਰਵਾਰ ਨੂੰ ਪੀਐਮ ਮੋਦੀ ਨਾਲ ਮੁਲਾਕਾਤ ਕਰਨਗੇ। ਜਾਨਸਨ ਦਿੱਲੀ ਪਹੁੰਚ ਗਏ ਹਨ। ਇਸ ਦੌਰਾਨ 100 ਅਰਬ ਰੁਪਏ ਦੇ ਨਿਵੇਸ਼ ਸਮਝੌਤੇ 'ਤੇ ਦਸਤਖਤ ਹੋਣ ਦੀ ਉਮੀਦ ਹੈ।

ਰਾਸ਼ਟਰਪਤੀ ਭਵਨ 'ਚ ਨਿੱਘਾ ਸੁਆਗਤ

ਬ੍ਰਿਟਿਸ਼ ਪ੍ਰਧਾਨ ਮੰਤਰੀ ਸ਼ੁੱਕਰਵਾਰ ਸਵੇਰੇ ਰਾਸ਼ਟਰਪਤੀ ਭਵਨ ਪਹੁੰਚੇ। ਇਸ ਦੌਰਾਨ ਪੀਐਮ ਮੋਦੀ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਇਸ ਦੌਰਾਨ ਉਨ੍ਹਾਂ ਨੇ ਪੱਤਰਕਾਰਾਂ ਨੂੰ ਕਿਹਾ, 'ਸ਼ਾਨਦਾਰ ਸਵਾਗਤ ਲਈ ਧੰਨਵਾਦ। ਮੈਨੂੰ ਨਹੀਂ ਲੱਗਦਾ ਕਿ ਚੀਜ਼ਾਂ ਸਾਡੇ ਵਿਚਕਾਰ ਕਦੇ ਵੀ ਇੰਨੀਆਂ ਮਜ਼ਬੂਤ ​​ਜਾਂ ਚੰਗੀਆਂ ਰਹੀਆਂ ਹਨ ਜਿੰਨੀਆਂ ਉਹ ਹੁਣ ਹਨ। ਇਸ ਤੋਂ ਬਾਅਦ ਜੌਨਸਨ ਨੇ ਰਾਜ ਘਾਟ 'ਤੇ ਫੁੱਲ ਚੜ੍ਹਾ ਕੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਦਿੱਤੀ।

ਜੌਨਸਨ ਨੇ ਸੰਕੇਤ ਦਿੱਤਾ ਹੈ ਕਿ ਯੂਕੇ ਹੋਰ ਭਾਰਤੀ ਪੇਸ਼ੇਵਰਾਂ ਨੂੰ ਉੱਥੇ ਕੰਮ ਕਰਨ ਲਈ ਵੀਜ਼ਾ ਦੇਣ ਲਈ ਤਿਆਰ ਹੈ। ਮੋਦੀ ਤੇ ਜੌਨਸਨ ਨੇ ਪਿਛਲੇ ਸਾਲ ਆਪਣੀ ਵਰਚੁਅਲ ਮੀਟਿੰਗ 'ਚ 2030 ਤਕ ਭਾਰਤ ਤੇ ਬ੍ਰਿਟੇਨ ਦਰਮਿਆਨ ਦੁਵੱਲੇ ਸਬੰਧਾਂ ਲਈ ਕੁਝ ਮਹੱਤਵਪੂਰਨ ਟੀਚੇ ਰੱਖੇ ਸਨ। ਇਸ ਦੀ ਸਮੀਖਿਆ ਸ਼ੁੱਕਰਵਾਰ ਨੂੰ ਹੋਣ ਵਾਲੀ ਗੱਲਬਾਤ ਦਾ ਅਹਿਮ ਹਿੱਸਾ ਹੋਵੇਗੀ। ਦੋਵਾਂ ਦੇਸ਼ਾਂ ਵਿਚਾਲੇ ਇਕ ਅਰਬ ਬ੍ਰਿਟਿਸ਼ ਪੌਂਡ (ਲਗਭਗ 9,960 ਕਰੋੜ ਰੁਪਏ) ਦੇ ਨਿਵੇਸ਼ ਸੌਦਿਆਂ 'ਤੇ ਦਸਤਖਤ ਹੋਣ ਦੀ ਸੰਭਾਵਨਾ ਹੈ। ਗ੍ਰੀਨ ਟੈਕਨਾਲੋਜੀ ਯਾਨੀ ਵਾਤਾਵਰਣ ਦੀ ਰੱਖਿਆ ਕਰਨ ਵਾਲੀ ਟੈਕਨਾਲੋਜੀ 'ਚ ਸਹਿਯੋਗ ਦੇ ਸਬੰਧ 'ਚ ਕੁਝ ਮਹੱਤਵਪੂਰਨ ਆਲਾਨ ਵੀ ਹੋਣਗੇ।ਜੌਨਸਨ ਨੇ ਭਾਰਤ ਦੀ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਤੇ ਅਹਿਮਦਾਬਾਦ ਉਤਰਨ ਤੋਂ ਬਾਅਦ ਦੋ ਅਹਿਮ ਨੁਕਤੇ ਦੱਸੇ ਹਨ। ਪਹਿਲਾ, ਉਸ ਦਾ ਦੇਸ਼ ਯੂਕਰੇਨ-ਰੂਸ ਜੰਗ ਨੂੰ ਲੈ ਕੇ ਭਾਰਤ 'ਤੇ ਦਬਾਅ ਬਣਾਉਣ ਦੀ ਕੋਈ ਕੋਸ਼ਿਸ਼ ਨਹੀਂ ਕਰੇਗਾ। ਉਨ੍ਹਾਂ ਨੇ ਇੱਥੋਂ ਤਕ ਕਿਹਾ ਕਿ ਰੂਸ-ਭਾਰਤ ਦਾ ਇਤਿਹਾਸਕ ਤੌਰ 'ਤੇ ਖਾਸ ਰਿਸ਼ਤਾ ਹੈ, ਜਿਵੇਂ ਕਿ ਕੁਝ ਦਹਾਕੇ ਪਹਿਲਾਂ ਤਕ ਬ੍ਰਿਟੇਨ ਤੇ ਰੂਸ ਵਿਚਕਾਰ ਸੀ। ਮੋਦੀ ਨਾਲ ਇਸ ਬਾਰੇ ਗੱਲਬਾਤ ਕਰਦੇ ਸਮੇਂ ਇਸ ਗੱਲ ਦਾ ਧਿਆਨ ਰੱਖਿਆ ਜਾਵੇਗਾ। ਇਹ ਬ੍ਰਿਟੇਨ ਦੇ ਪਹਿਲੇ ਰੁਖ ਤੋਂ ਕਾਫੀ ਵੱਖਰਾ ਹੈ। ਯੂਕਰੇਨ 'ਤੇ ਰੂਸ ਦੇ ਹਮਲੇ ਤੋਂ ਬਾਅਦ ਜਦੋਂ ਭਾਰਤ ਨੇ ਸੰਯੁਕਤ ਰਾਸ਼ਟਰ ਮਹਾਸਭਾ 'ਚ ਰੂਸ ਦੇ ਪੱਖ 'ਚ ਵੋਟਿੰਗ ਤੋਂ ਪਰਹੇਜ਼ ਕਰਨ ਦਾ ਫੈਸਲਾ ਕੀਤਾ ਤਾਂ ਜੌਨਸਨ ਸਰਕਾਰ ਦੇ ਕੁਝ ਸੀਨੀਅਰ ਮੰਤਰੀਆਂ ਨੇ ਤਿੱਖੀ ਟਿੱਪਣੀ ਕੀਤੀ। ਯੂਰਪ ਤੇ ਅਮਰੀਕਾ ਦੇ ਵਧਦੇ ਦਬਾਅ ਨੂੰ ਦੇਖਦਿਆਂ ਭਾਰਤ ਨੇ ਬੜੀ ਸਖਤੀ ਨਾਲ ਆਪਣਾ ਪੱਖ ਰੱਖਿਆ ਸੀ ਕਿ ਉਹ ਨਿਰਪੱਖ ਰਹਿਣ ਦੀ ਨੀਤੀ 'ਤੇ ਕਾਇਮ ਰਹੇਗਾ। ਯੂਕਰੇਨ ਦੇ ਬੁਚਾ ਸ਼ਹਿਰ ਵਿੱਚ ਹੋਏ ਕਤਲੇਆਮ ਨੂੰ ਲੈ ਕੇ ਭਾਰਤ ਵੱਲੋਂ ਰੂਸ ਦੀ ਅਸਿੱਧੀ ਆਲੋਚਨਾ ਦਾ ਵੀ ਅਸਰ ਪਿਆ ਹੈ।