ਹੈਰਾਨੀਜਨਕ: 11 ਹਜ਼ਾਰ ਵੋਲਟੇਜ਼ ਵਾਲੇ ਟਾਵਰ ’ਤੇ ਚੜ੍ਹਿਆ ਵਿਅਕਤੀ

ਅੰਮ੍ਰਿਤਸਰ: ਜ਼ਿਲ੍ਹੇ ਦੇ ਗੇਟ ਹਕੀਮਾਂ ਦੇ ਨਜ਼ਦੀਕ ਇੱਕ 100 ਫੁੱਟ ਉੱਚੇ ਬਿਜਲੀ ਟਾਵਰ ਦੇ ਕੋਲ ਉਸ ਸਮੇਂ ਹੜਕੰਪ ਮਚ ਗਿਆ ਜਦੋ ਇੱਕ ਵਿਅਕਤੀ ਬਿਜਲੀ ਵਾਲੇ ਟਾਵਰ ’ਤੇ ਚੜ ਗਿਆ। ਟਾਵਰ ’ਤੇ ਚੜ੍ਹਿਆ ਵਿਅਕਤੀ ਮਾਨਸਿਕ ਤੌਰ ਤੇ ਪਰੇਸ਼ਾਨ ਅਤੇ ਨਸ਼ੇ ਦਾ ਆਦਿ ਦੱਸਿਆ ਜਾ ਰਿਹਾ ਹੈ। ਜਿਸ ਕਾਰਨ ਇਲਾਕਾ ਨਿਵਾਸੀਆਂ ਅਤੇ ਪੁਲਿਸ ਪ੍ਰਸ਼ਾਸਨ ਚ ਭਸੂੜੀ ਦਾ ਆਲਮ ਬਣਿਆ ਹੋਇਆ ਹੈ।ਇਸ ਸੰਬਧੀ ਦੱਸਦੇ ਹੋਏ ਗੇਟ ਹਕੀਮਾਂ ਦੇ ਨਿਵਾਸੀਆਂ ਨੇ ਦੱਸਿਆ ਕਿ ਅੱਜ ਸਵੇਰੇ 8 ਵਜੇ ਦੇ ਕਰੀਬ ਇਹ ਵਿਅਕਤੀ ਅਚਾਨਕ ਬਿਜਲੀ ਦੇ 100 ਫੁੱਟ ਉੱਚੇ ਟਾਵਰ ’ਤੇ ਚੜ ਕੇ ਬੈਠ ਗਿਆ ਹੈ ਜੋ ਕਿ ਮਾਨਸਿਕ ਤੌਰ ’ਤੇ ਪਰੇਸ਼ਾਨ ਅਤੇ ਨਸ਼ੇ ਦਾ ਆਦਿ ਦੱਸਿਆ ਜਾ ਰਿਹਾ ਹੈ। ਇਸ ਸਬੰਧੀ ਉਨ੍ਹਾਂ ਵੱਲੋਂ ਪ੍ਰਸ਼ਾਸ਼ਨ ਨੂੰ ਇਤਲਾਹ ਦੇ ਦਿੱਤੀ ਗਈ ਤਾਂ ਪੁਲਿਸ ਦੀ ਟੀਮ ਮੌਕੇ ਤੇ ਪਹੁੰਚ ਗਈ ਪਰ ਉਨ੍ਹਾਂ ਕੋਲ ਕੋਈ ਵੀ ਸੁਵਿਧਾ ਜਾਂ ਸਾਧਨ ਨਾ ਹੋਣ ਕਾਰਨ ਵਿਅਕਤੀ ਨੂੰ ਅਜੇ ਤੱਕ ਥੱਲੇ ਨਹੀਂ ਉਤਾਰਿਆ ਗਿਆ ਹੈ।ਦੂਜੇ ਪਾਸੇ ਮੌਕੇ ’ਤੇ ਪਹੁੰਚੇ ਪੁਲਿਸ ਅਧਿਕਾਰੀ ਕੁਲਦੀਪ ਸਿੰਘ ਨੇ ਦੱਸਿਆ ਕਿ ਇਹ ਵਿਅਕਤੀ ਨਸ਼ੇ ਦੀ ਹਾਲਤ ਵਿਚ ਟਾਵਰ ’ਤੇ ਚੜਿਆ ਹੋਇਆ ਹੈ। ਫਿਲਹਾਲ ਮੌਕੇ ’ਤੇ ਐਬੂਲੈਂਸ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੰਗਵਾ ਲਈਆਂ ਗਈਆਂ ਹਨ। ਜਲਦ ਹੀ ਉਸਨੂੰ ਉਤਾਰਨ ਲਈ ਯੋਗ ਕਾਰਵਾਈ ਕੀਤੀ ਜਾਵੇਗੀ