ਟਵਿੱਟਰ ਖ਼ਰੀਦਣ ਤੋਂ ਬਾਅਦ, ਐਲੋਨ ਮਸਕ ਦਾ ਹੋਰ ਵੱਡਾ ਐਲਾਨ

ਵਾਸ਼ਿੰਗਟਨ : ਮਾਈਕ੍ਰੋ-ਬਲਾਗਿੰਗ ਟਵਿੱਟਰ ਨੂੰ ਖ਼ਰੀਦਣ ਤੋਂ ਬਾਅਦ ਮਸਕ (Elon Musk) ਨੇ ਟਵੀਟ ਕੀਤਾ ਕਿ 'ਮੈਂ ਹੁਣ ਕੋਕਾ ਕੋਲਾ ਖ਼ਰੀਦਾਂਗਾ ਤਾਂ ਕਿ ਮੈਂ ਕੋਕੀਨ ਪਾ ਸਕਾਂ।' ਸਿਰਫ਼ ਅੱਧੇ ਘੰਟੇ ਵਿੱਚ ਇਸ ਟਵੀਟ ਨੂੰ 7 ਲੱਖ ਤੋਂ ਵੱਧ ਲਾਈਕਸ ਮਿਲ ਚੁੱਕੇ ਹਨ ਅਤੇ ਹਜ਼ਾਰਾਂ ਕੁਮੈਂਟਸ ਆ ਚੁੱਕੇ ਹਨ।ਟੇਸਲਾ ਦੇ ਸੀਈਓ ਐਲੋਨ ਮਸਕ ਟਵਿੱਟਰ ਦੀ ਖ਼ਰੀਦਦਾਰੀ ਤੋਂ ਬਾਅਦ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਐਕਟਿਵ ਹੋ ਗਏ ਹਨ। ਉਸ ਨੇ ਟਵੀਟ ਕਰਕੇ ਕਿਹਾ ਹੈ ਕਿ ਉਹ ਅਗਲੀ ਵਾਰ ਕੋਕਾ ਕੋਲਾ ਅਤੇ ਮੈਕਡੋਨਲਡਜ਼ ਖਰੀਦੇਗਾ। ਉਨ੍ਹਾਂ ਦੇ ਇਸ ਟਵੀਟ ਨੂੰ ਹੁਣ ਤੱਕ ਲੱਖਾਂ ਲੋਕ ਲਾਈਕ ਅਤੇ ਰੀਟਵੀਟ ਕਰ ਚੁੱਕੇ ਹਨ। ਇਸ ਟਵੀਟ ਤੋਂ ਬਾਅਦ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਮਸਕ ਮਜ਼ਾਕ ਕਰੇ ਰਹੇ ਹਨ ਜਾਂ ਅਸਲੀਅਤ ਹੈ? ਈਸ਼ਾ ਗ੍ਰਿਗਸ ਕੈਂਡਲਰ ਨੇ 1892 ਵਿੱਚ ਕੋਕਾ-ਕੋਲਾ ਕੰਪਨੀ ਦੀ ਸਥਾਪਨਾ ਕੀਤੀ ਅਤੇ ਇਸਨੂੰ ਇੱਕ ਪ੍ਰਮੁੱਖ ਕੰਪਨੀ ਵਿੱਚ ਵਿਕਸਤ ਕੀਤਾ। ਇਸਦਾ ਮੌਜੂਦਾ ਸੀਈਓ ਜੇਮਸ ਕੁਇੰਸੀ ਹੈ ਅਤੇ ਇਸਦਾ ਮੁੱਖ ਦਫਤਰ ਜਾਰਜੀਆ, ਯੂਐਸਏ ਵਿੱਚ ਹੈ। ਕੋਕਾ-ਕੋਲਾ ਡੇਲਾਵੇਅਰ ਜਨਰਲ ਕਾਰਪੋਰੇਸ਼ਨ ਐਕਟ ਦੇ ਤਹਿਤ ਸ਼ਾਮਲ ਇੱਕ ਬਹੁ-ਰਾਸ਼ਟਰੀ ਪੀਣ ਵਾਲੀ ਕੰਪਨੀ ਹੈ।

ਮਸਕ ਨੇ ਟਵੀਟ ਕੀਤਾ, 'ਹੁਣ ਮੈਂ ਕੋਕਾ ਕੋਲਾ ਖਰੀਦਾਗਾਂ ਤਾਂ ਕਿ ਮੈਂ ਕੋਕੀਨ ਪਾ ਸਕਾਂ।' ਸਿਰਫ਼ ਅੱਧੇ ਘੰਟੇ ਵਿੱਚ ਇਸ ਟਵੀਟ ਨੂੰ 7 ਲੱਖ ਤੋਂ ਵੱਧ ਲਾਈਕਸ ਮਿਲ ਚੁੱਕੇ ਹਨ ਅਤੇ ਹਜ਼ਾਰਾਂ ਕੁਮੈਂਟਸ ਆ ਚੁੱਕੇ ਹਨ। ਜਿਸ ਤਰ੍ਹਾਂ ਮਸਕ ਕਾਰੋਬਾਰੀ ਦੁਨੀਆ 'ਚ ਕਦਮ ਰੱਖ ਰਹੀ ਹੈ, ਉਸ ਨਾਲ ਆਉਣ ਵਾਲੇ ਸਮੇਂ 'ਚ ਕਈ ਉਦਯੋਗ ਮਾਹਿਰਾਂ ਨੂੰ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਆਓ ਟਵਿੱਟਰ ਨੂੰ ਸਭ ਤੋਂ ਵੱਧ ਮਜ਼ੇਦਾਰ ਬਣਾਈਏ : ਕੋਕਾ-ਕੋਲਾ ਦੇ ਟਵੀਟ ਤੋਂ ਤੁਰੰਤ ਬਾਅਦ, ਐਲੋਨ ਮਸਕ ਨੇ ਇਕ ਹੋਰ ਟਵੀਟ ਕੀਤਾ ਅਤੇ ਲਿਖਿਆ 'ਚਲੋ ਟਵਿਟਰ ਨੂੰ ਸਭ ਤੋਂ ਮਜ਼ੇਦਾਰ ਬਣਾਈਏ।'

ਕੁਝ ਦੇਰ ਬਾਅਦ ਮੈਕਡੋਨਲਡਜ਼ ਨੂੰ ਲੈ ਕੇ ਟਵੀਟ : ਥੋੜ੍ਹੀ ਦੇਰ ਬਾਅਦ, ਮਸਕ ਨੇ ਮੈਕਡੋਨਲਡਜ਼ ਨੂੰ ਖਰੀਦਣ ਦਾ ਇੱਕ ਸਕ੍ਰੀਨ ਸ਼ਾਟ ਸਾਂਝਾ ਕਰਦੇ ਹੋਏ, ਮਸਕ ਨੇ ਲਿਖਿਆ, "ਸੁਣੋ, ਮੈਂ ਚਮਤਕਾਰ ਨਹੀਂ ਕਰ ਸਕਦਾ।" ਉਨ੍ਹਾਂ ਨੇ ਟਵੀਟ 'ਚ ਲਿਖਿਆ ਕਿ 'ਮੈਕਡੋਨਲਡਜ਼ ਨੂੰ ਵੀ ਖਰੀਦਾਂਗਾ ਤਾਂ ਕਿ ਮੈਂ ਸਾਰੀਆਂ ਆਈਸਕ੍ਰੀਮ ਮਸ਼ੀਨਾਂ ਨੂੰ ਠੀਕ ਕਰ ਸਕਾਂ', ਹਾਲਾਂਕਿ ਇਸ ਤੋਂ ਬਾਅਦ ਉਨ੍ਹਾਂ ਨੇ ਉਸੇ ਟਵੀਟ 'ਚ ਲਿਖਿਆ ਕਿ ਸੁਣੋ, ਮੈਂ ਚਮਤਕਾਰ ਨਹੀਂ ਕਰ ਸਕਦਾ।' ਐਲੋਨ ਮਸਕ ਨੇ ਟਵਿਟਰ ਨੂੰ 44 ਬਿਲੀਅਨ ਡਾਲਰ ਵਿੱਚ ਖ਼ਰੀਦਿਆ : ਦੱਸ ਦੇਈਏ ਕਿ ਐਲੋਨ ਮਸਕ ਨੇ ਟਵਿਟਰ ਨੂੰ 44 ਬਿਲੀਅਨ ਡਾਲਰ (ਕਰੀਬ 3368 ਬਿਲੀਅਨ) ਵਿੱਚ ਖ਼ਰੀਦਿਆ ਹੈ। ਐਲੋਨ ਮਸਕ ਨੇ ਹੁਣ ਟਵਿੱਟਰ ਇੰਕ ਵਿੱਚ 100% ਹਿੱਸੇਦਾਰੀ ਹਾਸਲ ਕਰ ਲਈ ਹੈ। ਟਵਿੱਟਰ ਨੂੰ ਖ਼ਰੀਦਣ ਤੋਂ ਬਾਅਦ ਐਲੋਨ ਮਸਕ ਨੇ ਕਿਹਾ ਕਿ ਕਿਸੇ ਵੀ ਲੋਕਤੰਤਰ ਦੇ ਕੰਮ ਕਰਨ ਲਈ ਬੋਲਣ ਦੀ ਆਜ਼ਾਦੀ ਬਹੁਤ ਜ਼ਰੂਰੀ ਹੈ। ਟਵਿੱਟਰ ਇੱਕ ਡਿਜੀਟਲਾਈਜ਼ਡ ਵਰਗ ਹੈ ਜਿੱਥੇ ਮਨੁੱਖਤਾ ਦੇ ਭਵਿੱਖ ਬਾਰੇ ਚਰਚਾ ਕੀਤੀ ਜਾਂਦੀ ਹੈ। ਉਨ੍ਹਾਂ ਨੇ ਅੱਗੇ ਲਿਖਿਆ ਕਿ ਉਹ ਟਵਿਟਰ ਨੂੰ ਹੋਰ ਵੀ ਬਿਹਤਰ ਨਵੇਂ ਫੀਚਰਸ ਦੇ ਨਾਲ ਲਿਆਉਣਾ ਚਾਹੁੰਦੇ ਹਨ। ਉਨ੍ਹਾਂ ਨੇ ਟਵੀਟ 'ਚ ਇਹ ਵੀ ਲਿਖਿਆ ਕਿ ਉਹ ਇਸ ਦੇ ਲਈ ਐਲਗੋਰਿਦਮ ਨੂੰ ਓਪਨ ਸੋਰਸ ਰੱਖ ਕੇ ਲੋਕਾਂ ਦਾ ਭਰੋਸਾ ਵਧਾਉਣਾ ਚਾਹੁੰਦੇ ਹਨ।