ਜੈਸ਼ ਏ ਮੁਹੰਮਦ ਦੀ ਧਮਕੀ ਭਰੀ ਚਿੱਠੀ ਤੋਂ ਬਾਅਦ ਪੁਲਿਸ ਹੋਈ ਚੌਕਸ

ਫਰੀਦਕੋਟ: ਜੈਸ਼ ਏ ਮੁਹੰਮਦ (Jaish e Mohammed) ਵੱਲੋਂ ਚਿੱਠੀ ਰਾਹੀਂ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ ਤੋਂ ਬਾਅਦ ਜਿੱਥੇ ਪੂਰੇ ਪੰਜਾਬ ਚ ਦਹਿਸ਼ਤ ਦਾ ਮਾਹੌਲ (creating panic in Punjab) ਬਣ ਗਿਆ ਹੈ ਉਥੇ ਹੀ ਪੁਲਿਸ ਵੀ ਚੌਕਸ ਹੋ ਗਈ ਹੈ। ਫਰੀਦਕੋਟ ਦੀ ਪੁਲਿਸ ਵੱਲੋਂ ਦੇਰ ਰਾਤ ਜ਼ਿਲ੍ਹੇ ਦੀਆਂ ਮੁੱਖ ਥਾਵਾਂ ਤੋਂ ਇਲਾਵਾ ਰੇਲਵੇ ਸਟੇਸ਼ਨ, ਬਸ ਸਟੈਂਡ, ਢਾਬਿਆਂ, ਹੋਟਲਾਂ ਦੀ ਬਰੀਕੀ ਨਾਲ ਤਲਾਸ਼ੀ ਮੁਹਿੰਮ ਦੀ ਸ਼ੁਰੂਆਤ ਕਰ ਦਿੱਤੀ ਹੈ। ਇਸ ਮੌਕੇ ਡੀ ਐਸ ਪੀ ਏ ਡੀ ਸਿੰਘ ਨੇ ਦੱਸਿਆ ਕਿ ਆਈਜੀ ਤੇ ਐਸ ਐਸ ਪੀ ਫਰੀਦਕੋਟ ਦੀਆਂ ਹਦਾਇਤਾਂ ਅਨੁਸਾਰ ਫਰੀਦਕੋਟ ਜ਼ਿਲ੍ਹੇ ਦੇ ਰੇਲਵੇ ਸਟੇਸ਼ਨ, ਬਸ ਸਟੈਂਡ, ਢਾਬੇ, ਹੋਟਲਾਂ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ।